

ਗਰਮੀ ਦੇ ਚਲਦਿਆਂ ਪੰਜਾਬ ਦੇ 9 ਜਿ਼ਲਿਆਂ ਵਿਚ ਯੈਲੋ ਹੀਟ ਵੇਵ ਐਲਰਟ ਜਾਰੀ ਜਲੰਧਰ : ਅੱਤ ਦੀ ਪੈ ਰਹੀ ਗਰਮੀ ਦੇ ਚਲਦਿਆਂ ਅੱਜ ਮੌਸਮ ਵਿਭਾਗ ਵਲੋਂ ਪੰਜਾਬ ਦੇ 9 ਜਿਲਿਅਆਂ ਵਿਚ ਯੈਲੋ ਹੀਟ ਵੇਵ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਸੂਬੇ ਵਿਚ ਵਧ ਤੋਂ ਵਧ ਤਾਪਮਾਨ ਔਸਤਨ ਇਕ ਡਿੱਗਰੀ ਸੈਲਸੀਅਸ ਵਧਿਆ ਹੈ।ਸੂਬੇ ਭਰ ਵਿੱਚ ਤਾਪਮਾਨ ਆਮ ਨਾਲੋਂ 2.9 ਡਿਗਰੀ ਸੈਲਸੀਅਸ ਵੱਧ ਹੈ, ਜਿਸ ਕਾਰਨ ਗਰਮੀ ਦੀ ਲਹਿਰ ਬਣੀ ਹੋਈ ਹੈ। ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 43.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਚੰਡੀਗੜ੍ਹ ਵਿੱਚ 41.7 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿੱਚ 41.2 ਡਿਗਰੀ ਸੈਲਸੀਅਸ, ਲੁਧਿਆਣਾ ਵਿੱਚ 41.8 ਡਿਗਰੀ ਸੈਲਸੀਅਸ ਅਤੇ ਪਟਿਆਲਾ ਵਿੱਚ 41.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਪਿਛਲੇ 24 ਘੰਟਿਆਂ ਵਿੱਚ ਜ਼ਿਆਦਾਤਰ ਸਟੇਸ਼ਨਾਂ `ਤੇ ਤਾਪਮਾਨ ਵਿੱਚ 0.5° ਤੋਂ 1.5° ਦਾ ਵਾਧਾ ਦੇਖਿਆ ਗਿਆ ਹੈ।