post

Jasbeer Singh

(Chief Editor)

National

ਦਿੱਲੀ `ਚ 400 ਰੁਪਏ ਲਈ ਨੌਜਵਾਨ ਦਾ ਕਤਲ

post-img

ਦਿੱਲੀ `ਚ 400 ਰੁਪਏ ਲਈ ਨੌਜਵਾਨ ਦਾ ਕਤਲ ਨਵੀਂ ਦਿੱਲੀ, 6 ਅਪ੍ਰੈਲ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਇਕ ਬਾਲਗ ਨੌਜਵਾਨ ਦਾ ਦੋ ਨਾਬਾਲਗਾਂ ਵਲੋਂ 400 ਰੁਪਏ ਲਈ ਕਤਲ ਕੀਤੇ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ। ਕੌਣ ਹੈ ਇਹ ਨੌਜਵਾਨ ਉੱਤਰ-ਪੂਰਬੀ ਦਿੱਲੀ ਦੇ ਦਿਆਲਪੁਰ ਇਲਾਕੇ `ਚ ਇਕ 26 ਸਾਲਾ ਨੌਜਵਾਨ ਦਾ 400 ਰੁਪਏ ਪਿੱਛੇ ਚਾਕੂ ਮਾਰ ਕੇ ਕਤਲ ਕਰਨ ਦੇ ਮਾਮਲੇ `ਚ 2 ਨਾਬਾਲਗਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਕੈਫ ਵਜੋਂ ਹੋਈ ਹੈ, ਜੋ ਨਿਊ ਮੁਸਤਫਾਬਾਦ ਦਾ ਰਹਿਣ ਵਾਲਾ ਸੀ । ਉਸ ਦੇ ਜਾਣ-ਪਛਾਣ ਵਾਲੇ ਵਿਅਕਤੀਆਂ ਨੇ ਉਸ ਦੀ ਹੱਤਿਆ ਕੀਤੀ । ਪੁੱਗਿੱਛ ਦੌਰਾਨ ਦੋਵੇਂ ਨਾਬਾਲਗਾਂ ਨੇ ਦੱਸੀ ਸਾਰੀ ਗੱਲਬਾਤ ਕੈਫ ਨੂੰ ਜਗ ਪ੍ਰਵੇਸ਼ ਚੰਦਰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਮਾਮਲੇ `ਚ ਗ੍ਰਿਫ਼ਤਾਰ ਕੀਤੇ ਗਏ ਨਾਬਾਲਗ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਕੈਫ ਨੇ ਉਨ੍ਹਾਂ ਤੋਂ 400 ਰੁਪਏ ਉਧਾਰ ਲਏ ਸਨ, ਜਿਸ ਕਾਰਨ ਉਨ੍ਹਾਂ ਦਰਮਿਆਨ ਝਗੜਾ ਹੋਇਆ । ਘਟਨਾ ਵਾਲੇ ਦਿਨ ਬਹਿਸ ਵੱਧ ਗਈ ਤੇ ਬਾਅਦ `ਚ ਉਸ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ।

Related Post

Instagram