ਪੰਡਿਤ ਧੀਰੇਂਦਰ ਸ਼ਾਸਤਰੀ ਨੂੰ ਨਾ ਮਿਲ ਸਕਣ `ਤੇ ਮੁਟਿਆਰ ਨੇ ਕੱਟ ਲਈ ਆਪਣੀ ਨਸ
- by Jasbeer Singh
- December 31, 2025
ਪੰਡਿਤ ਧੀਰੇਂਦਰ ਸ਼ਾਸਤਰੀ ਨੂੰ ਨਾ ਮਿਲ ਸਕਣ `ਤੇ ਮੁਟਿਆਰ ਨੇ ਕੱਟ ਲਈ ਆਪਣੀ ਨਸ ਦੁਰਗ/ਭਿਲਾਈ, 31 ਦਸੰਬਰ 2025 : ਛੱਤੀਸਗੜ੍ਹ ਦੇ ਦੁਰਗ ਜਿ਼ਲੇ `ਚ ਭਿਲਾਈ ਵਿਖੇ ਇਕ ਮੁਟਿਆਰ ਨੇ ਪੰਡਿਤ ਧੀਰੇਂਦਰ ਸ਼ਾਸਤਰੀ ਨੂੰ ਨਾ ਮਿਲ ਸਕਣ `ਤੇ ਆਪਣੀ ਨਸ ਕੱਟ ਲਈ । ਘਟਨਾ ਤੋਂ ਬਾਅਦ ਮੁਟਿਆਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਕਿਸੇ ਨੂੰ ਮਿਲਣ ਜਾਂ ਆਪਣੀ ਇੱਛਾ ਪੂਰੀ ਨਾ ਹੋਣ ਤੇ ਅਜਿਹਾ ਕਦਮ ਚੁੱਕਣਾ ਠੀਕ ਨਹੀਂ : ਸ਼ਾਸਤਰੀ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸਮਾਗਮ ਵਾਲੀ ਥਾਂ ਵਿਖੇ ਮੌਜੂਦ ਵਿਅਕਤੀਆਂ `ਚ ਘਬਰਾਹਟ ਫੈਲ ਗਈ । ਕਥਾ ਦੌਰਾਨ ਪੰਡਿਤ ਧੀਰੇਂਦਰ ਸ਼ਾਸਤਰੀ ਨੇ ਇਸ ਘਟਨਾ ਬਾਰੇ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਕਿਸੇ ਨੂੰ ਮਿਲਣ ਜਾਂ ਆਪਣੀ ਇੱਛਾ ਪੂਰੀ ਨਾ ਹੋਣ `ਤੇ ਅਜਿਹਾ ਕਦਮ ਚੁੱਕਣਾ ਠੀਕ ਨਹੀਂ ਹੈ। ਮਿਲਣ ਲਈ ਆਪਣੀ ਨਸ ਨੂੰ ਕੱਟਣਾ ਕੋਈ ਹੱਲ ਨਹੀਂ ਹੈ। ਇਹ ਸਿਰਫ਼ ਮੁਸੀਬਤ ਲਿਆਉਂਦਾ ਹੈ। ਪੰਡਿਤ ਧੀਰੇਂਦਰ ਸ਼ਾਸਤਰੀ ਨੇ ਸਪੱਸ਼ਟ ਕੀਤਾ ਕਿ ਉਹ ਕਿਸੇ ਨਿੱਜੀ ਪੂਜਾ ਲਈ ਨਹੀਂ ਸਗੋਂ ਭਗਵਾਨ ਹਨੂੰਮਾਨ ਜੀ ਦੀ ਪੂਜਾ ਕਰਨ ਲਈ ਆਏ ਹਨ
