July 6, 2024 02:04:39
post

Jasbeer Singh

(Chief Editor)

Sports

ਰੋਹਿਤ ਸ਼ਰਮਾ ਨੂੰ ਕਪਤਾਨੀ ਤੋਂ ਹਟਾਉਣ ਤੋਂ ਬਾਅਦ ਪਤਨੀ ਰਿਤਿਕਾ ਨੇ ਕੀਤਾ React

post-img

ਰੋਹਿਤ ਸ਼ਰਮਾ ਦੀ ਜਗ੍ਹਾ ਹਾਰਦਿਕ ਪਾਂਡਿਆ ਨੂੰ ਮੁੰਬਈ ਇੰਡੀਅਨਜ਼ ਦਾ ਕਪਤਾਨ ਬਣਾਇਆ ਗਿਆ ਹੈ। ਹਾਲਾਂਕਿ ਇਸ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਆਪਣਾ ਵਿਰੋਧ ਜਤਾਇਆ ਜਾ ਰਿਹਾ ਹੈ। ਹੈਰਾਰੀ ਦੀ ਗੱਲ ਇਹ ਹੈ ਕਣ ਮੁੰਬਈ ਇੰਡੀਅਨਜ਼ ਦੇ ਪ੍ਰਸ਼ੰਸਕ ਵੱਖ-ਵੱਖ ਤਰੀਕਿਆਂ ਨਾਲ ਟੀਮ ਖਿਲਾਫ ਆਪਣਾ ਵਿਰੋਧ ਜ਼ਾਹਿਰ ਕਰ ਰਹੇ ਹਨ। ਦੱਸ ਦੇਈਏ ਕਿ ਮੁੰਬਈ ਦੀ ਟੀਮ ਨੇ ਅਚਾਨਕ ਹਾਰਦਿਕ ਨੂੰ IPL 2024 ਲਈ ਕਪਤਾਨ ਬਣਾ ਦਿੱਤਾ ਹੈ। ਮੁੰਬਈ ਨੇ ਰੋਹਿਤ ਸ਼ਰਮਾ ਨੂੰ ਕਪਤਾਨੀ ਦੇ ਅਹੁਦੇ ਤੋਂ ਹਟਾਉਣ ਦਾ ਫੈਸਲਾ ਕੀਤਾ, ਜਿਸ ਨੇ ਟੀਮ ਨੂੰ ਪੰਜ ਵਾਰ ਆਈ.ਪੀ.ਐੱਲ. ਦਾ ਖਿਤਾਬ ਜਿੱਤਣ ਚ ਮਦਦ ਕੀਤੀ ਸੀ। ਫਿਲਹਾਲ ਪ੍ਰਸ਼ੰਸਕਾਂ ਦੇ ਨਾਲ-ਨਾਸ ਹੁਣ ਇਸ ਉੱਪਰ ਰੋਹਿਤ ਸ਼ਰਮਾ ਦੀ ਪਤਨੀ ਰਿਤਿਕਾ ਸਜਦੇਹ ਦਾ ਰਿਐਕਸ਼ਨ ਵੀ ਸਾਹਮਣੇ ਆਇਆ ਹੈ।  ਰੋਹਿਤ ਸ਼ਰਮਾ ਨੂੰ ਕਪਤਾਨੀ ਤੋਂ ਹਟਾਉਣ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਨੇ ਇੱਕ ਵੀਡੀਓ ਜਾਰੀ ਕੀਤਾ ਹੈ। ਰੋਹਿਤ ਦੀ ਪਤਨੀ ਰਿਤਿਕਾ ਨੇ ਇਸ ਤੇ ਪ੍ਰਤੀਕਿਰਿਆ ਦਿੱਤੀ ਹੈ। ਚੇਨਈ ਨੇ ਆਪਣੀ ਪੋਸਟ ਚ ਲਿਖਿਆ ਕਿ ਭਾਵਨਾਵਾਂ ਨਾਲ ਭਰਪੂਰ ਚੁਣੌਤੀ ਦਾ ਇਕ ਦਹਾਕਾ, ਇਸ ਲਈ ਤੁਹਾਡਾ ਸਨਮਾਨ ਹੈ ਰੋਹਿਤ। ਇਸ ਤੋਂ ਬਾਅਦ ਰੋਹਿਤ ਸ਼ਰਮਾ ਵਲੋਂ ਇਸ ਪੋਸਟ ਤੇ ਕੋਈ ਪ੍ਰਤੀਕਿਰਿਆ ਨਹੀਂ ਆਈ ਪਰ ਉਨ੍ਹਾਂ ਦੀ ਪਤਨੀ ਰਿਤਿਕਾ ਨੇ ਇਸ ਨੂੰ ਦੇਖਦੇ ਹੀ ਆਪਣੀ ਪ੍ਰਤੀਕਿਰਿਆ ਦਿੱਤੀ। ਰਿਤਿਕਾ ਨੇ ਇਸ ਤੇ ਦਿਲ ਦਾ ਇਮੋਜੀ ਪੋਸਟ ਕੀਤਾ ਹੈ। ਰਿਤਿਕਾ ਵੀ ਬਾਕੀ ਪ੍ਰਸ਼ੰਸਕਾਂ ਦੀ ਤਰ੍ਹਾਂ ਨਿਰਾਸ਼ ਜ਼ਰੂਰ ਹੋਈ ਹੋਏਗੀ ਪਰ ਚੇਨਈ ਦੀ ਇਹ ਪੋਸਟ ਉਨ੍ਹਾਂ ਨੂੰ ਪਸੰਦ ਆਈ।

Related Post