July 27, 2024 10:48:11
post

Jasbeer Singh

(Chief Editor)

Latest update

ਮਾਤਾ ਵੈਸ਼ਣੋ ਦੇਵੀ ਭਵਨ ਚ ਹੋਈ ਸੀਜ਼ਨ ਦੀ ਪਹਿਲੀ ਬਰਫਬਾਰੀ, ਝੂਮ ਉੱਠੇ ਸ਼ਰਧਾਲੂ

post-img

ਕੱਟੜਾ- ਸ਼ਨੀਵਾਰ ਨੂੰ ਮੌਸਮ ’ਚ ਅਚਾਨਕ ਆਈ ਤਬਦੀਲੀ ਕਾਰਨ ਕੱਟੜਾ ਦੀ ਭੈਰੋਂ ਘਾਟੀ ਸਮੇਤ ਇਲਾਕੇ ’ਚ ਹਲਕੀ ਬਰਫਬਾਰੀ ਹੋਈ, ਜਿਸ ਦਾ ਮਾਂ ਵੈਸ਼ਣੋ ਦੇਵੀ ਦੇ ਦਰਸ਼ਨਾਂ ਲਈ ਆਏ ਸ਼ਰਧਾਲੂਆਂ ਨੇ ਖੂਬ ਆਨੰਦ ਮਾਣਿਆ। ਇਸ ਦ੍ਰਿਸ਼ ਨੂੰ ਆਪਣੇ ਮੋਬਾਈਲ ਕੈਮਰਿਆਂ ਵਿਚ ਕੈਦ ਕਰਦੇ ਹੋਏ ਸ਼ਰਧਾਲੂ ਤਾੜੀਆਂ ਮਾਰਦੇ ਦੇਖੇ ਗਏ। ਇੱਥੇ ਤਾਪਮਾਨ ਮਨਫੀ 5.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜੰਮੂ-ਕਸ਼ਮੀਰ ਦੇ ਗੁਲਮਰਗ ਸਕੀ ਰਿਜ਼ੋਰਟ ਸਮੇਤ ਉੱਚੇ ਇਲਾਕਿਆਂ ’ਚ ਹਲਕੀ ਬਰਫਬਾਰੀ ਹੋਈ। ਘਾਟੀ ਦੇ ਕਈ ਸਥਾਨਾਂ ’ਤੇ ਅੰਸ਼ਿਕ ਤੌਰ ’ਤੇ ਬੱਦਲ ਛਾਏ ਰਹੇ ਅਤੇ ਸ਼ਨੀਵਾਰ ਦੁਪਹਿਰ ਨੂੰ ਕਸ਼ਮੀਰ ’ਚ ਪੱਛਮੀ ਗੜਬੜੀ ਕਾਰਨ ਮੀਂਹ ਪਿਆ। ਮਸ਼ਹੂਰ ਸੈਲਾਨੀ ਸਥਾਨ ਪਹਿਲਗਾਮ ’ਚ ਰਾਤ ਦੇ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਗਈ। ਗੁਲਮਰਗ, ਸੋਨਮਰਗ, ਗੁਰੇਜ਼ ਵੈਲੀ ਅਤੇ ਮੁਗਲ ਰੋਡ ’ਤੇ ਹਲਕੀ ਬਰਫਬਾਰੀ ਹੋਈ। ਉੱਥੇ ਹੀ ਹਿਮਾਚਲ ਪ੍ਰਦੇਸ਼ ਦੇ 8 ਜ਼ਿਲਿਆਂ ਵਿੱਚ ਮੀਂਹ ਅਤੇ ਬਰਫ਼ਬਾਰੀ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਗਈ ਹੈ।ਕਿਨੌਰ, ਲਾਹੌਲ-ਸਪਿਤੀ, ਸ਼ਿਮਲਾ, ਸੋਲਨ, ਸਿਰਮੌਰ, ਮੰਡੀ, ਕੁੱਲੂ ਅਤੇ ਚੰਬਾ ਦੇ ਕਈ ਹਿੱਸਿਆਂ ’ਚ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਹੈ। ਕਮਜ਼ੋਰ ਪੱਛਮੀ ਗੜਬੜੀ ਸ਼ਨੀਵਾਰ ਦੁਪਹਿਰ ਅਤੇ ਐਤਵਾਰ ਸਵੇਰ ਦਰਮਿਆਨ ਜੰਮੂ ਅਤੇ ਕਸ਼ਮੀਰ ਨੂੰ ਪ੍ਰਭਾਵਿਤ ਕਰ ਸਕਦੀ ਹੈ। 

Related Post