July 27, 2024 09:02:37
post

Jasbeer Singh

(Chief Editor)

Latest update

ਲੋਕਾਂ ਨੂੰ ਵੱਡੀ ਰਾਹਤ, ਅੱਜ ਤੋਂ ਏ. ਸੀ. ਬੱਸਾਂ ’ਚ ਵੀ ਆਮ ਕਿਰਾਇਆ

post-img

ਚੰਡੀਗੜ੍ਹ : ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀ. ਟੀ. ਯੂ.) ਦੀਆਂ 160 ਏ. ਸੀ. ਬੱਸਾਂ ਵਿਚ ਸ਼ਨੀਵਾਰ ਤੋਂ ਆਮ ਕਿਰਾਇਆ ਲੱਗੇਗਾ। ਟਰਾਂਸਪੋਰਟ ਵਿਭਾਗ ਨੇ ਇਸ ਸਬੰਧੀ ਕੁਝ ਦਿਨ ਪਹਿਲਾਂ ਹੁਕਮ ਜਾਰੀ ਕੀਤੇ ਸਨ, ਜੋ ਸ਼ਨੀਵਾਰ ਤੋਂ ਲਾਗੂ ਹੋਣ ਜਾ ਰਹੇ ਹਨ। ਇਹ ਹੁਕਮ 15 ਫਰਵਰੀ 2024 ਤਕ ਲਾਗੂ ਰਹਿਣਗੇ। ਇਸ ਤੋਂ ਬਾਅਦ ਦੁਬਾਰਾ ਏ. ਸੀ. ਅਤੇ ਨਾਨ-ਏ. ਸੀ. ਬੱਸਾਂ ਦੇ ਕਿਰਾਏ ਵੱਖਰੇ ਹੋਣਗੇ। ਟਰਾਂਸਪੋਰਟ ਵਿਭਾਗ ਵਲੋਂ ਦੱਸਿਆ ਗਿਆ ਕਿ ਸੀ. ਟੀ. ਯੂ. ਦੀਆਂ 80 ਇਲੈਕਟ੍ਰਿਕ ਅਤੇ 80 ਐੱਸ. ਐੱਮ. ਐੱਲ. ਦੀਆਂ ਮਿੱਡੀ ਬੱਸਾਂ ਵਿਚ ਹੀਟਿੰਗ ਸਿਸਟਮ ਨਹੀਂ ਹੈ। ਸਰਦੀਆਂ ਸ਼ੁਰੂ ਹੁੰਦਿਆਂ ਹੀ ਸਾਰੀਆਂ ਬੱਸਾਂ ਵਿਚ ਏ. ਸੀ. ਬੰਦ ਕਰ ਦਿੱਤਾ ਜਾਂਦਾ ਹੈ ਅਤੇ ਕੋਈ ਹੀਟਿੰਗ ਸਿਸਟਮ ਵੀ ਨਹੀਂ ਹੈ। ਇਸ ਲਈ ਇਸ ਵਾਰ ਵੀ 16 ਦਸੰਬਰ ਤੋਂ 15 ਫਰਵਰੀ ਤਕ 160 ਏ. ਸੀ. ਬੱਸਾਂ ਵਿਚ ਸਾਧਾਰਨ ਕਿਰਾਇਆ ਵਸੂਲਿਆ ਜਾਵੇਗਾ। ਇਸ ਨਾਲ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ। ਰੋਜ਼ਾਨਾ ਸਫਰ ਕਰਨ ਵਾਲੇ ਯਾਤਰੀ ਮਾਸਿਕ ਪਾਸ ਬਣਾਉਂਦੇ ਹਨ ਅਤੇ ਉਨ੍ਹਾਂ ਨੂੰ ਕਿਰਾਇਆ ਬਰਾਬਰ ਹੋਣ ਕਾਰਨ 200 ਰੁਪਏ ਦਾ ਲਾਭ ਹੋਵੇਗਾ ਕਿਉਂਕਿ ਮਹੀਨਾਵਾਰ (ਜਨਰਲ) ਏ. ਸੀ. ਬੱਸ ਪਾਸ 900 ਰੁਪਏ ਵਿਚ ਬਣਦਾ ਹੈ, ਜਦੋਂ ਕਿ ਨਾਨ-ਏਸੀ ਬੱਸ ਪਾਸ 700 ਰੁਪਏ ਵਿਚ ਬਣ ਜਾਂਦਾ ਹੈ। ਸਰਕਾਰੀ ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਵੀ ਪਾਸ ਬਣਵਾਉਣ ਦਾ ਫਾਇਦਾ ਹੋਵੇਗਾ। ਇਸ ਤੋਂ ਇਲਾਵਾ ਲੋਕਾਂ ਲਈ ਡੇਲੀ ਪਾਸ ਵੀ 15 ਰੁਪਏ ਸਸਤਾ ਪਵੇਗਾ। ਨਾਨ-ਏ. ਸੀ. ਬੱਸ ਲਈ ਡੇਲੀ ਪਾਸ ਪ੍ਰਤੀ ਵਿਅਕਤੀ 60 ਰੁਪਏ ਦਾ ਬਣਦਾ ਹੈ, ਜਦਕਿ ਏ. ਸੀ. ਬੱਸ ਲਈ ਇਹ 75 ਰੁਪਏ ਵਿਚ ਬਣਦਾ ਹੈ। ਹੁਣ 16 ਦਸੰਬਰ ਤੋਂ 15 ਫਰਵਰੀ ਤਕ ਦੋਵਾਂ ਬੱਸਾਂ ਦੇ ਪਾਸ 60 ਰੁਪਏ ਵਿਚ ਬਣਨਗੇ। ਹਾਲਾਂਕਿ 15 ਫਰਵਰੀ ਤੋਂ ਬਾਅਦ ਏ. ਸੀ. ਅਤੇ ਨਾਨ-ਏ. ਸੀ. ਬੱਸਾਂ ਦੇ ਕਿਰਾਏ ਵੱਖਰੇ-ਵੱਖਰੇ ਹੋ ਜਾਣਗੇ।

Related Post