HomeAaksh specialsਅਧਿਆਪਕਾਂ ਦੀ ਨਿਯੁਕਤੀ ’ਚ ਹੋਏ ਜ਼ਬਰਦਸਤ ਘੁਟਾਲੇ,ਦਿੱਤੇ ਸੀਬੀਆਈ ਜਾਂਚ ਦੇ ਹੁਕਮ :...

ਅਧਿਆਪਕਾਂ ਦੀ ਨਿਯੁਕਤੀ ’ਚ ਹੋਏ ਜ਼ਬਰਦਸਤ ਘੁਟਾਲੇ,ਦਿੱਤੇ ਸੀਬੀਆਈ ਜਾਂਚ ਦੇ ਹੁਕਮ : ਜਸਟਿਸ ਗੰਗੋਪਾਧਿਆਇ

- Advertisement -spot_img

ਕਲਕੱਤਾ ਹਾਈ ਕੋਰਟ ਦੇ ਜਸਟਿਸ ਅਭਿਜੀਤ ਗੰਗੋਪਾਧਿਆਇ ਨੇ ਕਿਹਾ ਹੈ ਕਿ ਬੰਗਾਲ ’ਚ ਅਧਿਆਪਕਾਂ ਦੀ ਨਿਯੁਕਤੀ ’ਚ ਜਿਸ ਤਰ੍ਹਾਂ ਜ਼ਬਰਦਸਤ ਘੁਟਾਲੇ ਹੋਏ ਹਨ, ਉਨ੍ਹਾਂ ਨੂੰ ਦੇਖਦੇ ਹੋਏ ਇਨ੍ਹਾਂ ਮਾਮਲਿਆਂ ਦੀ ਸੀਬੀਆਈ ਜਾਂਚ ਦੇ ਤਾਬੜਤੋੜ ਹੁਕਮ ਦੇਣੇ ਪਏ। ਉਨ੍ਹਾਂ ਚੌਕਸ ਕਰਦਿਆਂ ਕਿਹਾ ਕਿ ਜਿਨ੍ਹਾਂ ਦੀ ਵੀ ਗ਼ੈਰ-ਕਾਨੂੰਨੀ ਤਰੀਕੇ ਨਾਲ ਨਿਯੁਕਤੀ ਹੋਈ ਹੈ, ਫੜ੍ਹੇ ਜਾਣ ’ਤੇ ਉਨ੍ਹਾਂ ਸਾਰਿਆਂ ਨੂੰ ਨੌਕਰੀ ਤੋਂ ਹੱਥ ਧੋਣਾ ਪਵੇਗਾ। ਅਜਿਹੇ ਅਧਿਆਪਕ ਕੀ ਸਿਖਾਉਣਗੇ, ਉਲਟਾ ਸਕੂਲ ’ਚ ਨਕਲ ਕਰਨ ’ਚ ਮਦਦ ਕਰਨਗੇ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ’ਚ ਜਸਟਿਸ ਗੰਗੋਪਾਧਿਆਇ ਨੇ ਅੱਧਾ ਦਰਜਨ ਤੋਂ ਜ਼ਿਆਦਾ ਮਾਮਲਿਆਂ ਦੀ ਸੀਬੀਆਈ ਜਾਂਚ ਦੇ ਹੁਕਮ ਦਿੱਤੇ ਹਨ।

ਇਕ ਨਿਊਜ਼ ਚੈਨਲ ਨੂੰ ਦਿੱਤੀ ਇੰਟਰਵਿਊ ’ਚ ਉਨ੍ਹਾਂ ਨੇ ਤ੍ਰਿਣਮੂਲ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਵੱਲੋਂ ਪਿਛਲੇ ਦਿਨੀਂ ਨਿਆਂ ਵਿਵਸਥਾ ਬਾਰੇ ਕੀਤੀ ਗਈ ਟਿੱਪਣੀ ’ਤੇ ਵੀ ਨਾਰਾਜ਼ਗੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਭਵਿੱਖ ’ਚ ਅਜਿਹਾ ਹੋਣ ’ਤੇ ਉਹ ਸਖ਼ਤ ਕਦਮ ਚੁੱਕਣਗੇ। ਜ਼ਿਕਰਯੋਗ ਹੈ ਕਿ ਅਭਿਸ਼ੇਕ ਨੇ ਜੱਜਾਂ ਦੇ ਇਕ ਵਰਗ ਦੇ ਭਾਜਪਾ ਦੇ ਹੱਕ ’ਚ ਹੋਣ ਦੀ ਗੱਲ ਕਹੀ ਸੀ। ਜਸਟਿਸ ਗੰਗੋਪਾਧਿਆਇ ਨੇ ਕਿਹਾ ਕਿ ਜੱਜ ਕੀ ਕਰ ਸਕਦੇ ਹਨ ਤੇ ਕਿੰਨੀ ਦੂਰ ਤਕ ਜਾ ਸਕਦੇ ਹਨ, ਇਹ ਕਾਨੂੰਨ ’ਚ ਸਪੱਸ਼ਟ ਹੈ। ਜੱਜਾਂ ਨੂੰ ਵੀ ਬੋਲਣ ਦੀ ਆਜ਼ਾਦੀ ਹੈ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਮੇਰੀ ਜਾਨ ਲੈ ਲਈ ਜਾਵੇ ਪਰ ਨਿਆਂ ਵਿਵਸਥਾ ਦਾ ਅਪਮਾਨ ਮੈਂ ਸਹਿਣ ਨਹੀਂ ਕਰਾਂਗਾ।

- Advertisement -spot_img
- Advertisement -spot_img
Stay Connected
16,985FansLike
2,458FollowersFollow
23,500SubscribersSubscribe
Must Read
- Advertisement -spot_img
Related News

LEAVE A REPLY

Please enter your comment!
Please enter your name here