post

Admin

(Chief Editor)

Punjab

ਸਾਈਕਲਿੰਗ ਕਰ ਰਹੇ ਨੌਜਵਾਨਾਂ ਤੇ ਕਾਰ ਸਵਾਰਾਂ ਨੇ ਕੀਤਾ ਦਿਨ ਦਿਹਾੜੇ ਹਮਲਾ

post-img

ਸਾਈਕਲਿੰਗ ਕਰ ਰਹੇ ਨੌਜਵਾਨਾਂ ਤੇ ਕਾਰ ਸਵਾਰਾਂ ਨੇ ਕੀਤਾ ਦਿਨ ਦਿਹਾੜੇ ਹਮਲਾ ਸੰਗਰੂਰ, 27 ਮਈ 2026 : ਪੰਜਾਬ ਦੇ ਬਠਿੰਡਾ-ਚੰਡੀਗੜ੍ਹ ਰੋਡ (Bathinda-Chandigarh Road) ਤੇ ਸਾਈਕਲਿੰਗ ਕਰ ਰਹੇ ਨੌਜਵਾਨਾਂ ਤੇ ਕਾਰ ਸਵਾਰ ਵਿਅਕਤੀਆਂ ਵਲੋਂ ਹਮਲਾ (Attack) ਕੀਤੇ ਜਾਣ ਦਾ ਘਟਨਾਕ੍ਰਮ ਵਾਪਰਨ ਦਾ ਪਤਾ ਚੱਲਿਆ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਬਠਿੰਡਾ-ਚੰਡੀਗੜ੍ਹ ਮੁੱਖ ਮਾਰਗ ’ਤੇ ਜਦੋਂ ਕੁੱਝ ਨੌਜਵਾਨ ਸਾਈਕਲਿੰਗ (Cycling) ਕਰ ਰਹੇ ਸਨ ਤਾਂ ਕਾਰ ਸਵਾਰ ਕੁੱਝ ਨੌਜਵਾਨਾਂ ਵਲੋਂ ਸਾਈਕਲਿੰਗ ਕਰਨ ਵਾਲੇ ਨੌਜਵਾਨਾਂ ਨਾਲ ਲੁੱਟ-ਖੋਹ (Robbery) ਕਰਨ ਦੀ ਕੋਸਿ਼ਸ਼ ਕੀਤੀ ਗਈ। ਜਿਸਦੀ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ, ਜਿਸਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ।ਕਿਵੇਂ ਵਾਪਰਿਆ ਘਟਨਾਕ੍ਰਮਕੈਮਰੇ ਵਿਚ ਕੈਦ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਵਾਇਰਲ ਤਸਵੀਰਾਂ ਮੁਤਾਬਕ ਜਦੋਂ ਸਾਈਕਲਿਸਟ ਹਾਈਵੇ ਤੋਂ ਲੰਘ ਰਹੇ ਸਨ ਤਾਂ ਇੱਕ ਤੇਜ਼ ਰਫ਼ਤਾਰ ਕਾਰ ਉਨ੍ਹਾਂ ਦੇ ਕੋਲ ਆ ਕੇ ਰੁਕੀ ਤੇ ਚਲਦੀ ਗੱਡੀ ਵਿੱਚੋਂ ਬਾਹਰ ਨਿਕਲ ਕੇ ਇੱਕ ਹਮਲਾਵਰ ਨੇ ਸਾਈਕਲ ਸਵਾਰਾਂ ’ਤੇ ਹਮਲਾ ਕਰਨ ਦੀ ਕੋਸਿ਼ਸ਼ ਕੀਤੀ । ਇਸ ਦੌਰਾਨ ਹਮਲਾਵਰਾਂ ਦੀਗੱਡੀ ਅਚਾਨਕ ਅੱਗੇ ਆ ਜਾਣ ਕਾਰਨ ਇੱਕ ਸਾਈਕਲਿਸਟ ਸਿੱਧਾ ਕਾਰ ਨਾਲ ਜਾ ਟਕਰਾਇਆ ਅਤੇ ਸੰਤੁਲਨ ਵਿਗੜਨ ਕਾਰਨ ਸੜਕ ’ਤੇ ਡਿੱਗ ਗਿਆ। ਹਾਲਾਂਕਿ ਜਦੋਂ ਬਾਕੀ ਸਾਈਕਲਿਸਟਾਂ ਨੇ ਹਿੰਮਤ ਦਿਖਾਈ ਅਤੇ ਇੱਕਠੇ ਹੋ ਕੇ ਲੁਟੇਰਿਆਂ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਹਮਲਾਵਰ ਘਬਰਾ ਗਏ ਅਤੇ ਮੌਕੇ ਤੋਂ ਆਪਣੀ ਗੱਡੀ ਭਜਾ ਕੇ ਫ਼ਰਾਰ ਹੋ ਗਏ ।ਪੁਲਸ ਨੇ ਗੱਡੀ ਦੀ ਭਾਲ ਕਰ ਲੈ ਲਈ ਹੈ ਕਬਜੇ ਵਿਚ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਸੰਗਰੂਰ ਦੇ ਐੱਸ. ਐੱਚ. ਓ. ਅਵਤਾਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਵਾਰਦਾਤ ਵਿੱਚ ਵਰਤੀ ਗਈ ਗੱਡੀ ਨੂੰ ਟ੍ਰੇਸ ਕਰਕੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ ।

Related Post

Instagram