post

Jasbeer Singh

(Chief Editor)

Latest update

ਜ਼ੈਲੇਂਸਕੀ ਨੇ ਕ੍ਰਿਸਮਸ `ਤੇ ਮੰਗੀ ਪੁਤਿਨ ਦੀ ਮੌਤ

post-img

ਜ਼ੈਲੇਂਸਕੀ ਨੇ ਕ੍ਰਿਸਮਸ `ਤੇ ਮੰਗੀ ਪੁਤਿਨ ਦੀ ਮੌਤ ਕੀਵ, 26 ਦਸੰਬਰ 2025 : ਯੂਕ੍ਰੇਨ ਦੇ ਰਾਸ਼ਟਰਪਤੀ ਜ਼ੈਲੇਂਸਕੀ ਨੇ ਕ੍ਰਿਸਮਸ `ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਮੌਤ ਦੀ ਕਾਮਨਾ ਕੀਤੀ ਹੈ। ਰੂਸ ਨੇ ਯੂਕ੍ਰੇਨ ਨੂੰ ਬਹੁਤ ਦੁੱਖ ਦਰਦ ਦਿੱਤੇ ਹਨ ਉਨ੍ਹਾਂ ਸੋਸ਼ਲ ਮੀਡੀਆ `ਤੇ ਇਕ ਵੀਡੀਓ ਮੈਸੇਜ `ਚ ਪੁਤਿਨ ਦਾ ਨਾਂ ਲਏ ਬਿਨਾਂ ਕਿਹਾ ਕਿ ਰੂਸ ਨੇ ਯੂਕੇਨ ਨੂੰ ਬਹੁਤ ਦੁੱਖ-ਦਰਦ ਦਿੱਤੇ ਹਨ। ਅੱਜ ਵੀ ਸਾਡਾ ਸਾਰਿਆਂ ਦਾ ਇਕ ਹੀ ਸੁਪਨਾ ਹੈ। ਅਸੀਂ ਚਾਹੁੰਦੇ ਹਾਂ ਕਿ ਉਹ ਤਬਾਹ ਹੋ ਜਾਵੇ । ਜ਼ੈਲੇਂਸਕੀ ਦੀ ਇਹ ਕ੍ਰਿਸਮਸ ਦੀ ਇੱਛਾ ਅਜਿਹੇ ਸਮੇਂ ਆਈ ਹੈ, ਜਦੋਂ ਰੂਸ ਨੇ ਮੰਗਲਵਾਰ ਨੂੰ ਯੂਕੇਨ `ਤੇ ਮਿਜ਼ਾਈਲਾਂ ਅਤੇ ਡਰੋਨ ਹਮਲੇ ਕੀਤੇ। ਇਨ੍ਹਾਂ ਹਮਲਿਆਂ `ਚ ਘੱਟੋ-ਘੱਟ 3 ਲੋਕ ਮਾਰੇ ਗਏ ਅਤੇ ਕਈ ਇਲਾਕਿਆਂ ਦੀ ਬੱਤੀ ਗੁੱਲ ਹੋ ਗਈ।

Related Post

Instagram