post

Jasbeer Singh

(Chief Editor)

Patiala News

ਐਸ. ਡੀ. ਐੱਸ. ਈ. ਸੀਨੀਅਰ ਸੈਕੰਡਰੀ ਸਕੂਲ ਦੇ "ਸ਼ਤਾਬਦੀ ਸਾਲ ਸਮਾਰੋਹ" ਦਾ ਹੋਇਆ ਸ਼ਾਨਦਾਰ ਆਯੋਜਨ

post-img

ਐਸ. ਡੀ. ਐੱਸ. ਈ. ਸੀਨੀਅਰ ਸੈਕੰਡਰੀ ਸਕੂਲ ਦੇ "ਸ਼ਤਾਬਦੀ ਸਾਲ ਸਮਾਰੋਹ" ਦਾ ਹੋਇਆ ਸ਼ਾਨਦਾਰ ਆਯੋਜਨ ਪਟਿਆਲਾ : ਪਟਿਆਲਾ ਜਿਲੇ ਦੇ ਇਤਿਹਾਸਕ ਐਸ. ਡੀ. ਐਸ. ਈ. ਸੀਨੀਅਰ ਸੈਕੰਡਰੀ ਸਕੂਲ ਦੇ ਸ਼ਤਾਬਦੀ ਸਾਲ ਸਮਾਰੋਹ ਦਾ ਆਯੋਜਨ ਕੀਤਾ ਗਿਆ । ਇਸ ਮੌਕੇ 'ਤੇ ਸ਼੍ਰੀ ਹੇਮੰਤ ਗੁਪਤਾ ਸਾਬਕਾ ਜੱਜ ਸੁਪਰੀਮ ਕੋਰਟ ਅਤੇ ਮੌਜੂਦਾ ਪ੍ਰਧਾਨ, ਭਾਰਤ ਅੰਤਰ-ਰਾਸ਼ਟਰੀ ਆਰਬਿਟ੍ਰੇਸ਼ਨ ਕੇਂਦਰ ਮੁੱਖ ਮਹਿਮਾਨ ਅਤੇ ਐਡੀਸ਼ਨਲ ਸੈਸ਼ਨ ਜਜ ਸੁਰੇਸ਼ ਸਿੰਗਲਾ ਅਤੇ ਪਤਵੰਤੇ ਸੱਜਣਾ ਦੁਆਰਾ ਪ੍ਰੋਗਰਾਮ ਦਾ ਸ਼ੁੱਭ ਆਰੰਭ ਦੀਪ ਪ੍ਰਜਵਲਨ ਕਰਕੇ ਕੀਤਾ ਗਿਆ। ਮਾਨਯੋਗ ਸ਼੍ਰੀ ਅਰੁਣ ਪਾਲੀ, ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਇਸ ਪ੍ਰੋਗਰਾਮ ਵਿੱਚ ਆਪਣੀ ਬਹੁਤ ਜ਼ਿਆਦਾ ਮਸ਼ਰੂਫ਼ੀਯਤ ਕਰਕੇ ਪਧਾਰ ਨਹੀਂ ਸਕੇ। ਸੱਭਿਆਚਾਰਕ ਪ੍ਰੋਗਰਾਮ ਦੇ ਅੰਤਰਗਤ ਬੱਚਿਆਂ ਦਾ ਸਮੂਹ, ਰਾਜਸਥਾਨੀ, ਹਰਿਆਣਵੀ, ਭਾਂਗੜਾ ਅਤੇ ਗਿੱਧਾ ਵਰਗੀਆਂ ਪੇਸ਼ਕਾਰੀਆਂ ਨੇ ਸਭ ਦਾ ਮਨ ਮੋਹ ਲਿਆ । ਸ਼ਤਾਬਦੀ ਸਾਲ ਦੇ ਅੰਤਰਗਤ ਵੱਖ-ਵੱਖ ਸਕੂਲੀ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ । ਮੁੱਖ ਮਹਿਮਾਨ ਸੁਪਰੀਮ ਕੋਰਟ ਦੇ ਮਾਨਯੋਗ ਸਾਬਕਾ ਜੱਜ ਸ਼੍ਰੀ ਹੇਮੰਤ ਗੁਪਤ ਜੀ ਨੇ ਕਿਹਾ ਕਿ ਐਸ. ਡੀ. ਐਸ. ਈ. ਸੀਨੀਅਰ ਸੈਕੰਡਰੀ ਸਕੂਲ ਨਵੀਆਂ ਬੁਲੰਦੀਆਂ ਨੂੰ ਛੁਹ ਰਿਹਾ ਹੈ ਅਤੇ ਇਸਦੇ ਵਿਦਿਆਰਥੀ ਦੇਸ਼-ਵਿਦੇਸ਼ ਵਿੱਚ ਉੱਚੀਆਂ ਪਦਵੀਆਂ 'ਤੇ ਵਿਰਾਜਮਾਨ ਹਨ ਅਤੇ ਇਸ ਸਭ ਲਈ ਸਕੂਲ ਪ੍ਰਬੰਧਨ ਕਮੇਟੀ ਅਤੇ ਸਕੂਲ ਅਧਿਆਪਕ ਵਧਾਈ ਦੇ ਪਾਤਰ ਹਨ । ਇਸ ਮੌਕੇ 'ਤੇ ਪ੍ਰਧਾਨ ਲਾਲ ਚੰਦ ਜਿੰਦਲ ਨੇ ਕਿਹਾ ਕਿ ਮਹਾਮਨਾ ਮਦਨ ਮੋਹਨ ਮਾਲਵੀਯ ਜੀ ਦੁਆਰਾ ਪ੍ਰਦਰਸ਼ਿਤ ਕੀਤੇ ਗਏ ਸਨਾਤਨ ਧਰਮ ਦੇ ਮੁੱਲਾਂ ਨੂੰ ਇੰਗਲਿਸ਼ ਅਤੇ ਸੰਸਕ੍ਰਿਤ ਭਾਸ਼ਾ ਵਿੱਚ ਤਾਲਮੇਲ ਬਣਾਉਣ ਲਈ 1924 ਈ. ਵਿੱਚ ਵੈਸਾਖੀ ਦੇ ਦਿਨ ਸ਼੍ਰੀ ਸਨਾਤਨ ਧਰਮ ਸਭਾ ਦੁਆਰਾ ਪਟਿਆਲਾ ਸ਼ਹਿਰ ਦੇ ਵਿਚਕਾਰ ਇਸ ਸਨਾਤਨ ਧਰਮ ਸੰਸਕ੍ਰਿਤ ਇੰਗਲਿਸ਼ ਹਾਈ ਸਕੂਲ ਦੀ ਸਥਾਪਨਾ ਕੀਤੀ ਗਈ। ਸ਼੍ਰੀ ਸਨਾਤਨ ਧਰਮ ਸਭਾ ਦੇ ਸੀਨੀਅਰ ਉਪ ਪ੍ਰਧਾਨ ਵਿਜੈ ਮੋਹਨ ਗੁਪਤਾ ਅਤੇ ਮਹਾਮੰਤਰੀ ਅਨਿਲ ਗੁਪਤਾ ਨੇ ਦਸਿਆ 1924 ਤੋਂ 2024 ਤੱਕ ਆਪਣੇ 100 ਸਾਲਾਂ ਦੇ ਸਵਰਣਮ ਇਤਿਹਾਸ ਵਿੱਚ ਪਟਿਆਲਾ ਅਤੇ ਦੇਸ਼ ਦੇ ਅਨਗਿਣਤ ਲੋਕਾਂ ਨੇ ਇਸ ਇਤਿਹਾਸਕ ਸਕੂਲ ਤੋਂ ਸਿੱਖਿਆ ਗ੍ਰਹਿਣ ਕੀਤੀ ਹੈ । ਜਿਹਨਾਂ ਮਹਾਨੁਭਾਵਾਂ ਵਿੱਚ ਸ਼੍ਰੀ ਜਗਨਨਾਥ ਕੌਸ਼ਲ ਪੂਰਵ ਕੇਂਦਰੀ ਕਾਨੂੰਨ ਮੰਤਰੀ, ਸੁਪਰੀਮ ਕੋਰਟ ਦੇ ਜਸਟੀਸ ਆਰ. ਐੱਸ. ਸਰਕਾਰੀਆ ਸੁਪਰੀਮ ਕੋਰਟ ਦੇ ਸਾਬਕਾ ਜੱਜ ਅਤੇ ਸਰਕਾਰੀਆ ਕਮੀਸ਼ਨ ਦੇ ਪ੍ਰਧਾਨ, ਜਸਿਟਸ ਏ. ਡੀ. ਕੌਸ਼ਲ, ਜਸਟੀਸ ਅਸ਼ੋਕ ਭਾਨ, ਸ਼੍ਰੀ ਬੀਰਬਲ ਨਾਥ ਆਈ. ਪੀ. ਐੱਸ., ਪੰਜਾਬ ਪ੍ਰਦੇਸ਼ ਦੇ ਪਹਿਲੇ ਡੀ. ਜੀ. ਪੀ., ਡਾ. ਨਵਰਤਨ ਕਪੂਰ- ਸਾਹਿਤ ਸ਼ਿਰੋਮਣੀ ਪੰਜਾਬ, ਸ਼੍ਰੀ ਮਹੇਂਦਰ ਪ੍ਰਤਾਪ ਪਾਂਡਵ ਸਾਬਕਾ ਸਕੱਤਰ ਬੀ. ਸੀ. ਸੀ. ਆਈ., ਨਿਆਂਮੂਰਤੀ ਐਮ. ਐਲ. ਅਗਨੀਹੋਤਰੀ, ਜਵਾਹਰਲਾਲ ਗੁਪਤਾ, ਜਸਟੀਸ ਕੇ. ਪੀ. ਭੰਡਾਰੀ, ਪ੍ਰੋ. ਰਾਮ ਮੂਰਤੀ ਗੋਇਲ ਸਾਬਕਾ ਵਾਇਸ ਚਾਂਸਲਰ ਪੰਜਾਬੀ ਯੂਨੀਵਰਸਿਟੀ, ਸ੍ਰੀ ਇੰਦਰਜੀਤ ਮਹਾਜਨ, ਸ੍ਰੀ ਸੁਰੇਸ਼ ਗਰਗ, ਪ੍ਰਮੁੱਖ ਉਦਯੋਗਪਤੀ, ਸ੍ਰੀ ਜੀਵੇਸ਼ ਸਿੰਘ ਮੈਨੀ-ਪ੍ਰਿੰਸੀਪਲ ਸੈਕਟਰੀ ਮੁੱਖ ਮੰਤਰੀ ਪੰਜਾਬ, ਸ੍ਰੀ ਜਗਜੀਤ ਪੁਰੀ ਡਿਪਟੀ ਪ੍ਰਿੰਸੀਪਲ ਸੈਕਟਰੀ ਮੁੱਖ ਮੰਤਰੀ ਪੰਜਾਬ, ਸ੍ਰੀ ਐਲ. ਡੀ. ਖਾਨਾ, ਡੀ. ਜੀ. ਐਮ., ਸਟੇਟ ਬੈਂਕ ਆਫ ਪਟਿਆਲਾ, ਦੀਵਾਨ ਕੇ. ਐੱਸ. ਪੁਰੀ ਆਦਿ ਦਾ ਨਾਮ ਪ੍ਰਮੁੱਖ ਹੈ । ਇਸ ਮੌਕੇ 'ਤੇ ਸਕੂਲ ਦੇ ਪ੍ਰਿੰਸਪਿਲ ਰਿਪੁਦਮਨ ਸਿੰਘ ਨੇ ਸਕੂਲ ਦੀ ਉਪਲਬਦੀਆਂ ਦਸਦੇ ਹੋਏ ਸਾਲਾਨਾ ਰਿਪੋਰਟ ਪੇਸ਼ ਕੀਤੀ ਅਤੇ ਉੱਚ ਮਾਰਗਦਰਸ਼ਨ ਲਈ ਸਕੂਲ ਦੀ ਪ੍ਰਬੰਧਨ ਕਮੇਟੀ ਦਾ ਧੰਨਵਾਦ ਕੀਤਾ ਗਿਆ । ਇਸ ਮੌਕੇ 'ਤੇ ਉਨ੍ਹਾਂ ਨੇ ਪਿਛਲੇ 100 ਸਾਲਾਂ ਵਿੱਚ ਸਕੂਲ ਦੇ ਪੁਰਾਣੇ ਪ੍ਰਿੰਸਪਲਾਂ ਨੂੰ ਵੀ ਯਾਦ ਕੀਤਾ। ਜਿਨ੍ਹਾਂ ਵਿੱਚ ਸਵਰਗੀ ਸ਼੍ਰੀ ਉਮਰਾਓ ਬਹਾਦਰ, ਲਾਲਾ ਗੋਰਾ ਲਾਲ, ਨੰਦ ਕਿਸ਼ੋਰ ਮੋਹਨ, ਸ਼ਾਂਤੀ ਸਵਰੂਪ ਗੋਇਲ ਅਤੇ ਸ਼੍ਰੀ ਨਰੇਸ਼ ਕੁਮਾਰ ਜੈਨ ਦੇ ਨਾਮ ਜ਼ਿਕਰਯੋਗ ਹਨ ਜੋ ਕਿ ਅੱਜ ਕੱਲ੍ਹ ਸਕੂਲ ਦੇ ਪ੍ਰਬੰਧਕ ਹਨ । ਪ੍ਰੋਗਰਾਮ ਦੇ ਅੰਤ ਵਿੱਚ ਸਾਰੇ ਭਾਗੀਦਾਰਾਂ ਅਤੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਡਾ: ਰਜਿੰਦਰ ਕੁਮਾਰ, ਪਵਨ ਜਿੰਦਲ, ਰਾਕੇਸ਼ ਗੁਪਤਾ, ਮੈਨੇਜਰ ਨਰੇਸ਼ ਕੁਮਾਰ ਜੈਨ, ਮ੍ਰਿਗੇਂਦਰ ਮੋਹਨ ਸਿਆਲ, ਧੀਰਜ ਅਗਰਵਾਲ, ਮੁਕੇਸ਼ ਪੁਰੀ, ਦਕਸ਼ ਖੰਨਾ, ਰਾਜ ਜੋਸ਼ੀ, ਆਰ. ਆਰ. ਗੁਪਤਾ, ਤ੍ਰਿਭੁਵਨ ਗੁਪਤਾ, ਪੰਜਾਬ ਕੇਸਰੀ ਗਰੁੱਪ ਤੋਂ ਮੈਡਮ ਸਤਿੰਦਰ ਕੌਰ ਵਾਲੀਆ, ਰਾਜੇਸ਼ ਪੰਜੋਲਾ ਅਤੇ ਹੋਰ ਮੈਂਬਰ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

Related Post