
ਸੰਸਥਾ ਮਰੀਜ ਮਿਤਰਾ ਵਲੋਂ ਪੰਛੀਆਂ ਦੇ ਪਾਣੀ ਪੀਣ ਲਈ ਹੁਣ ਤੱਕ ਦਸ ਹਜ਼ਾਰ ਤੋਂ ਵੱਧ ਮਿੱਟੀ ਦੇ ਕਸੋਰੇ ਵੰਡੇ ਜਾ ਚੁੱਕੇ ਹਨ
- by Jasbeer Singh
- May 16, 2025

ਸੰਸਥਾ ਮਰੀਜ ਮਿਤਰਾ ਵਲੋਂ ਪੰਛੀਆਂ ਦੇ ਪਾਣੀ ਪੀਣ ਲਈ ਹੁਣ ਤੱਕ ਦਸ ਹਜ਼ਾਰ ਤੋਂ ਵੱਧ ਮਿੱਟੀ ਦੇ ਕਸੋਰੇ ਵੰਡੇ ਜਾ ਚੁੱਕੇ ਹਨ ਪਟਿਆਲਾ, 25 ਮਈ : \ਅੱਜ ਸੰਸਥਾ ਮਰੀਜ ਮਿਤਰਾ ਵੈਲਫੇਅਰ ਆਰਗੇਨਾਈਜੇਸ਼ਨ ਪਟਿਆਲਾ ਵਲੋਂ ਪੰਛੀਆਂ ਅਤੇ ਗਲੀ ਦੇ ਦਰਵੇਸ਼ਾਂ ਲਈ ਪਾਣੀ ਭਰ ਕੇ ਰੱਖਣ ਲਈ ਮਿੱਟੀ ਦੇ ਕਸੋਰੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਾਹਰ ਮੇਨ ਸੜਕ ਦੇ ਆਮ ਜਨਤਾ ਤੇ ਵਿਦਿਆਰਥੀਆਂ ਨੂੰ ਵੰਡੇ ਗਏ।ਇਸ ਮੌਕੇ ਸੰਸਥਾੀ ਮਰੀਜ ਮਿਤਰਾ ਦੇ ਸਲਾਹਕਾਰ ਸ, ਜਗਰਾਜ ਸਿੰਘ ਚਹਿਲ, ਜੁਆਇੰਟ ਸਕੱਤਰ ਗੁਰਸੇਵਕ ਸਿੰਘ, ਸਮਰਪਿਤ ਮੈਂਬਰ ਕੁਲਦੀਪ ਸਿੰਘ ਤੇ ਗੁਰਮੀਤ ਸਿੰਘ ਵਲੋਂ ਕਸੋਰੇ ਵੰਡ ਦੇ ਹੋਏ ਅਪੀਲ ਵੀ ਕੀਤੀ ਗਈ ਕਿ ਲੋਕੀ ਆਪਣੇ ਘਰ ਦੀ ਛੱਤਾਂ ਤੇ ਪੰਛੀਆਂ ਲਈ ਤੇ ਗਲੀ ਦੇ ਦਰਵੇਸ਼ਾਂ ਲਈ ਸਵੇਰੇ ਸ਼ਾਮ ਪਾਣੀ ਭਰ ਕੇ ਜਰੂਰ ਰੱਖਣ । ਇਸ ਮੌਕੇ ਪ੍ਰਧਾਨ ਗੁਰਮੁੱਖ ਗੁਰੂ ਨੇ ਦਸਿਆ ਕਿ ਸੰਸਥਾ ਮਰੀਜ ਮਿਤਰਾ ਵਲੋਂ ਇਸ ਮੁਹਿੰਮ ਦਾ ਆਗਾਜ਼ 2020 ਵਿੱਚ ਲੋਕ ਡਾਊਨ ਸਮੇਂ ਕਿੱਤਾ ਗਿਆ ਸੀ ਉਸ ਸਮੇਂ ਲੋਕੀ ਆਪਣੇ ਘਰੋਂ ਬਾਹਰ ਨਹੀਂ ਨਿਕਲ ਸਕਦੇ ਸੀ ਪਰ ਮਰੀਜ ਮਿਤਰਾਂ ਦੇ ਵੰਲਟੀਅਰਜ ਵਲੋਂ ਲੋਕਾਂ ਦੇ ਘਰ ਤਕ ਕਸੋਰੇ ਪਹੁੰਚਾਏ ਗਏ ਸਨ। ਸੰਸਥਾ ਦਾ ਮੁੱਖ ਮੰਤਵ ਪਸ਼ੂ ਪੰਛੀਆਂ ਦੀ ਸੇਵਾ ਸੰਭਾਲ ਲਈ ਜਨਤਾ ਨੂੰ ਜਾਗਰੂਕ ਕਰਨਾ ਹੈ ਅਤੇ ਅੱਤ ਦੀ ਪੈਅ ਰਹੀ ਗਰਮੀ ਤੋਂ ਜੀਵਾਂ ਨੂੰ ਬਚਾਉਣਾ ਹੈ।ਹਰ ਸਾਲ ਸੰਸਥਾ ਵਲੋਂ ਤਕਰੀਬਨ ਦੋ ਹਜ਼ਾਰ ਤੋਂ ਵੱਧ ਮਿੱਟੀ ਦੇ ਕਸੋਰੇ ਵੰਡੇ ਜਾਂਦੇ ਹਨ ਤੇ ਹੁਣ ਤੱਕ ਸੰਸਥਾ ਵਲੋਂ ਦਸ ਹਜ਼ਾਰ ਤੋਂ ਵੱਧ ਮਿੱਟੀ ਦੇ ਕਸੋਰੇ ਵੰਡੇ ਜਾ ਚੁੱਕੇ ਹਨ। ਇਸ ਮਹਾਨ ਕਾਰਜ ਲਈ ਸੰਸਥਾ ਦੇ ਸੀਨੀਅਰ ਮੈਂਬਰ ਸਰਦਾਰ ਅਵਤਾਰ ਸਿੰਘ ਸਰਪ੍ਰਸਤ ਲੰਗਰ ਸੇਵਾ ਗਰੁੱਪ ਬੰਗਲੋਰ ਅਤੇ ਐਡਵੋਕੇਟ ਪਰਮਵੀਰ ਸ਼ਰਮਾ ਵਲੋਂ ਹਰ ਸਾਲ ਵਡਮੁੱਲਾ ਸਹਿਯੋਗ ਦਿੱਤਾ ਜਾਂਦਾ ਹੈ।ਸੰਸਥਾ ਦੇ ਮੁੱਖ ਦਫਤਰ ਸਨੋਰੀ ਅੱਡਾ ਪਟਿਆਲਾ ਤੇ ਇਹ ਕਸੋਰੇ ਹਰ ਸਮੇਂ ਉਪਲੱਬਧ ਰਹਿੰਦੇ ਹਨ ਸੈਂਕੜੇ ਲੋਕ ਖੁੱਦ ਸਨੋਰੀ ਅੱਡੇ ਤੋਂ ਇਹ ਕਸੋਰੇ ਹਰ ਸਾਲ ਲੈ ਕੇ ਜਾਂਦੇ ਹਨ। ਇਹ ਮੁਹਿੰਮ ਨਿਰੰਤਰ, ਨਿਰਵਿਘਨ ਜਾਰੀ ਹੈ ।