
ਸਿੱਖਿਆ ਕ੍ਰਾਂਤੀ ਤਹਿਤ ਹੋ ਰਹੇ ਉਦਘਾਟਨ ਵਿਰੋਧੀਆਂ ਨੂੰ ਹਜਮ ਨਹੀਂ ਹੋ ਰਹੇ-ਐਮ.ਐਲ.ਏ. ਦੇਵ ਮਾਨ
- by Jasbeer Singh
- April 29, 2025

ਸਿੱਖਿਆ ਕ੍ਰਾਂਤੀ ਤਹਿਤ ਹੋ ਰਹੇ ਉਦਘਾਟਨ ਵਿਰੋਧੀਆਂ ਨੂੰ ਹਜਮ ਨਹੀਂ ਹੋ ਰਹੇ-ਐਮ.ਐਲ.ਏ. ਦੇਵ ਮਾਨ -ਨਾਭਾ ਹਲਕੇ 'ਚ ਹੁਣ ਤੱਕ 30 ਤੋਂ ਵੱਧ ਸਕੂਲਾਂ 'ਚ ਵਿਕਾਸ ਕਾਰਜ ਵਿਦਿਆਰਥੀਆਂ ਨੂੰ ਕੀਤੇ ਸਮਰਪਿਤ -ਅਲਹੌਰਾ ਗੇਟ, ਦੁਲੱਦੀ ਤੇ ਮਾਂਗੇਵਾਲ ਸਕੂਲਾਂ 'ਚ ਹੋਏ ਵਿਕਾਸ ਕਾਰਜ, ਮਾਪਿਆਂ ਤੇ ਸਥਾਨਕ ਵਾਸੀਆਂ ਨੇ ਕੀਤਾ ਧੰਨਵਾਦ ਨਾਭਾ, 29 ਅਪ੍ਰੈਲ : ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਕਿਹਾ ਹੈ ਕਿ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਵਿੱਚ ਵਿਕਾਸ ਕਾਰਜਾਂ ਦੇ ਹੋ ਰਹੇ ਉਦਘਾਟਨ ਵਿਰੋਧੀਆਂ ਨੂੰ ਹਜਮ ਨਹੀਂ ਹੋ ਰਹੇ। ਗੁਰਦੇਵ ਸਿੰਘ ਦੇਵ ਮਾਨ ਨੇ ਅੱਜ 20.5 ਲੱਖ ਰੁਪਏ ਖ਼ਰਚਕੇ ਸੀਨੀਅਰ ਸੈਕੰਡਰੀ ਸਕੂਲ ਮਾਂਗੇਵਾਲ ਦੀ ਬਣਵਾਈ ਚਾਰਦਿਵਾਰੀ, ਸਰਕਾਰੀ ਪ੍ਰਾਇਮਰੀ ਸਕੂਲ ਅਲਹੌਰਾਂ ਗੇਟ ਵਿਖੇ 13.39 ਲੱਖ ਰੁਪਏ ਖ਼ਰਚਕੇ ਕਲਾਸ ਰੂਮਜ ਦਾ ਨਵੀਨੀਕਰਨ, 27.33 ਲੱਖ ਰੁਪਏ ਖ਼ਰਚਕੇ ਸਰਕਾਰੀ ਮਿਡਲ ਸਕੂਲ ਦੁਲੱਦੀ ਦੀ ਤਿਆਰ ਕਰਵਾਈ ਚਾਰਦਿਵਾਰੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਦੀ 10.49 ਲੱਖ ਰੁਪਏ ਖ਼ਰਚਕੇ ਤਿਆਰ ਕਰਵਾਈ ਚਾਰਦਿਵਾਰੀ ਦਾ ਉਦਘਾਟਨ ਕੀਤਾ। ਇਸ ਮੌਕੇ ਵਿਧਾਇਕ ਦੇਵ ਮਾਨ ਨੇ ਕਿਹਾ ਕਿ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਉਨ੍ਹਾਂ ਦੇ ਹਲਕੇ ਨਾਭਾ ਵਿਖੇ ਹੁਣ ਤੱਕ 30 ਸਕੂਲਾਂ ਦਾ ਮੂੰਹ ਮੁਹਾਂਦਰਾ ਬਦਲਿਆ ਜਾ ਚੁੱਕਾ ਹੈ। ਉਨ੍ਹਾਂ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਨਮਾਨਤ ਕਰਦਿਆਂ ਅਧਿਆਪਕਾਂ ਤੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਕਿ ਉਹ ਸਰਕਾਰੀ ਸਕੂਲਾਂ ਦਾ ਹਿੱਸਾ ਹਨ। ਵਿਧਾਇਕ ਨੇ ਕਿਹਾ ਕਿ ਪਰੰਤੂ ਪੰਜਾਬ ਵਿੱਚ ਹੁਣ ਤੱਕ ਰਾਜ ਕਰਦੀਆਂ ਰਹੀਆਂ ਪਾਰਟੀਆਂ ਦਾ ਬਲੱਡ ਪ੍ਰੈਸ਼ਰ ਇਸ ਗੱਲ ਤੋਂ ਵੱਧ-ਘੱਟ ਹੋ ਰਿਹਾ ਹੈ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਸਿੱਖਿਆ ਤੇ ਸਿਹਤ ਨੂੰ ਆਪਣੀ ਮੁਢਲੀ ਤਰਜੀਹ ਬਣਾਇਆ ਅਤੇ ਰਾਜ ਵਿੱਚ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਤੇ ਬੱਚਿਆਂ ਨੂੰ ਮਿਆਰੀ ਸਿੱਖਿਆ ਮਿਲਣ ਲੱਗੀ। ਇਸ ਮੌਕੇ ਕਪਿਲ ਮਾਨ, ਚੇਅਰਮੈਨ ਇੰਪਰੂਵਮੈਂਟ ਟਰਸਟ ਸੁਰਿਦਰਪਾਲ ਸ਼ਰਮਾ, ਪ੍ਰਧਾਨ ਨਗਰ ਕੌਂਸਲ ਸੁਜਾਤਾ ਚਾਵਲਾ, ਬਲਾਕ ਪ੍ਰਧਾਨ ਬਲਵਿੰਦਰ ਸਿੰਘ, ਕਸ਼ਮੀਰ ਸਿੰਘ ਲਾਲਕਾ, ਮਾਸਟਰ ਅਮਰੀਕ ਸਿੰਘ, ਤੇਜਾ ਮਾਸਟਰ ਸਕੂਲਾਂ ਦੇ ਮੁਖੀ, ਅਧਿਆਪਕ, ਵਿਦਿਆਰਥੀ ਤੇ ਮਾਪਿਆਂ ਸਮੇਤ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਵੀ ਮੌਜੂਦ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.