ਪੰਜਾਬੀ ਯੂਨੀਵਰਸਿਟੀ ਦੇ ਦੋ ਪੈਰਾ ਤੀਰ-ਅੰਦਾਜ਼ ਪੂਜਾ ਅਤੇ ਹਰਵਿੰਦਰ ਸਿੰਘ ਨੇ ਸੋਨੀਪਤ ਵਿੱਚ ਹੋਏ ਤੀਜੇ ਪੈਰਾ-ਓਲੰਪਿਕਸ ਟਰਾਇਲ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਦੋਵੇਂ ਖਿਡਾਰੀ ਚੈੱਕ ਰਿਪਬਲਿਕ ਵਿੱਚ ਹੋਣ ਵਾਲ਼ੇ ਵਿਸ਼ਵ ਰੈਂਕਿੰਗ ਟੂਰਨਾਮੈਂਟ ਲਈ ਚੁਣੇ ਗਏ ਹਨ। ਯੂਨੀਵਰਸਿਟੀ ਵਿਖੇ ਖੇਡ ਵਿਭਾਗ ਦੇ ਡਾਇਰੈਕਟਰ ਪ੍ਰੋ. ਅਜੀਤਾ ਵੱਲੋਂ ਦੋਹਾਂ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚ ਸੁਰਿੰਦਰ ਸਿੰਘ ਰੰਧਾਵਾ ਨੂੰ ਵਧਾਈ ਦਿੱਤੀ ਗਈ। ਜ਼ਿਕਰਯੋਗ ਹੈ ਕਿ ਪੈਰਾ-ਓਲੰਪਿਕਸ 2020 ਦੌਰਾਨ ਹਰਵਿੰਦਰ ਸਿੰਘ ਨੇ ਕਾਂਸੀ ਤਗਮਾ ਜਿੱਤਿਆ ਸੀ ਅਤੇ ਪੂਜਾ ਨੂੰ ਵਿਸ਼ਵ ਚੈਂਪੀਅਨਸ਼ਿਪ ਵਿੱਚੋਂ ਚਾਂਦੀ ਤਗਮਾ ਹਾਸਲ ਹੈ।
Popular Tags:
Related Post
Latest update
