
ਆਮ ਆਦਮੀ ਪਾਰਟੀ ਦੇ ਟਕਸਾਲੀ ਆਗੂਆਂ ਨੇ ਰੇਹੜੀਆਂ ਵਾਲਿਆਂ ਦੀ ਨਗਰ ਨਿਗਮ ਕਮਿਸ਼ਨਰ ਨਾਲ ਕਰਵਾਈ ਮੁਲਾਕਾਤ
- by Jasbeer Singh
- August 12, 2024

ਆਮ ਆਦਮੀ ਪਾਰਟੀ ਦੇ ਟਕਸਾਲੀ ਆਗੂਆਂ ਨੇ ਰੇਹੜੀਆਂ ਵਾਲਿਆਂ ਦੀ ਨਗਰ ਨਿਗਮ ਕਮਿਸ਼ਨਰ ਨਾਲ ਕਰਵਾਈ ਮੁਲਾਕਾਤ ਆਮ ਆਦਮੀ ਪਾਰਟੀ ਆਮ ਲੋਕਾਂ ਦੇ ਹੱਕ 'ਚ ਖੜ੍ਹੇਗੀ - ਸੰਦੀਪ ਬੰਧੂ ਪਟਿਆਲਾ : ਪਟਿਆਲਾ ਸ਼ਹਿਰ ਵਿਚ ਰੇਹੜੀਆਂ ਲਗਾਉਣ ਜਾਂ ਨਾ ਲਗਾਉਣ ਦੇ ਘਮਸਾਨ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਟਕਸਾਲੀ ਆਗੂਆਂ ਵਲੋਂ ਵੱਡੀ ਸੰਖਿਆ ਵਿੱਚ ਸੜਕਾਂ ਕਿਨਾਰੇ ਰੇਹੜੀਆਂ ਲਗਾਕੇ ਰੋਜ਼ਗਾਰ ਕਰਨ ਵਾਲੇ ਰੇਹੜੀ ਪਟਰੀ ਵਾਲਿਆਂ ਨੂੰ ਨਾਲ ਲੈ ਕੇ ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਉਹਨਾਂ ਦੇ ਰੇਹੜੀਆਂ ਲਗਾਉਣ ਦੇ ਮਸਲੇ ਦਾ ਹਲ ਕਰਵਾਇਆ । ਪ੍ਰੈਸ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਬੰਧੂ ਨੇ ਕਿਹਾ ਪਿਛਲੇ ਕੁਝ ਸਮੇਂ ਤੋਂ ਨਗਰ ਨਿਗਮ ਪਟਿਆਲਾ ਦੇ ਕਰਮਚਾਰੀਆਂ ਵਲੋਂ ਟਰੈਫਿਕ ਜਾਮ ਦੀ ਸਮੱਸਿਆ ਨੂੰ ਲੈ ਕੇ ਸ਼ਹਿਰ ਵਿੱਚ ਸੜਕਾਂ ਕਿਨਾਰੇ ਰੇਹੜੀਆਂ ਜਾਂ ਪਟਰੀ ਲਗਾਕੇ ਰੋਜ਼ਗਾਰ ਕਰਨ ਵਾਲੇ ਆਮ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ, ਕਰਮਚਾਰੀਆਂ ਵਲੋਂ ਲਗਾਤਾਰ ਇਹਨਾਂ ਦੀਆਂ ਰੇਹੜੀਆਂ ਨੂੰ ਹਟਾਇਆ ਜਾ ਰਿਹਾ ਸੀ। ਇਸ ਤੋਂ ਬਾਅਦ ਰੇਹੜੀਆਂ ਵਾਲਿਆਂ ਵਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂੰ ਨਾਲ ਮੁਲਾਕਾਤ ਕਰਕੇ ਆਪਣੀਆਂ ਮੁਸ਼ਕਿਲਾਂ ਬਾਰੇ ਦੱਸਿਆ ਗਿਆ। ਬਲਤੇਜ ਪੰਨੂੰ ਜੀ ਵਲੋਂ ਨਗਰ ਨਿਗਮ ਕਮਿਸ਼ਨਰ ਨਾਲ ਗੱਲਬਾਤ ਕੀਤੀ ਗਈ। ਜਿਸ ਉਪਰੰਤ ਅੱਜ ਆਮ ਆਦਮੀ ਪਾਰਟੀ ਦੇ ਟਕਸਾਲੀ ਆਗੂਆਂ ਵਲੋਂ ਰੇਹੜੀ ਪਟਰੀ ਵਾਲਿਆਂ ਨੂੰ ਨਾਲ ਲੈ ਕੇ ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਗੱਲਬਾਤ ਕੀਤੀ, ਜਿਥੇ ਰੇਹੜੀ ਵਾਲਿਆਂ ਨੇ ਆਪਣੀਆਂ ਮੁਸ਼ਕਿਲਾਂ ਦੱਸੀਆਂ ਕਿ ਉਹਨਾਂ ਲੋਨ ਲੈ ਕੇ ਆਪਣਾ ਰੋਜ਼ਗਾਰ ਕੀਤਾ ਹੋਇਆ, ਸਾਨੂੰ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਅਸੀਂ ਕਿਥੇ ਜਾਈਏ, ਸਾਡਾ ਮਸਲਾ ਹਲ ਕਰੋ। ਸੰਦੀਪ ਬੰਧੂ ਨੇ ਕਿਹਾ ਕਿ ਇਹ ਰੇਹੜੀ ਪਟਰੀ ਵਾਲੇ ਕਈ ਸਾਲਾਂ ਤੋ ਉਹਨਾਂ ਥਾਵਾਂ ਤੇ ਰੇਹੜੀ ਲਗਾਕੇ ਇਮਾਨਦਾਰੀ ਨਾਲ ਕੰਮ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਹਨ। ਕਮਿਸ਼ਨਰ ਸਾਹਿਬ ਨੇ ਸਾਨੂੰ ਦੱਸਿਆ ਕਿ ਸ਼ਹਿਰ ਵਿੱਚ ਟਰੈਫਿਕ ਜਾਮ ਦੀ ਸਮੱਸਿਆ ਦਾ ਹਲ ਕਰਨ ਲਈ ਇਹ ਸਭ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਅਗਸਤ 2020 ਵਿੱਚ ਹਾਉਸ ਵਲੋਂ ਪਾਸ ਕਰਕੇ ਸ਼ਹਿਰ ਵਿੱਚ ਨੋ ਵੈਂਡਰ ਜੋਨ ਬਣਾਏ ਗਏ ਸਨ। ਜਿਸ ਕਰਕੇ ਇਹਨਾਂ ਨੂੰ ਹਟਾਇਆ ਜਾ ਰਿਹਾ ਹੈ, ਅਤੇ ਨਾਭਾ ਰੋਡ ਤੇ ਰੇਹੜੀਆਂ ਲਗਾਉਣ ਦੀ ਜਗ੍ਹਾ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਰੇਹੜੀਆਂ ਵਾਲੇ ਅਤੇ ਆਪ ਆਗੂ ਇਸ ਗਲ ਤੇ ਨਹੀਂ ਮੰਨੇ, ਕਿ ਇਹਨਾਂ ਨੂੰ ਹਟਾਇਆ ਜਾਏ। ਰੇਹੜੀਆਂ ਵਾਲਿਆਂ ਦਾ ਕਹਿਣਾ ਸੀ ਕਿ ਜੇ ਪੁਰਾਣੀ ਸਰਕਾਰ ਨੇ ਚੁੱਪ ਚਾਪ ਇਹ ਕਾਨੂੰਨ ਬਣਾਕੇ ਸਾਡੇ ਤੇ ਜ਼ੁਲਮ ਕੀਤਾ ਸੀ ਤਾਂ ਹੀ ਅਸੀਂ ਉਸ ਕਾਂਗਰਸ ਸਰਕਾਰ ਨੂੰ ਹਟਾਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ, ਅਤੇ ਹੁਣ ਚਾਰ ਸਾਲ ਬਾਅਦ ਸਾਡੇ ਤੇ ਇਹ ਕਾਨੂੰਨ ਕਿਉਂ ਲਾਗੂ ਕੀਤਾ ਜਾ ਰਿਹਾ ਹੈ। ਸੰਦੀਪ ਬੰਧੂ ਨੇ ਕਿਹਾ ਸਾਰਾ ਮਾਮਲਾ ਸੁਣਨ ਤੋਂ ਬਾਅਦ ਕਮਿਸ਼ਨਰ ਸਾਹਿਬ ਨੇ ਕਿਹਾ ਤੁਸੀਂ ਆਪਣੀਆਂ ਲਿਸਟਾਂ ਬਣਾਕੇ ਦਿਓ, ਸਾਡੇ ਵਲੋਂ ਇਹ ਲਿਸਟਾਂ ਅਤੇ ਹਾਊਸ ਵਿੱਚ ਪਾਸ ਹੋਏ ਕਾਨੂੰਨ ਦੀ ਕਾਪੀ ਸਥਾਨਕ ਸਰਕਾਰਾਂ ਮੰਤਰੀ ਕੋਲ ਭੇਜ ਦਿੰਦਾ ਹਾਂ ਅਤੇ ਜੋ ਵੀ ਫੈਸਲਾ ਆਏਗਾ, ਤੁਹਾਨੂੰ ਦੱਸ ਦਿੱਤਾ ਜਾਏਗਾ, ਉਦੋਂ ਤਕ ਤੁਸੀਂ ਆਪਣਾ ਕੰਮ ਕਰ ਸਕਦੇ ਹੋ। ਤਾਂ ਇਸ ਫੈਸਲੇ ਉਪਰ ਸਾਰੇ ਰੇਹੜੀਆਂ ਵਾਲਿਆਂ ਨੇ ਸਹਿਮਤੀ ਜਤਾਉਂਦੇ ਹੋਏ ਕਮਿਸ਼ਨਰ ਸਾਹਿਬ ਅਤੇ ਆਮ ਆਦਮੀ ਪਾਰਟੀ ਦੇ ਟਕਸਾਲੀ ਆਗੂਆਂ ਦਾ ਧੰਨਵਾਦ ਕੀਤਾ। ਸੰਦੀਪ ਬੰਧੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੇ ਦੁੱਖ ਤਕਲੀਫਾਂ ਦਾ ਹਲ ਕਰਨ ਲਈ ਬਣੀ ਹੈ। ਆਮ ਆਦਮੀ ਪਾਰਟੀ ਦਾ ਹਰ ਵਾਲੰਟੀਅਰ ਆਮ ਲੋਕਾਂ ਦੀਆਂ ਮੁਸ਼ਕਿਲਾਂ ਵਿਚ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਗਾਕੇ ਖੜ੍ਹੇਗਾ ਅਤੇ ਉਹਨਾਂ ਦੇ ਮਸਲੇ ਹਲ ਕਰਵਾਏਗਾ। ਇਸ ਮੌਕੇ ਪਾਰਟੀ ਆਗੂਆਂ ਅਮਿਤ ਵਿਕੀ ਜਿਲ੍ਹਾ ਇੰਚਾਰਜ ਸ਼ੋਸ਼ਲ ਮੀਡੀਆ, ਰਾਜਿੰਦਰ ਮੋਹਨ, ਜਸਵਿੰਦਰ ਰਿੰਪਾ, ਰਿਸ਼ਵ ਰਾਜਪੂਤ ਤਿੰਨੋਂ ਜਿਲ੍ਹਾ ਸੰਯੁਕਤ ਸਕੱਤਰ, ਰਾਜਵੀਰ ਸਿੰਘ ਸਾਬਕਾ ਬਲਾਕ ਪ੍ਰਧਾਨ, ਰਿੰਕੂ ਪਹਿਲਵਾਨ, ਜਿਲ੍ਹਾ ਉਪ-ਪ੍ਰਧਾਨ, ਰੂਬੀ ਭਾਟੀਆ ਬਲਾਕ ਪ੍ਰਧਾਨ, ਤਿਰਲੋਕ ਜੈਨ, ਰਮਨ ਚੱਢਾ, ਨਵਨੀਤ ਵਾਲੀਆ, ਅਮਰੀਕ ਸਿੰਘ, ਰਵੀ ਕੁਮਾਰ ਹਜ਼ਾਰ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.