

ਐਸ. ਸੀ. ਡਿਪਾਰਮੈਟ ਕਾਂਗਰਸ ਦੇ ਬਲਾਕ ਚੈਅਰਮੈਨ ਆ ਦੀ ਹੋਈ ਬੈਠਕ ਨਾਭਾ 8 ਅਪ੍ਰੈਲ : ਪਟਿਆਲਾ ਕਾਂਗਰਸ ਕਮੇਟੀ ਦੇ ਦਫ਼ਤਰ ਵਿੱਚ ਕਾਂਗਰਸ ਕਮੇਟੀ ਐਸ. ਸੀ. ਡਿਪਾਰਟਮੇਂਟ ਪਟਿਆਲਾ ਦੇ ਬਲਾਕਾ ਦੇ ਚੇਅਰਮੈਨਾ ਦੀ ਮੀਟਿੰਗ ਜਿਲਾ ਚੈਅਰਮੈਨ ਕੁਲਵਿੰਦਰ ਸਿੰਘ ਸੁੱਖੇਵਾਲ ਅਤੇ ਟਿੱਕੁ ਖੇਸਲਾ ਸ਼ਹਿਰੀ ਅਤੇ ਰੂਲਰ ਚੇਅਰਮੈਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸਾਰੇ ਬਲਾਕਾਂ ਦੇ ਚੇਅਰਮੈਨਾਂ ਨੇ ਹਾਜ਼ਰੀ ਲਗਵਾਈ ਅਤੇ ਪਾਰਟੀ ਦੀ ਮਜ਼ਬੂਤੀ ਲਈ ਵਿਚਾਰਾਂ ਕੀਤੀਆਂ ਨਾਲ ਹੀ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਬੁੱਤਾਂ ਨਾਲ ਛੇੜ ਛਾੜ ਦਾ ਵਿਰੋਧ ਕੀਤਾ ਨਾਲ ਹੀ ਜ਼ਿਮਨੀ ਚੋਣ ਜਿੱਤਣ ਲਈ ਸਰਦਾਰ ਕੁਲਦੀਪ ਸਿੰਘ ਵੈਦ ਜੀ ਦੇ ਨਿਰਦੇਸ਼ਾਂ ਤੋ ਐਸ. ਸੀ. ਡਿਪਾਰਟਮੇਂਟ ਦੇ ਸਾਰੇ ਆਹੁਦੇਦਾਰਾਂ ਨੂੰ ਜਾਣੂ ਕਰਵਾਇਆ ਗਿਆ ਅਤੇ ਜ਼ਿਮਨੀ ਚੋਣ ਵਿੱਚ ਪਾਰਟੀ ਉਮੀਦਵਾਰ ਭਾਰਤ ਭੂਸਨ ਆਸ਼ੂ ਜੀ ਨੂੰ ਜਿਤਾਉਣ ਲਈ ਆਗੂਆਂ ਨੂੰ ਲਾਮਬੰਦ ਕੀਤਾ ਸਭ ਤੋਂ ਜ਼ਰੂਰੀ ਇੱਕ ਮਤਾ ਪਾਸ ਕੀਤਾ ਕਿ 19 ਅਪ੍ਰੈਲ ਨੂੰ ਇੱਕ ਸ਼ੋਭਾ ਯਾਤਰਾ ਪਟਿਆਲਾ ਤਿ੍ਪੜੀ ਤੋਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਬੁੱਤ ਬਸ ਸਟੈਂਡ ਤੱਕ ਕੱਡਣ ਲਈ ਸਾਰਿਆਂ ਨੇ ਸਹਿਮਤੀ ਪ੍ਰਗਟਾਈ ਅਤੇ ਸਾਰਿਆਂ ਨੂੰ ਇਸ ਸ਼ੋਭਾ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਵੀ ਕੀਤੀ । ਡਾਕਟਰ ਭੀਮ ਰਾਓ ਅੰਬੇਡਕਰ ਸਹਿਬ ਦੇ ਬੁੱਤਾਂ ਨਾਲ ਛੇੜਛਾੜ ਬਰਦਾਸ਼ਤ ਨਹੀਂ ਹੋਵੇਗੀ : ਸੁੱਖੇਵਾਲ, ਖੇਸਲਾ ਇਸ ਮੌਕੇ ਕੁਲਵਿੰਦਰ ਸਿੰਘ ਸੁੱਖੇਵਾਲ ਚੇਅਰਮੈਨ ਐਸ. ਸੀ. ਡਿਪਾਰਟਮੈਂਟ ਪਟਿਆਲਾ ਰੂਲਰ ਨੇ ਬੀ. ਜੇ. ਪੀ. ਦੇ ਹਥਕੰਡਿਆਂ ਤੋਂ ਬਚਣ ਦੀ ਐਸ. ਸੀ. ਸਮਾਜ ਨੂੰ ਸਲਾਹ ਦਿੱਤੀ ਕਿ ਇਹ ਮਨੋਵਾਦੀ ਸੋਚ ਰੱਖਣ ਵਾਲੇ ਅੱਜ ਪੰਜਾਬ ਦੇ ਵਿੱਚ ਐਸਸੀ ਲੋਕਾਂ ਦੇ ਵੇੜਿਆਂ ਚ ਜਾ ਕੇ ਡੋਰੇ ਪਾ ਰਹੇ ਨੇ ਜਦ ਕਿ ਇਹਨਾਂ ਦੀ ਸੱਚਾਈ ਪੂਰਾ ਹਿੰਦੁਸਤਾਨ ਦੇਖ ਰਿਹਾ ਹੈ ਕਿਵੇਂ ਅਸੀਂ ਲੋਕਾਂ ਦੇ ਉੱਤੇ ਅੱਤਿਆਚਾਰ ਹੁੰਦੇ ਹਨ ਜਿੱਥੇ ਇਹਨਾਂ ਦੇ ਰਾਜ ਹਨ ਉੱਥੇ ਕਿਸ ਤਰ੍ਹਾਂ ਕਦੇ ਕਿਸੇ ਦੇ ਮੂੰਹ ਦੇ ਵਿੱਚ ਫਸਾਵ ਕਰਨਾ ਕਿਸੇ ਨੂੰ ਘੋੜੀ ਤੋਂ ਉਤਾਰ ਦੇਣਾ ਐਸੀ ਲੋਕਾਂ ਦੇ ਉੱਤੇ ਤਸਦ ਨੇ ਜਿਹੜੇ ਦਿਨੋ ਦਿਨ ਵੱਧ ਰਹੇ ਹਨ ਅਤੇ ਸੈਂਟਰ ਦੇ ਜੋ ਆਈ. ਏ. ਐਸ. 22 ਹੈਉਹਨਾਂ ਚ ਸਿਰਫ ਔਰ ਸਿਰਫ ਇੱਕ ਜਿਹੜਾ ਹੈ ਐਸ. ਸੀ. ਆਈਐਸ ਲਿਤਾ ਗਿਆ ਨਾਲ ਹੀ ਸੁੱਖੇਵਾਲ ਨੇ ਕਿਹਾ ਕਿ ਭਾਰਤ ਭੂਸ਼ਨ ਆਸੂ ਨੂੰ ਉਮੀਦਵਾਰ ਬਣਾਉਣ ਤੇ ਵਧਾਈ ਅਤੇ ਸਾਰਿਆਂ ਨੂੰ ਸ੍ਰੀ ਆਸੂ ਜੀ ਨੂੰ ਜਿਤਾਉਣ ਵਾਸਤੇ ਲੁਧਿਆਣੇ ਪਹੁੰਚਣ ਦੀ ਵੀ ਅਪੀਲ ਕੀਤੀ ਗਈ । ਇਸ ਮੋਕੇ ਕਰਮਜੀਤ ਸਿੰਘ ਲਚਕਾਣੀ, ਸੋਨੀ ਸਿੰਘ ਨਾਭਾ, ਗੁਰਜੰਟ ਸਿੰਘ ਸਨੌਰ, ਰਜਿੰਦਰ ਸਿੰਘ ਰੁਪਾਲਾ ਸਰਪੰਚ, ਤਰਸੇਮ ਸਿੰਘ ਖ਼ਾਨਪੁਰ ਵਾਈਸ ਚੇਅਰਮੈਨ, ਪਰਮਜੀਤ ਸਿੰਘ ਮੱਟੂ ਬਲਾਕ ਚੇਅਰਮੈਨ ਘਨੌਰ, ਹਰਦੀਪ ਸਿੰਘ ਘੱਗਾ ਬਲਾਕ ਚੇਅਰਮੈਨ, ਸ਼ਮਸ਼ੇਰ ਸਿੰਘ, ਜਸਵੀਰ ਸਿੰਘ ਬਲਾਕ ਚੇਅਰਮੈਨ ਰਾਜਪੁਰਾ, ਲਖਵਿੰਦਰ ਸਿੰਘ ਬਡਲਾ ਅਤੇ ਹੋਰ ਬਹੁਤ ਸਾਰੇ ਆਗੂਆਂ ਨੇ ਹਾਜ਼ਰੀ ਲਗਵਾਈ ।
Related Post
Popular News
Hot Categories
Subscribe To Our Newsletter
No spam, notifications only about new products, updates.