post

Jasbeer Singh

(Chief Editor)

Punjab

ਵਿਆਹ ਸਮਾਗਮ ਵਿਚ ਚਲਾਈ ਗਈ ਗੋਲੀ ਲੱਗੀ ਇਕ ਵਿਅਕਤੀ ਦੀ ਛਾਤੀ ਵਿਚ

post-img

ਵਿਆਹ ਸਮਾਗਮ ਵਿਚ ਚਲਾਈ ਗਈ ਗੋਲੀ ਲੱਗੀ ਇਕ ਵਿਅਕਤੀ ਦੀ ਛਾਤੀ ਵਿਚ ਕਪੂਰਥਲਾ, 13 ਫਰਵਰੀ 2026 : ਪੰਜਾਬ ਦੇ ਸ਼ਹਿਰ ਕਪੂਰਥਲਾ ਵਿਖੇ ਇਕ ਵਿਆਹ ਸਮਾਗਮ ਦੌਰਾਨ ਕੀਤੀ ਗਈ ਗੋਲੀਬਾਰੀ ਦੌਰਾਨ ਚੱਲੀ ਗੋਲੀ ਇਕ ਵਿਅਕਤੀ ਦੀ ਛਾਤੀ ਵਿਚ ਲੱਗਣ ਦਾ ਪਤਾ ਚੱਲਿਆ ਹੈ। ਕੀ ਹੈ ਗੋਲੀ ਚਲਾਉਣ ਤੇ ਲੱਗਣ ਦਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਕਪੂਰਥਲਾ ਦੇ ਇਕ ਵਿਆਹ ਸਮਾਗਮ ਦੀਆਂ ਖੁਸ਼ੀਆਂ ਦੇ ਚਲਦਿਆਂ ਇਕ ਦਿਨ ਪਹਿਲਾਂ ਜਾਗੋ ਕੱਢੇ ਜਾਣ ਦੌਰਾਨ ਕਿਸੇ ਵਿਅਕਤੀ ਵਲੋਂ ਕਥਿਤ ਤੌਰ ਤੇ ਆਪਣੀ ਸ਼ਾਨ ਦਿਖਾਉਣ ਲਈ ਹਵਾ ਵਿਚ ਗੋਲੀ ਚਲਾਈ ਗਈ ਸੀ ਪਰ ਅੱਜ ਜਾ ਕੇ ਪਤਾ ਚੱਲਿਆ ਹੈ ਕਿ ਉਹ ਹਵਾ ਵਿਚ ਚਲਾਈ ਗਈ ਗੋਲੀ ਤਾਂ ਕਿਸੇ ਵਿਅਕਤੀ ਦੀ ਛਾਤੀ ਵਿਚ ਲੱਗ ਗਈ ਸੀ। ਜਾਣਕਾਰੀ ਮੁਤਾਬਕ ਮਾਮਲਾ ਕਪੂਰਥਲਾ ਦੀ ਮੰਗੀ ਕਾਲੋਨੀ ਦਾ ਹੈ। ਕੀ ਦੱਸਿਆ ਪ੍ਰਤੱਖਦਰਸ਼ੀਆਂ ਨੇ ਜਿਸ ਵਿਆਹ ਸਮਾਗਮ ਦੇ ਚਲਦਿਆਂ ਜਾਗੋ ਦੌਰਾਨ ਗੋਲੀ ਚੱਲਣ ਦੀ ਘਟਨਾ ਵਾਪਰੀ ਹੈ ਦੇ ਪ੍ਰਤੱਖਦਰਸ਼ੀਆਂ ਮੁਤਾਬਕ ਸਮਾਰੋਹ ਵਿੱਚ ਨੱਚਣ-ਗਾਉਣ ਦਾ ਪ੍ਰੋਗਰਾਮ ਚੱਲ ਰਿਹਾ ਸੀ ਤੇ ਇੱਕ ਵਿਅਕਤੀ ਨੇ ਲਾਇਸੈਂਸੀ ਹਥਿਆਰ ਨਾਲ ਗੋਲੀ ਚਲਾਈ । ਗੋਲੀਬਾਰੀ ਦੌਰਾਨ ਇੱਕ ਗੋਲੀ ਸਿੱਧੀ ਇੱਕ ਨੌਜਵਾਨ ਨੂੰ ਲੱਗੀ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਮੌਕੇ `ਤੇ ਹਫੜਾ-ਦਫੜੀ ਮਚ ਗਈ। ਗੋਲੀ ਲੱਗਣ ਕਾਰਨ ਜ਼ਖਮੀ ਵਿਅਕਤੀ ਨੂੰ ਤੁਰੰਤ ਸਥਾਨਕ ਹਸਪਤਾਲ ਵਿੱਚ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ। ਡਾਕਟਰਾਂ ਦੀ ਨਿਗਰਾਨੀ ਹੇਠ ਉਸਦਾ ਇਲਾਜ ਚੱਲ ਰਿਹਾ ਹੈ। ਪੁਲਸ ਨੇ ਕਰ ਲਿਆ ਹੈ ਕੇਸ ਦਰਜ ਇਸ ਤਰ੍ਹਾਂ ਵਿਆਹ ਸਮਾਗਮ ਵਿਚ ਗੋਲੀਬਾਰੀ ਕਰਨ ਅਤੇ ਫਿਰ ਇਕ ਵਿਅਕਤੀ ਦੇ ਲੱਗਣ ਦੀ ਵਾਪਰੀ ਘਟਨਾ ਦੀ ਜਾਣਕਾਰੀ ਮਿਲਣ `ਤੇ ਮੌਕੇ ਤੇ ਪਹੁੰਚੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸਿਟੀ ਪੁਲਸ ਸਟੇਸ਼ਨ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸਿ਼ਸ਼ਾਂ ਕੀਤੀਆਂ ਜਾ ਰਹੀਆਂ ਹਨ । ਘਟਨਾ ਦੀ ਪੂਰੀ ਸੱਚਾਈ ਦਾ ਪਰਦਾਫਾਸ਼ ਕਰਨ ਲਈ ਘਟਨਾ ਦੀ ਵੀਡੀਓਗ੍ਰਾਫੀ ਵੀ ਇਕੱਠੀ ਕੀਤੀ ਜਾ ਰਹੀ ਹੈ।

Related Post

Instagram