post

Admin

(Chief Editor)

Punjab

ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿਚ ਆਉਣ ਕਾਰਨ ਹੋਈ ਨੌਜਵਾਨ ਵਕੀਲ ਦੀ ਮੌਤ

post-img

ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿਚ ਆਉਣ ਕਾਰਨ ਹੋਈ ਨੌਜਵਾਨ ਵਕੀਲ ਦੀ ਮੌਤ

ਬਰਨਾਲਾ, 25 ਅਗਸਤ 2026 : ਬਰਨਾਲਾ (Barnala) ਵਿਖੇ ਇਕ ਬਿਲਡਿੰਗ ਦੇ ਉਪਰ ਵਾਲੀ ਮੰਜਿ਼ਲ ਤੋਂ ਲੰਘ ਰਹੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿਚ ਆਉਣ ਕਾਰਨ ਇਕ ਨੌਜਵਾਨ ਵਕੀਲ ਦੀ ਮੌਤ (Death) ਹੋ ਗਈ ਹੈ ।

ਕੌਣ ਹੈ ਇਹ ਨੌਜਵਾਨ ਵਕੀਲ

ਮਿਲੀ ਜਾਣਕਾਰੀ ਅਨੁਸਾਰ ਬਰਨਾਲਾ-ਮੋਗਾ ਨੈਸ਼ਨਲ ਹਾਈਵੇਅ `ਤੇ ਪਿੰਡ ਭੋਤਨਾ ਨੇੜੇ ਸਥਿਤ ਜੋ ਕੈਰੇ ਪਿਜ਼ਾ ਦੀ ਨਵੀਂ ਬਣ ਰਹੀ ਬਿਲਡਿੰਗ ਵਿੱਚ ਉਪਰਲੀ ਮੰਜਿ਼ਲ `ਤੇ ਉੱਥੋਂ ਲੰਘ ਰਹੀਆਂ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ (High voltage electrical wires) ਦੀ ਲਪੇਟ ਵਿੱਚ ਆਉਣ ਨਾਲ ਜਿਸ 25 ਸਾਲਾ ਨੌਜਵਾਨ ਵਕੀਲ ਦੀ ਮੌਤ ਹੋ ਗਈ ਹੈ ਦੀ ਪਛਾਣ ਮਨਪ੍ਰੀਤ ਸਿੰਘ ਦੇ ਤੌਰ 'ਤੇ ਹੋਈ ਹੈ ।

ਪਰਿਵਾਰ ਨੇ ਲਗਾਏ ਬਿਲਡਿੰਗ ਮਾਲਕ ਤੇ ਲਾਪ੍ਰਵਾਹੀ ਦੇ ਦੋਸ਼

ਕਰੰਟ ਲੱਗਣ (get electrocuted) ਦੇ ਕਾਰਨ ਮੌਤ ਦੇ ਘਾਟ ਉਤਰੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਨਵੀਂ ਬਣ ਰਹੀ ਬਿਲਡਿੰਗ ਦੀ ਉੱਪਰਲੀ ਮੰਜਿ਼ਲ `ਤੇ ਜਾਣ ਵਾਲੇ ਰਸਤੇ ਨੂੰ ਬੰਦ ਕਰਨ ਲਈ ਲੋੜੀਂਦੇ ਸੁਰੱਖਿਆ ਪ੍ਰਬੰਧ ਨਹੀਂ ਸਨ ਅਤੇ ਉੱਥੇ ਕੋਈ ਸੁਰੱਖਿਆ ਗਾਰਡ ਵੀ ਮੌਜੂਦ ਨਹੀਂ ਸੀ । ਪਰਿਵਾਰ ਨੇ ਇਸ ਹਾਦਸੇ ਲਈ ਬਿਲਡਿੰਗ ਮਾਲਕਾਂ `ਤੇ ਲਾਪਰਵਾਹੀ ਦੇ ਗੰਭੀਰ ਦੋਸ਼ ਲਗਾਉਂਦੇ ਹੋਏ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ (Legal action) ਦੀ ਮੰਗ ਕੀਤੀ ਹੈ ।

Related Post

Instagram