ਯੁੱਧ ਨਸਿ਼ਆਂ ਵਿਰੁੱਧ ਤਹਿਤ ਗੁਰਦੀਪ ਸਿੰਘ ਰਾਣੋ ਦੇ ਘਰ 'ਤੇ ਚੱਲਿਆ ਪੀਲਾ ਪੰਜਾ
- by Jasbeer Singh
- June 1, 2026
ਯੁੱਧ ਨਸਿ਼ਆਂ ਵਿਰੁੱਧ ਤਹਿਤ ਗੁਰਦੀਪ ਸਿੰਘ ਰਾਣੋ ਦੇ ਘਰ 'ਤੇ ਚੱਲਿਆ ਪੀਲਾ ਪੰਜਾ
ਪਾਇਲ, 1 ਜੂਨ 2026 : ਪੰਜਾਬ ਦੇ ਸ਼ਹਿਰ ਪਾਇਲ (Payal) ਵਿਖੇ ਯੁੱਧ ਨਸਿ਼ਆਂ ਵਿਰੁੱਧ ਮੁਹਿੰਮ ਤਹਿਤ ਅੱਜ ਸਾਬਕਾ ਸਰਪੰਚ ਗੁਰਦੀਪ ਸਿੰਘ ਰਾਣੋਂ (Former Sarpanch Gurdeep Singh Rano) ਦੇ ਘਰ ਤੇ ਬੁਲੋਜ਼ਰ ਚਲਾਏ ਜਾਣ ਦਾ ਸਮਾਚਾਰ ਹੈ ।
ਕੀ ਹੈ ਪੂਰਾ ਮਾਮਲਾ
ਮਿਲੀ ਜਾਣਕਾਰੀ ਅਨੁਸਾਰ ਪਾਇਲ ਵਿਖੇ ਕਰੋੜਾਂ ਰੁਪਏ ਦੇ ਡਰੱਗ ਰੈਕੇਟ (Drug racket) ਨਾਲ ਜੁੜੇ ਸਾਬਕਾ ਸਰਪੰਚ ਗੁਰਦੀਪ ਸਿੰਘ ਰਾਣੋ ਦੇ ਘਰ `ਤੇ ਅੱਜ ਬੁਲਡੋਜ਼ਰ (Bulldozer) ਚਲਾ ਦਿੱਤਾ ਗਿਆ ਹੈ । ਇਹ ਕਾਰਵਾਈ "ਯੁੱਧ ਨਸ਼ਿਆਂ ਵਿਰੁੱਧ" (War on drugs) ਮੁਹਿੰਮ ਤਹਿਤ ਕੀਤੀ ਗਈ । ਪੁਲਸ ਨੇ ਰਾਣੋ ਪਿੰਡ ਵਿਚ 11 ਕਨਾਲ, 11 ਮਰਲੇ ਦੇ ਇਕ ਆਲੀਸ਼ਾਨ ਘਰ ਨੂੰ ਢਾਹ ਦਿੱਤਾ ।
ਕਿੰਨੀ ਐਫ. ਆਈ. ਆਰਜ. ਦਰਜ ਹਨ ਗੁਰਦੀਪ ਰਾਣੋ
ਗੁਰਦੀਪ ਸਿੰਘ ਰਾਣੋ ਵਿਰੁੱਧ ਦਸ ਐਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ । ਗੁਰਦੀਪ ਸਿੰਘ ਰਾਣੋ ਨੂੰ ਬਿਕਰਮ ਮਜੀਠੀਆ ਅਤੇ ਸੁਖਬੀਰ ਬਾਦਲ ਸਮੇਤ ਕਈ ਪ੍ਰਮੁੱਖ ਅਕਾਲੀ ਆਗੂਆਂ ਦਾ ਕਰੀਬੀ ਮੰਨਿਆ ਜਾਂਦਾ ਸੀ । ਇਹ ਕਾਰਵਾਈ ਭਾਰੀ ਪੁਲਸ ਫੋਰਸ ਦੀ ਮੌਜੂਦਗੀ ਵਿਚ ਕੀਤੀ ਗਈ । ਦੱਸਣਯੋਗ ਹੈ ਕਿ ਯੁੱਧ ਨਸਿ਼ਆਂ ਵਿਰੁੱਧ ਨਸ਼ਾ ਤਸਕਰਾਂ ਦੇ ਘਰ ਇਸੇ ਤਰ੍ਹਾਂ ਤੋੜਨੇ ਯੁੱਧ ਨਸਿ਼ਆਂ ਵਿਰੁੱਧ ਮੁਹਿੰਮ ਤਹਿਤ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਵਿਚ ਜਾਰੀ ਹਨ ।
