ਮਿਰਜ਼ਾਪੁਰ `ਚ ਨੌਜਵਾਨ ਜੋੜੇ ਦੇ ਘਰ `ਚ ਫਾਹਾ ਲੈਣ ਕਾਰਨ ਹੋਈ ਮੌਤ ਮਿਰਜ਼ਾਪੁਰ, 17 ਫਰਵਰੀ 2026 : ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਜਿ਼ਲਾ ਦੇ ਚੀਲ੍ਹ ਥਾਣਾ ਖੇਤਰ ਦੇ ਸ੍ਰੀਪੱਟੀ ਪਿੰਡ `ਚ ਇਕ ਨੌਜਵਾਨ ਜੋੜੇ ਨੇ ਘਰ ਦੇ ਅੰਦਰ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਹੈ । ਖ਼ੁਦਕੁਸ਼ੀ ਦੇ ਕਾਰਨ ਦਾ ਅਜੇ ਤੱਕ ਖੁਲਾਸਾ ਨਹੀਂ ਹੋ ਸਕਿਆ ਹੈ। ਕੀ ਦੱਸਿਆ ਵਧੀਕ ਪੁਲਸ ਸੁਪਰਡੈਂਟ ਨੇ ਵਧੀਕ ਪੁਲਸ ਸੁਪਰਡੈਂਟ ਨਿਤੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਸ਼੍ਰੀਪੱਟੀ ਪਿੰਡ ਨਿਵਾਸੀ ਉਮਾਸ਼ੰਕਰ ਵਿਸ਼ਵਕਰਮਾ ਨੇ ਸੂਚਨਾ ਦਿੱਤੀ ਕਿ ਉਨ੍ਹਾਂ ਦੇ ਪੁੱਤਰ ਰੋਹਿਤ ਵਿਸ਼ਵਕਰਮਾ (27) ਅਤੇ ਨੂੰਹ ਸਰਸਵਤੀ (23) ਨੇ ਕਮਰੇ `ਚ ਫਾਹੇ ਨਾਲ ਲਟਕ ਕੇ ਆਪਣੀ ਜਾਨ ਦੇ ਦਿੱਤੀ । ਐਤਵਾਰ ਰਾਤ ਦੋਵੇਂ ਖਾਣਾ ਖਾਣ ਤੋਂ ਬਾਅਦ ਆਪਣੇ ਕਮਰੇ `ਚ ਸੌਣ ਚਲੇ ਗਏ ਸਨ। ਸੋਮਵਾਰ ਸਵੇਰੇ ਦੇਰ ਤੱਕ ਬਾਹਰ ਨਾ ਆਉਣ `ਤੇ ਪਰਿਵਾਰ ਵਾਲਿਆਂ ਨੂੰ ਅਣਹੋਣੀ ਦਾ ਖਦਸ਼ਾ ਹੋਇਆ । ਦਰਵਾਜ਼ਾ ਤੋੜ ਕੇ ਦੇਖਿਆ ਤਾਂ ਦੋਵਾਂ ਦੀਆਂ ਲਾਸ਼ਾਂ ਫਾਹੇ ਨਾਲ ਲਟਕਦੀਆਂ ਮਿਲੀਆਂ।
