post

Jasbeer Singh

(Chief Editor)

Patiala News

ਵਿਸ਼ਵ ਸਿਹਤ ਜਾਗਰੂਕਤਾ ਦਿਵਸ ਮਨਾਇਆ

post-img

ਵਿਸ਼ਵ ਸਿਹਤ ਜਾਗਰੂਕਤਾ ਦਿਵਸ ਮਨਾਇਆ ਪਟਿਆਲਾ : ਬਾਰਾਂਦਰੀ ਗਾਰਡਨਜ਼ ਵਿਖੇ ਹੈਲਥ ਅਵੇਅਰਨੈਸ ਸੁਸਾਇਟੀ ਫਿਟਨੈਂਸ ਲਵਰਜ਼ ਪੰਜਾਬ, ਯੋਗਾ ਪਰਿਵਾਰ ਗਰੁੱਪ ਅਤੇ ਬਟਰ ਫਲਾਈ ਗਰੁੱਪ ਦੇ ਮੈਂਬਰਾਂ ਨੇ “ਵਿਸ਼ਵ ਸਿਹਤ ਜਾਗਰੂਕਤਾ ਦਿਵਸ” ਸਮੂਹਿਕ ਤੌਰ ਤੇ ਮਨਾਇਆ। ਰਾਜਿੰਦਰ ਸਿੰਘ ਅੱਜੀ ਅਤੇ ਹਰਪ੍ਰੀਤ ਕੌਰ ਨੇ ਡਾਂਸ ਅਤੇ ਮਿਊਜਿਕ ਤੇ ਹੋਣ ਵਾਲੀਆਂ ਕਸਰਤਾਂ ਕਰਵਾਈਆਂ । ਇਸ ਦੇ ਲਾਭ ਹੋਣ ਵਾਲੀਆਂ ਸਾਰੀਆਂ ਟਿਪਸ ਤੇ ਬਾਖੂਬੀ ਢੰਗ ਨਾਲ ਚਾਨਣਾ ਵੀ ਪਾਇਆ । ਰਾਜਿੰਦਰ ਸਿੰਘ ਅੱਜੀ ਨੇ ਸਿਹਤ ਚੰਗੀ ਰੱਖਣ ਸਬੰਧੀ ਸਾਰੇ ਆਏ ਸੈਰ ਪ੍ਰੇਮੀਆਂ ਨੂੰ ਪ੍ਰਭਾਵਸ਼ਾਲੀ ਅਤੇ ਸਰਲ ਤਰੀਕੇ ਰਾਹੀਂ ਸਾਰਿਆਂ ਨੂੰ ਪ੍ਰੇਰਿਤ ਕੀਤਾ । ਹੈਲਥ ਅਵੇਅਰਨੈਸ ਸੁਸਾਇਟੀ ਦੇ ਪ੍ਰਧਾਨ ਜ਼ਸਵੰਤ ਸਿੰਘ ਕੋਲੀ ਨੇ ਜਿੱਥੇ ਚੰਗੀ ਸਿਹਤ ਰੱਖਣ ਬਾਰੇ ਗਲ ਕੀਤੀ ਤਾਂ ਉੱਥੇ ਉਹਨਾਂ ਨੇ ਮਾਨਸਿਕਤਾ, ਤੰਦਰੁਸਤ ਹੋਣ ਬਾਰੇ ਵੀ ਗੱਲ ਕੀਤੀ । ਮੈਂਟਲ ਹੈਲਥ ਅਵੇਅਰਨੈਸ ਦਾ ਹੋਣਾ ਵੀ ਅਤੀ ਜਰੂਰੀ ਹੈ । ਉਹਨਾਂ ਨੇ ਯੋਗ ਰਾਹੀਂ ਵੀ ਤੰਦਰੁਸਤ ਹੋਣ ਦੀ ਗੱਲ ਆਖੀ, ਕਰੋ ਯੋਗ ਰਹੋ ਨਿਰੋਗ, ਨਿਯਮਤ ਤੌਰ ਤੇ ਕਰਨ ਲਈ ਪ੍ਰੇਰਿਤ ਕੀਤਾ । ਜਗਤਾਰ ਸਿੰਘ ਜੱਗੀ ਹਰਿਆਵਲ ਨੇ ਤੰਦਰੁਸਤ ਰਹਿਣ ਲਈ ਪੋਸਟਿਕ ਖੁਰਾਕ ਅਤੇ ਸਰੀਰ ਨੂੰ ਆਰਾਮ ਦੇਣ ਤੇ ਵੀ ਪ੍ਰੇਰਿਤ ਕੀਤਾ । ਸੀਤਾ ਰਾਮਾ, ਮਨਿੰਦਰ, ਗੋਪੀ ਲਾਡੀ ਸਰਪੰਚ, ਲਖਵਿੰਦਰ, ਸ੍ਰੀ ਸ਼ਿਸ਼ਨਪਾਲ, ਕੁਲਦੀਪ ਸਿੰਘ, ਯੂਟਿਊਬਰ ਸ਼ੰਕਰ ਚੌਹਾਨ ਜੀ ਦੇ ਯੋਗਦਾਨ ਸਦਕਾ ਇਹ ਕਾਰਜ ਪੂਰਾ ਹੋਇਆ । ਰਾਜਿੰਦਰ ਸਿੰਘ ਅੱਜੀ, ਹਰਪ੍ਰੀਤ ਕੌਰ ਕੋਚ ਫਿਟਨੈਸ ਲਵਰਜ਼ ਪੰਜਾਬ ਨੂੰ ਉਹਨਾ ਦੀ ਚੰਗੀ ਕਾਰਗੁਜਾਰੀ ਹੋਣ ਤੇ ਬੁੱਕਾ ਅਤੇ ਲੋਈ ਦੇ ਕੇ ਸਨਮਾਨਤ ਕੀਤਾ ਗਿਆ । ਸਨਮਾਨਿਤ ਕਰਨ ਵਾਲੀਆਂ ਸਖਸ਼ੀਆਂ ਵਿੱਚ ਜ਼ਸਵੰਤ ਸਿੰਘ ਕੌਲੀ, ਹਰੀ ਚੰਦ ਬਾਂਸਲ, ਰਣਜੀਤ ਕੌਰ, ਜੁਬੇਦਾ ਮੈਡਮ, ਹਰਜੀਤ ਕੌਰ, ਇੰਦਰਜੀਤ ਕੋਰ ਬਾਵਾ, ਜ਼ਸਵਿੰਦਰ ਕੌਰ, ਰਾਜ ਕੁਮਾਰ, ਰਵਿੰਦਰ ਗਰਗ, ਰਾਧਾ ਗਰਗ, ਕਮਲੇਸ਼ ਗੋਗੀਆ, ਸਿਕੰਦਰ ਪਾਲ ਸਿੰਘ, ਜ਼ਸਪਾਲ ਸਿੰਘ ਲਾਲੀ ਅਤੇ ਮਿਸਜ਼ ਜ਼ਸਪਾਲ ਸਿੰਘ ਆਦਿ ਹਾਜਰ ਸਨ ।

Related Post