ਇਟਲੀ ਵਿਚ ਭੇਦਭਰੇ ਹਾਲਾਤਾਂ ਵਿਚ ਹੋਈ ਨੌਜਵਾਨ ਦੀ ਮੌਤ ਹੁਸਿ਼ਆਰਪੁਰ, 19 ਜਨਵਰੀ 2026 : ਪੰਜਾਬ ਦੇ ਸ਼ਹਿਰ ਹੁਸਿ਼ਆਰਪੁਰ ਦੇ ਇਕ 24 ਸਾਲਾ ਪੰਜਾਬੀ ਨੌਜਵਾਨ ਦੀ ਵਿਦੇਸ਼ੀ ਧਰਤੀ ਇਟਲੀ ਵਿਖੇ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਕੌਣ ਹੈ ਇਹ ਨੌਜਵਾਨ ਹੁਸਿ਼ਆਰਪੁਰ ਦੇ ਦਸੂਹਾ ਤੋਂ ਪੰਜ ਕੁ ਮਹੀਨੇ ਪਹਿਲਾਂ ਵਧੀਆ ਭਵਿੱਖ ਬਣਾਉਣ ਲਈ ਇਟਲੀ ਗਿਆ 24 ਸਾਲਾ ਨੌਜਵਾਨ ਜਿਸਦੀ ਇਟਲੀ ਵਿਖੇ ਭੇਦਭਰੇ ਹਾਲਾਤਾਂ ਵਿਚ ਮੌਤ ਹੋਗਈ ਹੈ ਦਾ ਨਾਮ ਟਵਿੰਕਲ ਰੰਧਾਵਾ ਹੈ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਦਸੂਹਾ ਦੇ ਖੋਲੇ ਪਿੰਡ ਦਾ ਟਵਿੰਕਲ ਰੰਧਾਵਾ ਇਟਲੀ ਦੇ ਸ਼ਹਿਰ ਲਿਡੋ ਦਾ ਲਵੀਨੀਓ ਵਿੱਚ ਰਹਿ ਰਿਹਾ ਸੀ, ਜਿਸ ਦੀ ਸ਼ੱਕੀ ਹਾਲਾਤਾਂ `ਚ ਮੌਤ ਹੋ ਗਈ ਹੈ, ਜਿਵੇਂ ਹੀ ਇਹ ਖ਼ਬਰ ਪਰਿਵਾਰ ਤੇ ਪਿੰਡ ਵਾਸੀਆਂ ਨੂੰ ਪਤਾ ਲੱਗੀ ਤਾਂ ਸੋਗ ਦੀ ਲਹਿਰ ਫੈਲ ਗਈ। ਪਿਤਾ ਨੂੰ ਟਵਿੰਕਲ ਦੀ ਮੌਤ ਤੇ ਸ਼ੱਕ ਨੌਜਵਾਨ ਦੇ ਪਿਤਾ ਜਗੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੋ ਦਿਨ ਪਹਿਲਾਂ ਟਵਿੰਕਲ ਨਾਲ ਫ਼ੋਨ `ਤੇ ਗੱਲ ਕੀਤੀ ਸੀ ਅਤੇ ਉਹ ਬਹੁਤ ਖੁਸ਼ ਸਨ। ਟਵਿੰਕਲ ਦੀ ਅਚਾਨਕ ਮੌਤ ਦੀ ਖ਼ਬਰ ਨੇ ਸ਼ੱਕ ਪੈਦਾ ਕਰ ਦਿੱਤਾ ਹੈ ਕਿ ਉਸ ਨਾਲ ਕੁਝ ਗਲਤ ਹੋਇਆ ਹੈ। ਟਵਿੰਕਲ ਦੇ ਪਰਿਵਾਰ ਨੇ ਮੰਗ ਕੀਤੀ ਹੈ ਕਿ ਕੇਂਦਰ ਅਤੇ ਪੰਜਾਬ ਸਰਕਾਰਾਂ ਮਾਮਲੇ ਦੀ ਜਾਂਚ ਕਰਨ ਅਤੇ ਟਵਿੰਕਲ ਦੀ ਲਾਸ਼ ਨੂੰ ਭਾਰਤ ਵਾਪਸ ਲਿਆਉਣ ਵਿੱਚ ਸਹਾਇਤਾ ਕਰਨ ਤਾਂ ਜੋ ਉਸਦਾ ਅੰਤਿਮ ਸੰਸਕਾਰ ਰੀਤੀ-ਰਿਵਾਜਾਂ ਅਨੁਸਾਰ ਕੀਤਾ ਜਾ ਸਕੇ। ਕੀ ਦੱਸਿਆ ਨੌਜਵਾਨ ਦੇ ਪਿਤਾ ਨੇ ਮੌਤ ਦੇ ਘਾਟ ਉਤਰੇ ਨੌਜਵਾਨ ਟਵਿੰਕਲ ਦੇ ਪਿਤਾ ਜਗੀਰ ਸਿੰਘ ਨੇ ਕਿਹਾ ਕਿ ਮੇਰੇ ਦੋ ਪੁੱਤਰ ਹਨ ਅਤੇ ਟਵਿੰਕਲ ਸਭ ਤੋਂ ਛੋਟਾ ਸੀ। ਪਰਿਵਾਰ ਦੀ ਵਿੱਤੀ ਸਥਿਤੀ ਵੀ ਠੀਕ ਹੈ। ਮੈਂ ਡਰਾਈਵਰ ਵਜੋਂ ਕੰਮ ਕਰਦਾ ਹਾਂ ਅਤੇ ਬਹੁਤ ਹੀ ਮੁਸ਼ਕਿਲਾਂ ਨਾਲ ਟਵਿੰਕਲ ਨੂੰ ਇਟਲੀ ਭੇਜਣ ਲਈ ਕਰਜ਼ਾ ਲਿਆ ਸੀ, ਜਿਸ ਨੂੰ ਅਜੇ ਸਿਰਫ਼ ਪੰਜ ਮਹੀਨੇ ਹੀ ਹੋਏ ਸਨ। ਹੁਣ ਦੋ ਦਿਨ ਪਹਿਲਾਂ ਹੀ ਮੈਨੂੰ ਇਟਲੀ ਤੋਂ ਇੱਕ ਫੋਨ ਆਇਆ ਅਤੇ ਟਵਿੰਕਲ ਨਾਲ ਰਹਿਣ ਵਾਲੇ ਦੂਜੇ ਮੁੰਡਿਆਂ ਨੇ ਦੱਸਿਆ ਕਿ ਟਵਿੰਕਲ ਦੀ ਮੌਤ ਹੋ ਗਈ ਹੈ। ਇਸ ਖ਼ਬਰ ਨੇ ਪੂਰੇ ਪਰਿਵਾਰ ਨੂੰ ਤਬਾਹ ਕਰ ਦਿੱਤਾ, ਕਿਉਂਕਿ ਟਵਿੰਕਲ ਇੱਕ ਉੱਜਵਲ ਭਵਿੱਖ ਦੀ ਭਾਲ ਲਈ ਇਟਲੀ ਗਈ ਸੀ।"
