ਆਮ ਆਦਮੀ ਪਾਰਟੀ ਵਿਰਾਸਤ ਸੇਵਾ ਸੰਗਠਨ ਮਾਲਵਾ ਈਸਟ ਜੋਨ ਦੇ ਨਵ ਨਿਯੁਕਤ ਜ਼ਿਲ੍ਹਾ ਅਤੇ ਹਲਕਾ ਕੋਆਰਡੀਨੇਟਰਾਂ ਦੀ ਮੀਟਿੰਗ
- by Jasbeer Singh
- January 19, 2026
ਆਮ ਆਦਮੀ ਪਾਰਟੀ ਵਿਰਾਸਤ ਸੇਵਾ ਸੰਗਠਨ ਮਾਲਵਾ ਈਸਟ ਜੋਨ ਦੇ ਨਵ ਨਿਯੁਕਤ ਜ਼ਿਲ੍ਹਾ ਅਤੇ ਹਲਕਾ ਕੋਆਰਡੀਨੇਟਰਾਂ ਦੀ ਮੀਟਿੰਗ ਸੂਬਾ ਪ੍ਰਧਾਨ ਸ਼ਮਿੰਦਰ ਸਿੰਘ ਖਿੰਡਾ, ਸਟੇਟ ਸੈਕਟਰੀ ਜੱਸੀ ਸੋਹੀਆਂ ਵਾਲਾ ਤੇ ਕੇਵਲ ਜਾਗੋਵਾਲ ਨੇ ਕੀਤੀ ਸ਼ਿਰਕਤ ਪਟਿਆਲਾ, 19 ਜਨਵਰੀ 2026 : ਆਮ ਆਦਮੀ ਪਾਰਟੀ ਦੇ ਵਿਰਾਸਤ ਸੇਵਾ ਸੰਗਠਨ ਦੀ ਪਲੇਠੀ ਮੀਟਿੰਗ ਅੱਜ ਸਥਾਨਕ ਸਰਕਟ ਹਾਊਸ ਵਿਖੇ ਸੰਗਠਨ ਦੇ ਨਵ ਨਿਯੁਕਤ ਸਟੇਟ ਸੈਕਟਰੀ ਜੱਸੀ ਸੋਹੀਆ ਵਾਲਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਨਾਭਾ ਅਤੇ ਸਟੇਟ ਸੈਕਟਰੀ ਕੇਵਲ ਸਿੰਘ ਜਾਗੋਵਾਲ ਚੇਅਰਮੈਨ ਇੰਪਰੂਵਮੈਂਟ ਟਰੱਸਟ ਮਾਲੇਰਕੋਟਲਾ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਸੰਗਠਨ ਦੇ ਨਵ ਨਿਯੁਕਤ ਸੂਬਾ ਪ੍ਰਧਾਨ ਸ਼ਮਿੰਦਰ ਸਿੰਘ ਖਿੰਡਾ ਚੇਅਰਮੈਨ ਪੰਜਾਬ ਐਗਰੋ ਨੇ ਵਿਸ਼ੇਸ਼ ਤੌਰ ‘ਤੇ ਸਮੂਲੀਅਤ ਕੀਤੀ। ਇਸ ਮੌਕੇ ਮਾਲਵਾ ਈਸਟ ਜੋਨ ਨਾਲ ਸਬੰਧਤ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਕੋਆਰਡੀਨੇਟਰ ਹਾਜ਼ਰ ਰਹੇ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਗਠਨ ਦੇ ਸੂਬਾ ਪ੍ਰਧਾਨ ਚੇਅਰਮੈਨ ਸ਼ਮਿੰਦਰ ਸਿੰਘ ਖਿੰਡਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਲਾਈ ਦਿੱਤੀ ਗਈ ਜ਼ਿਮੇਵਾਰੀ ਤਹਿਤ ਅੱਜ ਮਾਲਵਾ ਈਸਟ ਜੋਨ ਦੇ ਜ਼ਿਲ੍ਹਾ ਅਤੇ ਹਲਕਾ ਕੋਆਰਡੀਨੇਟਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨਾਲ ਸੰਗਠਨ ਨੂੰ ਬੂਥ ਪੱਧਰ ਤੋਂ ਵਧੀਆ ਢੰਗ ਨਾਲ ਮਜ਼ਬੂਤ ਕਰਨ ਲਈ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਤੀਰਥ ਸਥਾਨਾਂ ਦੇ ਦਰਸ਼ਨਾਂ ਲਈ ਸ਼ੁਰੂ ਕੀਤੀ ਮੁੱਖ ਮੰਤਰੀ ਤੀਰਥ ਯਾਤਰਾ ਸਰਧਾਲੂਆਂ ਲਈ ਕਾਫੀ ਲਾਹੇਵੰਦ ਸਾਬਤ ਹੋ ਰਹੀ ਹੈ, ਜਿਸ ਨਾਲ ਸੰਗਤਾਂ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਰਹੀਆਂ ਹਨ ਅਤੇ ਇਸ ਯੋਜਨਾ ਨੂੰ ਸਰਕਾਰ ਵਲੋਂ ਨਿਰਵਿਘਨ ਵਧੀਆ ਢੰਗ ਨਾਲ ਚਲਾਇਆ ਜਾ ਰਿਹਾ ਹੈ ਤਾਂ ਜੋ ਕੋਈ ਵੀ ਬਜ਼ੁਰਗ ਇਸ ਤੋਂ ਵਾਂਝਾ ਨਾ ਰਹਿ ਸਕੇ। ਇਸ ਮੌਕੇ ਸਟੇਟ ਸੈਕਟਰੀ ਜੱਸੀ ਸੋਹੀਆਂ ਵਾਲਾ ਚੇਅਰਮੈਨ, ਸਟੇਟ ਸੈਕਟਰੀ ਕੇਵਲ ਸਿੰਘ ਜਾਗੋਵਾਲ ਦੀ ਅਗਵਾਈ ਹੇਠ ਨਵ ਨਿਯੁਕਤ ਸੂਬਾ ਪ੍ਰਧਾਨ, ਜ਼ਿਲ੍ਹਾ ਕੋਆਰਡੀਨੇਟਰ ਤੇ ਹਲਕਾ ਕੋਆਰਡੀਨੇਟਰਾਂ ਦਾ ਸਨਮਾਨ ਵੀ ਕੀਤਾ ਗਿਆ । ਇਸ ਮੌਕੇ ਜ਼ਿਲ੍ਹਾ ਪਟਿਆਲਾ ਦਿਹਾਤੀ ਤੋਂ ਸੰਗਠਨ ਕੋਆਰਡੀਨੇਟਰ ਹਨੀ ਮਾਹਲਾ ਚੇਅਰਮੈਨ ਮਾਰਕੀਟ ਕਮੇਟੀ ਡਕਾਲਾ, ਪਟਿਆਲਾ ਅਰਬਨ ਦੇ ਜ਼ਿਲ੍ਹਾ ਕੋਆਰਡੀਨੇਟਰ ਰਘਵੀਰ ਸਿੰਘ ਗੋਪਾਲਪੁਰ, ਰੂਪਨਗਰ ਦੇ ਜ਼ਿਲ੍ਹਾ ਕੋਆਰਡੀਨੇਟਰ ਹਰਮਿੰਦਰ ਸਿੰਘ ਢਾਹੇ ਚੇਅਰਮੈਨ ਪਲੈਨਿੰਗ ਬੋਰਡ, ਮੋਹਾਲੀ ਦੇ ਜ਼ਿਲ੍ਹਾ ਕੋਆਰਡੀਨੇਟਰ ਬਲਵਿੰਦਰ ਸਿੰਘ ਆਲਮਗੀਰ, ਸੰਗਰੂਰ ਦੇ ਜ਼ਿਲ੍ਹਾ ਕੋਆਰਡੀਨੇਟਰ ਚਰਨਜੀਤ ਸਿੰਘ ਚੰਨੀ, ਮਾਲੇਰਕੋਟਲਾ ਦੇ ਜ਼ਿਲ੍ਹਾ ਕੋਆਰਡੀਨੇਟਰ ਤਰਸੇਮ ਸਿੰਘ, ਹਲਕਾ ਕੋਆਰਡੀਨੇਟਰ ਸਹਿਜਪਾਲ ਸਿੰਘ ਲਾਡਾ ਹਲਕਾ ਘਨੌਰ, ਹਰਮਿੰਦਰਪਾਲ ਸਿੰਘ ਸ਼ਭਰਵਾਲ ਪਟਿਆਲਾ ਸ਼ਹਿਰੀ, ਬਲਜੀਤ ਸਿੰਘ ਮੌਲੀਵਾਲ ਹਲਕਾ ਸੁਤਰਾਣਾ, ਦਵਿੰਦਰ ਸਿੰਘ ਨਰਮਾਣਾ ਹਲਕਾ ਨਾਭਾ, ਤੇਜਿੰਦਰ ਸਿੰਘ ਬਠੋਈ ਹਲਕਾ ਸਮਾਣਾ, ਸੁਰੇਸ਼ ਰਾਏ ਪਟਿਆਲਾ ਦਿਹਾਤੀ, ਅਜੈ ਚੌਧਰੀ ਹਲਕਾ ਰਾਜਪੁਰਾ, ਫੂਲਰਾਜ ਸਿੰਘ ਮੋਹਾਲੀ, ਜਸਵਿੰਦਰ ਸਿੰਘ ਹਲਕਾ ਡੇਰਾ ਬੱਸੀ, ਅਨੀਲ ਭਾਟੀਆ ਹਲਕਾ ਖਰੜ, ਮੋਹਣ ਸਿੰਘ ਸ੍ਰੀ ਚਮਕੌਰ ਸਾਹਿਬ, ਜਾਫਰ ਅਲੀ ਹਲਕਾ ਮਾਲੇਰਕੋਟਲਾ, ਚਮਕੌਰ ਸਿੰਘ ਗੁਆਰਾ ਹਲਕਾ ਅਮਰਗੜ੍ਹ, ਭਿੰਦਾ ਵਿਰਕ ਹਲਕਾ ਧੂਰੀ, ਗਗਨਦੀਪ ਸਿੰਘ ਹਲਕਾ ਸੰਗਰੂਰ, ਸੰਜੇ ਸਿੰਗਲਾ ਹਲਕਾ ਲਹਿਰਾ, ਪ੍ਰਦੀਪ ਸਿੰਘ ਕਾਕੂ ਹਲਕਾ ਰੂਪਨਗਰ ਅਤੇ ਸ਼ਾਮ ਲਾਲ ਹਲਕਾ ਆਨੰਦਪੁਰ ਸਾਹਿਬ ਆਦਿ ਮੌਜੂਦ ਸਨ ।
