ਟਰੱਕ ਦੇ ਟਰੱਕ ਨੂੰ ਟੱਕਰ ਮਾਰਨ ਕਾਰਨ ਲੱਗੀ ਅੱਗੀ ਵਿਚ ਸੜ ਗਿਆ ਨੌਜਵਾਨ ਹਰਿਆਣਾ, 20 ਅਪ੍ਰੈਲ 2026 : ਹਰਿਆਣਾ ਦੇ ਜਿਲਾ ਕੈਥਲ ਦੇ ਵਸਨੀਕ ਇਕ ਹਰਿਆਣਵੀ ਨੌਜਵਾਨ ਦੀ ਅਮਰੀਕਾ ਵਿਖੇ ਸੜਕ ਹਾਦਸੇ ਵਿਚ ਮੌਤ ਦੇ ਘਾਟ ਉਤਰ ਜਾਣ ਦਾ ਸਮਾਚਾਰ ਹੈ। ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਕੈਥਲ ਜਿ਼ਲਾ ਦੇ ਇਕ ਪਿੰਡ ਬਾਕਲ ਦੇ ਵਸਨੀਕ ਜਿਸ ਹਰਿਆਣਵੀ ਨੌਜਵਾਨ ਦੀ ਅਮਰੀਕਾ ਵਿਖੇ ਇਕ ਟਰੱਕ ਵਲੋਂ ਦੂਸਰੇ ਟਰੱਕ ਨੂੰ ਟੱਕਰ ਮਾਰ ਦੇਣ ਕਾਰਨ ਵਾਪਰੇ ਸੜਕ ਹਾਦਸੇ ਵਿਚ ਸੜ ਕੇ ਮੌਤ ਹੋ ਜਾਣ ਦਾ ਸਮਾਚਾਰ ਹੈ ਦਾ ਨਾਮ ਸਿਮਰਨਜੀਤ ਸਿੰਘ ਹੈ ਤੇ ਉਹ 26 ਕੁ ਸਾਲਾਂ ਦਾ ਹੈ ।ਦੱਸਣਯੋਗ ਹੈ ਕਿ ਸਿਮਰਨਜੀਤ ਸਿੰਘ ਅਮਰੀਕਾ ਵਿਖੇ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ। ਕੀ ਹੈ ਪੂਰਾ ਮਾਮਲਾ ਜਾਣਕਾਰੀ ਅਨੁਸਾਰ ਸਿਮਰਨਜੀਤ ਸਿੰਘ ਜਦੋਂ ਕੈਲੀਫੋਰਨੀਆ ਟਰੱਕ ਚਲਾ ਕੇ ਜਾ ਰਿਹਾ ਸੀ ਤਾਂ ਜਾਂਦੇ ਸਮੇਂ ਸਿਮਰਨਜੀਤ ਦੇ ਅੱਗੇ ਇੱਕ ਕਾਰ ਦਾ ਐਕਸੀਡੈਂਟ ਹੋ ਗਿਆ, ਜਿਸਦੇ ਨਤੀਜੇ ਵਜੋਂ ਉਸ ਵਲੋਂ ਸੜਕ ਕੰਢੇ ਹੀ ਜਦੋਂ ਆਪਣਾ ਰਸਾਇਣਾਂ ਨਾਲ ਭਰਿਆ ਟਰੱਕ ਰੋਕ ਲਿਆ ਗਿਆ ਤਾਂ ਤਾਂ ਉਸੇ ਸਮੇਂ ਪਿੱਛੇ ਤੋਂ ਆ ਰਹੇ ਇੱਕ ਹੋਰ ਟਰੱਕ ਨੇ ਉਸ ਦੇ ਟਰੱਕ ਨੂੰ ਟੱਕਰ ਮਾਰ ਦਿੱਤੀ । ਜਿਸ ਟੱਕਰ ਤੋਂ ਬਾਅਦ ਟਰੱਕ ਵਿਚ ਭਿਆਨਕ ਅੱਗ ਲੱਗ ਗਈ ਤੇ ਸਿਮਰਨਜੀਤ ਦੀ ਜਿ਼ੰਦਾ ਸੜ ਕੇ ਮੌਤ ਦੇ ਘਾਟ ਉਤਰ ਗਿਆ ।
