post

Jasbeer Singh

(Chief Editor)

Patiala News

‘ਨਸ਼ੇ ਅਤੇ ਕਰੱਪਸ਼ਨ - ਕਾਰਣ ਅਤੇ ਹੱਲ’ ਵਿਸ਼ੇ ‘ਤੇ ਸੈਮੀਨਾਰ ਕਰਾਏਗਾ ਬੁੱਧੀਜੀਵੀ ਵਿੰਗ - ਮੇਜਰ ਮਲਹੋਤਰਾ

post-img

‘ਨਸ਼ੇ ਅਤੇ ਕਰੱਪਸ਼ਨ - ਕਾਰਣ ਅਤੇ ਹੱਲ’ ਵਿਸ਼ੇ ‘ਤੇ ਸੈਮੀਨਾਰ ਕਰਾਏਗਾ ਬੁੱਧੀਜੀਵੀ ਵਿੰਗ - ਮੇਜਰ ਮਲਹੋਤਰਾ ਪਟਿਆਲਾ : ਪਿਛਲੇ ਦਿਨੀਂ ਪੰਚਾਇਤ ਭਵਨ ਪਟਿਆਲਾ ਵਿਖੇ ਮੇਜਰ ਆਰ ਪੀਐਸ ਮਲਹੋਤਰਾ ਸਟੇਟ ਪ੍ਰਧਾਨ ਬੁੱਧੀਜੀਵੀ ਵਿੰਗ, ਆਮ ਆਦਮੀ ਪਾਰਟੀ ਪੰਜਾਬ ਦੀ ਅਗਵਾਈ ਵਿੱਚ ਬੁੱਧੀਜੀਵੀ ਵਿੰਗ ਦੇ ਅਹੁਦੇਦਾਰਾਂ ਦੀ ਮੀਟਿੰਗ ਬੁਲਾਈ ਗਈ। ਜਿਸ ਵਿੱਚ ਜਿਲੇ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਤੇ ਮੇਜਰ ਮਲਹੋਤਰਾ ਵੱਲੋਂ ਸੁਝਾਅ ਦਿੱਤਾ ਗਿਆ ਕਿ 25 ਅਗਸਤ 2024 ਨੂੰ ਜ਼ਿਲਾ ਪੱਧਰ ਤੇ ‘ਨਸ਼ੇ ਅਤੇ ਕਰੱਪਸ਼ਨ - ਕਾਰਣ ਅਤੇ ਹੱਲ’ ਵਿਸ਼ੇ ਤੇ ਸੈਮੀਨਾਰ ਕਰਵਾਇਆ ਜਾਵੇ, ਜਿਸ ਵਿੱਚ ਸਮਾਜ ਦੇ ਸਮੂਹ ਬੁੱਧੀਜੀਵੀਆਂ ਦੀ ਸ਼ਮੂਲੀਅਤ ਹੋਵੇ। ਹਾਜ਼ਰ ਮੈਂਬਰਾਂ ਵੱਲੋਂ ਇਹ ਸੁਝਾਅ ਦਿੱਤਾ ਗਿਆ ਕਿ ਇਸ ਇਹ ਪ੍ਰੋਗਰਾਮ ਜਿਲਾ ਪੱਧਰ ਤੋਂ ਸ਼ੁਰੂ ਕੀਤਾ ਜਾਵੇ ਅਤੇ ਫਿਰ ਸਮੁੱਚੇ ਪੰਜਾਬ ਪੱਧਰ ਤੇ ਪ੍ਰੋਗਰਾਮ ਕਰਵਾਇਆ ਜਾਵੇ। ਇਸ ਪ੍ਰੋਗਰਾਮ ਵਿੱਚ ਜਿਲਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ । ਇਸ ਮੌਕੇ ਤੇ ਵੱਖ ਵੱਖ ਅਹੁਦੇਦਾਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਪੂਰੀ ਤਨਦੇਹੀ ਨਾਲ ਪ੍ਰੋਗਰਾਮ ਨੂੰ ਨੇਪਰੇ ਚਾੜਨ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਤੇ ਸਰਦਾਰ ਗੱਜਣ ਸਿੰਘ ਸੰਯੁਕਤ ਸਕੱਤਰ ਬੁੱਧੀਜੀਵੀ ਵਿੰਗ ਜਿਲਾ ਪਟਿਆਲਾ, ਡਾ ਹਰਨੇਕ ਸਿੰਘ ਢੋਟ ਪ੍ਰਧਾਨ ਜਿਲਾ ਬੁੱਧੀਜੀਵੀ ਵਿੰਗ, ਸ੍ਰ ਪਾਲ ਸਿੰਘ ਕਾਰਜਕਾਰੀ ਮੈਂਬਰ ਬੁੱਧੀਜੀਵੀ ਵਿੰਗ, ਸ੍ਰ ਜਗਦੇਵ ਸਿੰਘ ਢੀਡਸਾ ਪ੍ਰਧਾਨ ਰਿਟਾਇਰਡ ਵੈਲਫੇਅਰ ਐਸੋਸੀਏਸ਼ਨ ਪਟਿਆਲਾ, ਠੇਕੇਦਾਰ ਸੁਰਿੰਦਰ ਸਿੰਘ ਚੇਅਰਮੈਨ, ਡਾ. ਹਰੀਸ਼ਕਾਂਤ ਵਾਲੀਆ ਜਿਲਾ ਮੀਤ ਪ੍ਰਧਾਨ ਬੁੱਧੀਜੀਵੀ ਵਿੰਗ, ਜਸਵੀਰ ਸਿੰਘ, ਐਮਪੀ ਸਿੰਘ ਰਿਟਾਇਰਡ ਐਕਸੀਅਨ, ਰੇਸ਼ਮ ਸਿੰਘ ਸਿੱਧੂ, ਬਲਵਿੰਦਰ ਸਿੰਘ, ਮਨਜੀਤ ਸਿੰਘ ਧਨੋਆ, ਕ੍ਰਿਸ਼ਨ ਲਾਲ, ਓਮ ਪ੍ਰਕਾਸ਼, ਦਵਿੰਦਰ ਸਿੰਘ, ਗੁਰਸ਼ਰਨ ਸਿੰਘ ਸਿੱਧੂ, ਸੁੰਦਰ ਸਿੰਘ ਕਵਾਤਰਾ, ਸੁਰਿੰਦਰ ਸਿੰਘ, ਸਤਿਆ ਸਿੰਘ, ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Related Post