 
                                             
                                  Latest update
                                 
                                    
  
    
  
  0
                                 
                                 
                              
                              
                              
                              25 ਮਈ ਨੂੰ ਮਨਾਇਆ ਜਾਵੇਗਾ ਵਿਸ਼ਵ ਫੁੱਟਬਾਲ ਦਿਵਸ, ਸੰਯੁਕਤ ਰਾਸ਼ਟਰ ’ਚ ਮਤਾ ਪਾਸ
- by Aaksh News
- May 9, 2024
 
                              ਦੁਨੀਆ ਭਰ ਦੇ ਫੁੱਟਬਾਲ ਪ੍ਰਸ਼ੰਸਕਾਂ ਕੋਲ ਹੁਣ ਸੰਸਾਰ ਦੀ ਸਭ ਤੋਂ ਮਸ਼ਹੂਰ ਖੇਡ ਦਾ ਜਸ਼ਨ ਮਨਾਉਣ ਲਈ ਹਰ ਸਾਲ ਇਕ ਦਿਨ ਹੋਵੇਗਾ ਅਤੇ ਉਹ 25 ਮਈ ਹੋਵੇਗਾ। ਸੰਯੁਕਤ ਰਾਸ਼ਟਰ ਮਹਾਸਭਾ ਨੇ ਅੱਜ ਪ੍ਰਸਤਾਵ ਪਾਸ ਕਰਕੇ 25 ਮਈ ਨੂੰ ਵਿਸ਼ਵ ਫੁੱਟਬਾਲ ਦਿਵਸ ਵਜੋਂ ਕਰਾਰ ਦਿੱਤਾ। ਪ੍ਰਸਤਾਵ ਅਨੁਸਾਰ ਇਹ ਦਿਨ ਸਾਰੇ ਖੇਤਰਾਂ ਦੀ ਨੁਮਾਇੰਦਗੀ ਕਰਨ ਵਾਲੇ ਇਤਿਹਾਸ ਵਿੱਚ ਪਹਿਲੇ ਅੰਤਰਰਾਸ਼ਟਰੀ ਫੁੱਟਬਾਲ ਟੂਰਨਾਮੈਂਟ ਦੀ 100ਵੀਂ ਵਰ੍ਹੇਗੰਢ ਦਾ ਪ੍ਰਤੀਕ ਹੈ, ਜੋ 25 ਮਈ 1924 ਨੂੰ ਪੈਰਿਸ ਵਿੱਚ ਓਲੰਪਿਕ ਖੇਡਾਂ ਦੌਰਾਨ ਕੀਤਾ ਗਿਆ ਸੀ। 193 ਮੈਂਬਰੀ ਸੰਯੁਕਤ ਰਾਸ਼ਟਰ ਮਹਾਸਭਾ ਨੇ ਪ੍ਰਧਾਨ ਡੈਨਿਸ ਫਰਾਂਸਿਸ ਦੀ ਮੌਜੂਦਗੀ ‘ਚ ਡਿਪਲੋਮੈਟਾਂ ਦੀਆਂ ਤਾੜੀਆਂ ਦੀ ਗੂੰਜ ‘ਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ।

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                           
                                           
                                           
                                          
 
                      
                      
                      
                      
                     