ਪ੍ਰੇਮਿਕਾ ਦੇ ਘਰ ਨੌਜਵਾਨ ਵਲੋਂ ਖ਼ੁਦ ਨੂੰ ਅੱਗ ਲਗਾਉਣ ਕਾਰਨ ਹੋਈ ਮੌਤ
ਮਜੀਠਾ, 16 ਜੁਲਾਈ 2026 : ਪੰਜਾਬ ਦੇ ਵਿਧਾਨ ਸਭਾ ਹਲਕਾ ਮਜੀਠਾ (Majitha) ਵਿਖੇ ਇਕ ਨੌਜਵਾਨ ਵਲੋਂ ਪ੍ਰੇਮਿਕਾ ਦੇ ਘਰ ਅੰਦਰ ਵੜ ਕੇ ਖੁਦ ਨੂੰ ਹੀ ਅੱਗ ਲਗਾਉਣ ਨਾਲ ਮੌਤ (Death) ਹੋ ਗਈ ਹੈ ।
ਬਚਾਉਣ ਆਈ ਕੁੜੀ ਤੇ ਉਸ ਦਾ ਚਚੇਰਾ ਭਰਾ ਵੀ ਬੁਰੀ ਤਰ੍ਹਾਂ ਝੁਲਸੇ
ਮਿਲੀ ਜਾਣਕਾਰੀ ਅਨੁਸਾਰ ਮਜੀਠਾ ਕਸਬੇ ਵਿਚ ਕੁੜੀ ਨੂੰ ਮਿਲਣ ਆਏ ਇਕ ਨੌਜਵਾਨ ਵਲੋਂ ਜਿਥੇ ਘਰ ਦੇ ਅੰਦਰ ਹੀ ਆਪਣੇ ਸਰੀਰ `ਤੇ ਜਲਨਸ਼ੀਲ ਪਦਾਰਥ (Flammable substances) ਪਾ ਕੇ ਖੁਦ ਨੂੰ ਅੱਗ ਲਾ ਲਈ ਵਾਲੀ ਘਟਨਾ `ਚ ਜਿਥੇ ਉਹ ਮੌਕੇ `ਤੇ ਹੀ ਮਾਰਿਆ ਗਿਆ, ਉੇਥੇ ਦੂਸਰੇ ਪਾਸੇ ਉਸ ਨੂੰ ਬਚਾਉਣ ਦੇ ਚੱਕਰ ਵਿਚ ਕੁੜੀ ਅਤੇ ਉਸ ਦਾ ਚਚੇਰਾ ਭਰਾ ਵੀ ਅੱਗ ਦੀ ਲਪੇਟ `ਚ ਆ ਕੇ ਗੰਭੀਰ ਰੂਪ ਵਿਚ ਝੁਲਸ ਗਏ ।
ਕੌਣ ਹੈ ਇਹ ਨੌਜਵਾਨ ਜੋ ਉਤਰ ਗਿਆ ਮੌਤ ਦੇ ਘਾਟ
ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਸੰਦੀਪ ਸਿੰਘ ਵਾਸੀ ਪਿੰਡ ਬੱਲ ਖੁਰਦ ਵਜੋਂ ਹੋਈ ਹੈ। ਥਾਣਾ ਮਜੀਠਾ ਦੇ ਇੰਚਾਰਜ ਕਰਮਪਾਲ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਸੰਦੀਪ ਅੱਜ ਦੁਪਹਿਰ ਆਪਣੇ ਮੋਟਰਸਾਈਕਲ `ਤੇ ਸਵਾਰ ਹੋ ਕੇ ਮਜੀਠਾ ਦੇ ਇਕ ਮੁਹੱਲੇ ਵਿਚ ਰਹਿਣ ਵਾਲੀ ਇਕ ਕੁੜੀ ਨੂੰ ਮਿਲਣ ਲਈ ਆਇਆ ਸੀ । ਦੱਸਿਆ ਜਾ ਰਿਹਾ ਹੈ ਕਿ ਘਰ ਦੇ ਅੰਦਰ ਦੋਵਾਂ ਵਿਚ ਕਿਸੇ ਗੱਲ ਨੂੰ ਲੈ ਕੇ ਤਕਰਾਰ, ਹੋ ਗਈ । ਇਸੇ ਦੌਰਾਨ ਸੰਦੀਪ ਨੇ ਅਚਾਨਕ ਆਪਣੇ ਉੱਪਰ ਤੇਲ ਜਾਂ ਕੋਈ ਹੋਰ ਜਲਨਸ਼ੀਲ ਚੀਜ਼ ਪਾ ਕੇ ਆਪਣੇ ਆਪ ਨੂੰ ਅੱਗ ਲਗਾ (Set fire) ਲਈ ।
ਪੁਲਸ ਨੇ ਲਾਸ਼ ਕਬਜੇ ਵਿਚ ਲੈ ਕੇ ਕਰ ਦਿੱਤੀ ਹੈ ਜਾਂਚ ਸ਼ੁਰੂ
ਅੱਗ ਲੱਗਦੀ ਦੇਖ ਕੁੜੀ ਘਬਰਾ ਗਈ ਅਤੇ ਉਸ ਨੂੰ ਬਚਾਉਣ ਦੀ ਕੋਸਿ਼ਸ਼ ਕੀਤੀ ਤਾਂ ਉਹ ਵੀ ਅੱਗ ਦੀ ਜ਼ਦ `ਚ ਆ ਗਈ । ਰੌਲਾ ਸੁਣ ਕੇ ਬਾਹਰੋਂ ਕੁੜੀ ਦਾ ਚਚੇਰਾ ਭਰਾ ਹਰਪਾਲ ਸਿੰਘ ਦੌੜ ਕੇ ਅੰਦਰ ਆਇਆ। ਉਸ ਨੇ ਦੋਹਾਂ ਨੂੰ ਅੱਗ ਤੋਂ ਬਚਾਉਣ ਦੀ ਕੋਸਿ਼ਸ਼ ਕੀਤੀ ਪਰ ਇਸ ਦੌਰਾਨ ਉਹ ਵੀ ਝੁਲਸ ਗਿਆ । ਪੁਲਸ ਨੇ ਮ੍ਰਿਤਕ ਸੰਦੀਪ ਦੀ ਲਾਸ਼ ਕਬਜ਼ੇ `ਚ ਲੈ ਕੇ ਪੋਸਟਮਾਰਟਮ (Postmortem) ਲਈ ਜਾਂਚ ਸ਼ੁਰੂ ਕਰ ਦਿੱਤੀ ਹੈ ।
ਉਨ੍ਹਾਂ ਦੱਸਿਆ ਕਿ ਜ਼ਖਮੀ ਕੁੜੀ ਅਤੇ ਉਸ ਦੇ ਚਚੇਰੇ ਭਰਾ ਦਾ ਇਲਾਜ ਅੰਮ੍ਰਿਤਸਰ ਵਿਚ ਚੱਲ ਰਿਹਾ ਹੈ ਅਤੇ ਉਹ ਇਸ ਸਮੇਂ ਬਿਆਨ ਦੇਣ ਦੀ ਸਥਿਤੀ `ਚ ਨਹੀਂ ਹਨ । ਉਧਰ ਦੂਜੇ ਪਾਸੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਸਾਡੇ ਲੜਕੇ ਨੂੰ ਸਾਜ਼ਿਸ਼ ਤਹਿਤ ਮਾਰਿਆ ਗਿਆ ਹੈ ।
