

ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਯੋਗਾ ਅਭਿਆਸ ਦਾ ਆਯੋਜਨ ਪਟਿਆਲਾ, 21 ਜੂਨ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੁਯੋਗ ਅਗਵਾਈ ਅਤੇ ਪ੍ਰਬੰਧ ਅਧੀਨ ਚਲ ਰਹੇ ਮਾਤਾ ਸਾਹਿਬ ਕੌਰ ਖ਼ਾਲਸਾ ਗਰਲਜ਼ ਕਾਲਜ ਆਫ ਐਜ਼ੂਕੇਸ਼ਨ,ਧਾਮੋਮਾਜਰਾ, ਪਟਿਆਲਾ ਵਿਖੇ ਐੱਨ.ਐੱਸ.ਐੱਸ. ਵਿਭਾਗ ਵੱਲੋਂ ਅੰਤਰਰਾਸ਼ਟਰੀ ਯੋਗਾ ਦਿਵਸ, 2025 ਦੇ ਸੰਬੰਧ ਵਿੱਚ ਯੋਗਾ ਅਭਿਆਸ ਦਾ ਆਯੋਜਨ ਕੀਤਾ ਗਿਆ। ਇਸ ਯੋਗਾ ਅਭਿਆਸ ਦੇ ਅੰਤਰਗਤ ਵਿਦਿਆਰਥਣਾਂ ਨੂੰ ਵੱਖ-ਵੱਖ ਆਸਣਾਂ ਦੀ ਜਾਣਕਾਰੀ ਦਿੱਤੀ ਗਈ। ਸਟਾਫ਼ ਅਤੇ ਵਿਦਿਆਰਥਣਾਂ ਵੱਲੋਂ ਰੋਜ਼ਾਨਾ ਯੋਗਾ ਅਭਿਆਸ ਕੀਤਾ ਗਿਆ ਜਿਸ ਦੌਰਾਨ ਉਨ੍ਹਾਂ ਵੱਲੋਂ ਸੂਰਜ ਨਮਸਕਾਰ, ਪਦਮ ਆਸਣ,ਭੁਜੰਗ ਆਸਣ, ਵਜਰ ਆਸਣ, ਗੌਮੁਖ ਆਸਣ, ਤਾੜ ਆਸਣ, ਪਛੱਮ ਉਤਾਨ ਆਸਣ,ਧਨੁਰ ਆਸਣ ਅਤੇ ਮਕਰ ਆਸਣ ਆਦਿ ਦੇ ਅਭਿਆਸ ਕੀਤੇ ਗਏ।ਇਸ ਮੌਕੇ ਕਾਲਜ ਪ੍ਰਿੰਸੀਪਲ, ਡਾ. ਹਰਮੀਤ ਕੌਰ ਆਨੰਦ ਨੇ ਵਿਦਿਆਰਥਣਾਂ ਨੂੰ ਯੋਗ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਯੋਗ ਵਿਦਿਆ ਭਾਰਤ ਦੀ ਪ੍ਰਾਚੀਨ ਵਿਦਿਆ ਹੈ ਜਿਸ ਦਾ ਲੋਹਾ ਵਿਸ਼ਵ ਭਰ ਨੇ ਸਵੀਕਾਰ ਕੀਤਾ ਹੈ। ਰੋਗ, ਤਣਾਅ ਅਤੇ ਦੁਖ ਮੁਕਤ ਜੀਵਨ ਯੋਗ ਦੇ ਬਿਨਾਂ ਸੰਭਵ ਨਹੀਂ ਹੈ। ਤੁਸੀਂ ਯੋਗ ਨਾਲ ਆਪਣੇ ਸੁਭਾਅ ਵਿੱਚ ਪੂਰੀ ਤਰ੍ਹਾਂ ਤਬਦੀਲੀ ਲਿਆ ਸਕਦੇ ਹੋ ਅਤੇ ਆਪਣੇ ਅੰਦਰ ਸਮੋਏ ਗਿਆਨ ਅਤੇ ਸ਼ਕਤੀ ਦਾ ਪੂਰਨ ਜਾਗਰਣ ਕਰ ਸਕਦੇ ਹੋ।ਯੋਗ ਸਵਸਥ ਜ਼ਿੰਦਗੀ ਦਾ ਆਧਾਰ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਚਿੰਤਾਵਾਂ ਦੂਰ ਕਰਨ ਲਈ ਯੋਗ ਉਤਮ ਸਾਧਨ ਹੈ। ਇਸ ਯੋਗ ਅਭਿਆਸ ਵਿੱਚ ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਨੇ ਆਪਣੀ ਭਾਗੀਦਾਰੀ ਬਣਾਈ।
Related Post
Popular News
Hot Categories
Subscribe To Our Newsletter
No spam, notifications only about new products, updates.