ਸਾਡੇ ਬਜ਼ੁਰਗ ਸਾਡਾ ਮਾਨ” ਤਹਿਤ ਪਟਿਆਲਾ ਵਿੱਚ ਬਜ਼ੁਰਗਾਂ ਲਈ ਯੋਗਾ ਕੈਂਪ ਆਯੋਜਿਤ
- by Jasbeer Singh
- February 2, 2026
ਸਾਡੇ ਬਜ਼ੁਰਗ ਸਾਡਾ ਮਾਨ” ਤਹਿਤ ਪਟਿਆਲਾ ਵਿੱਚ ਬਜ਼ੁਰਗਾਂ ਲਈ ਯੋਗਾ ਕੈਂਪ ਆਯੋਜਿਤ 60 ਤੋਂ ਵੱਧ ਬਜ਼ੁਰਗਾਂ ਨੇ ਲਿਆ ਯੋਗਾ ਕੈਂਪ ਵਿੱਚ ਭਾਗ ਪਟਿਆਲਾ, 2 ਫਰਵਰੀ 2026 : “ਸਾਡੇ ਬਜ਼ੁਰਗ ਸਾਡਾ ਮਾਨ” ਤਹਿਤ ਸੀਨੀਅਰ ਸਿਟੀਜਨ ਐਕਟ 2025-26 ਤਹਿਤ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਅਤੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ ਬਲਜੀਤ ਕੌਰ ਦੀ ਅਗਵਾਈ ਹੇਠ ਅੱਜ ਪਟਿਆਲਾ ਜ਼ਿਲ੍ਹੇ ਦੇ ਬਿਰਧ ਘਰ ਵਿੱਚ ਬਜ਼ੁਰਗਾਂ ਦੀ ਸਿਹਤ ਅਤੇ ਭਲਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਯੋਗਾ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਸੈਸ਼ਨ ਧੰਨਾ ਭਗਤ ਬਿਰਧ ਆਸ਼ਰਮ ਅਤੇ ਐਜੂਕੇਸ਼ਨ ਚੈਰੀਟੇਬਲ ਸੋਸਾਇਟੀ, ਅਲੀਪੁਰ ਅਰਾਈਆਂ ਵਿਖੇ ਕਰਵਾਇਆ ਗਿਆ। ਇਸ ਮੌਕੇ 60 ਤੋਂ 70 ਬਜ਼ੁਰਗਾਂ ਨੇ ਭਰਪੂਰ ਉਤਸ਼ਾਹ ਨਾਲ ਭਾਗ ਲਿਆ। ਯੋਗਾ ਅਧਿਆਪਕਾਂ ਵੱਲੋਂ ਬਜ਼ੁਰਗਾਂ ਨੂੰ ਸਰੀਰਕ ਤੰਦਰੁਸਤੀ ਅਤੇ ਮਾਨਸਿਕ ਸਥਿਰਤਾ ਲਈ ਸੌਖੇ ਯੋਗ ਆਸਨਾਂ ਅਤੇ ਪ੍ਰਾਣਾਯਾਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਸਮਾਜਿਕ ਸੁਰਖਿਆ ਅਫ਼ਸਰ ਸ਼੍ਰੀ ਮਤੀ ਜੋਬਨਦੀਪ ਕੌਰ ਨੇ ਦਸਿਆ ਕਿ ਇਸ ਕੈਂਪ ਦੌਰਾਨ ਬਜ਼ੁਰਗਾਂ ਨੂੰ ਨਿਯਮਿਤ ਯੋਗ ਅਭਿਆਸ ਰਾਹੀਂ ਸਿਹਤਮੰਦ ਅਤੇ ਸਰਗਰਮ ਜੀਵਨ ਜਿਉਣ ਲਈ ਪ੍ਰੇਰਿਤ ਕੀਤਾ ਗਿਆ। ਬਜ਼ੁਰਗਾਂ ਨੇ ਪੰਜਾਬ ਸਰਕਾਰ ਦੀ ਇਸ ਪਹਿਲ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਉਣ ਦੀ ਮੰਗ ਕੀਤੀ ।
