
ਪਰਸ਼ੂਰਾਮ ਵਾਟਿਕਾ ਵਿਖੇ ਭਗਵਾਨ ਪਰਸ਼ੂਰਾਮ ਜੀ ਦੇ ਜਨਮ ਉਤਸਵ ਮਨਾਉਣ ਬਾਰੇ
- by Jasbeer Singh
- May 1, 2025

ਪਰਸ਼ੂਰਾਮ ਵਾਟਿਕਾ ਵਿਖੇ ਭਗਵਾਨ ਪਰਸ਼ੂਰਾਮ ਜੀ ਦੇ ਜਨਮ ਉਤਸਵ ਮਨਾਉਣ ਬਾਰੇ ਪਟਿਆਲਾ, 1 ਮਈ 2025 : ਭਗਵਾਨ ਵਿਸ਼ਨੂੰ ਜੀ ਦੇ ਛੇਵੇਂ ਅਵਤਾਰ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਉਤਸਵ ਬੜੀ ਧੂਮਧਾਮ ਨਾਲ ਸ੍ਰੀ ਸੂਰਜਭਾਨ ਸ਼ਰਮਾ ਦੀ ਅਧਿਅਕਮਤਾ ਵਿੱਚ ਪਰਸ਼ੂਰਾਮ ਵਾਟਿਕਾ ਵਿਖੇ ਮਨਾਇਆ ਗਿਆ। ਪੰਡਤ ਅਨਿਲ ਮਿਸ਼ਰਾ ਅਤੇ ਪੰਡਤ ਸਿਵਪੂਜਨ ਵੱਲੋਂ ਮੰਤਰ ਉਚਾਰਨ ਕਰਕੇ ਪੂਜਾ ਅਰਚਨਾ ਕੀਤੀ ਤੇ ਹਵਨ ਯੱਗ ਕੀਤਾ ਗਿਆ ਸੀ । ਲਵਦੀਪ ਸ਼ਰਮਾ ਤੇ ਉਹਨਾਂ ਦੇ ਪਤਨੀ ਸ੍ਰੀ ਸੁਰਿੰਦਰ ਸ਼ਰਮਾ ਤੇ ਉਹਨਾਂ ਦੀ ਪਤਨੀ ਹਵਨ ਯੱਗ ਦੇ ਮੁੱਖ ਜਜਮਾਨ ਬਣੇ । ਹਵਨ ਉਪਰੰਤ ਪੰਡਤ ਬਾਬੂ ਰਾਮ ਅਤੇ ਉਹਨਾਂ ਦੀ ਪਤਨੀ ਵੱਲੋਂ ਅਨੰਦਮਈ ਭਜਨ ਕੀਰਤਨ ਕਰਕੇ ਭਗਵਾਨ ਜੀ ਦੇ ਜਨਮ ਉਤਸਵ ਦੀ ਖੁਸ਼ੀ ਵਿੱਚ ਚਾਰ ਚੰਦ ਲਗਾਏ। ਅਨੀਤਾ ਸ਼ਾਰਦਾ ਵੱਲੋਂ ਇਸ ਮੌਕੇ ਆਨੰਦਮਈ ਭਜਨ ਗਾ ਕੇ ਭਗਵਾਨ ਜੀ ਦੇ ਜਨਮ ਉਤਸਵ ਦੀ ਖੁਸ਼ੀ ਵਧਾਈ । ਭਗਵਾਨ ਜੀ ਦੇ ਜਨਮ ਉਤਸਵ ਸਮੇਂ ਜਗਤਗੁਰੂ ਭੁਵਨੇਸ਼ਵਰੀ ਨੰਦ ਗਿਰੀ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋ ਕੇ ਸ਼ਰਧਾਲੂਆਂ ਨੂੰ, ਸ਼ਹਿਰ ਵਾਸੀਆਂ ਨੂੰ ਭਗਵਾਨ ਜੀ ਦੇ ਜਨਮ ਉਤਸਵ ਦੀਆ ਵਧਾਈਆਂ ਦਿੱਤੀਆਂ ਅਤੇ ਸੰਦੇਸ਼ ਦਿੱਤਾ ਕਿ ਭਗਵਾਨ ਪਰਸ਼ੂਰਾਮ ਜੀ ਦੀ ਸ਼ਿਕਸ਼ਾ ਉੱਤੇ ਚਲਦੇ ਹੋਏ ਸੱਤਯ ਸਨਾਤਨ ਧਰਮ ਦੇ ਪ੍ਰਚਾਰ ਪਰਸਾਰ ਦੇ ਨਾਲ ਨਾਲ ਸ਼ਾਸਤਰ ਵਿੱਦਿਆ ਦੇ ਨਾਲ ਨਾਲ ਸਸਤਰ ਵਿੱਦਿਆ ਵੀ ਦਿੱਤੀ ਜਾਵੇ ਤਾਂ ਜੋ ਆਉਣ ਵਾਲੀ ਪੀੜੀ ਸਨਾਤਨ ਧਰਮ ਦੀ ਰੱਖਿਆ ਕਰ ਸਕੇ । ਇਸ ਖੁਸ਼ੀ ਦੇ ਮੌਕੇ ਉੱਤੇ ਸ੍ਰੀ ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਪਟਿਆਲਾ, ਭਾਰਤ ਸਰਕਾਰ ਸ਼ਾਮਲ ਹੋਏ ਅਤੇ ਨਾਲ ਹੀ ਸ੍ਰੀ ਕੁੰਦਨ ਗੋਗੀਆ ਮੇਅਰ ਨਗਰ ਨਿਗਮ ਪਟਿਆਲਾ ਸ਼ਾਮਲ ਹੋ ਕੇ ਜਨਮ ਉਤਸਵ ਦੀਆਂ ਵਧਾਈਆਂ ਦਿੱਤੀਆਂ ਅਤੇ ਹਰ ਸੰਭਵ ਸਹਾਇਤਾ ਕਰਨ ਲਈ ਸ੍ਰੀ ਬ੍ਰਾਹਮਣ ਸਮਾਜ ਨੂੰ ਭਰੋਸਾ ਦਿੱਤਾ। ਸ੍ਰੀ ਮੇਘ ਰਾਜ ਸ਼ਰਮਾ ਚੇਅਰਮੈਨ ਨਗਰ ਸੁਧਾਰ ਟਰੱਸਟ ਅਤੇ ਉਹਨਾਂ ਦੇ ਨਾਲ ਧਨੰਜੇ ਸ਼ਰਮਾ ਜਨਮ ਉਤਸਵ ਦੀ ਖੁਸ਼ੀ ਵਿੱਚ ਸ਼ਾਮਲ ਹੋਏ। ਸ੍ਰੀ ਮੋਹਿਤ ਮਹਿੰਦਰਾ ਵੱਲੋਂ ਜਨਮ ਉਤਸਵ ਲਈ ਵਧਾਈ ਸੰਦੇਸ਼ ਭੇਜਿਆ ਗਿਆ । ਇਸ ਤੋਂ ਇਲਾਵਾ ਇਸ ਮੌਕੇ ਉੱਤੇ ਰਾਸਟਰੀਆ ਸੇਵਕ ਸੰਘ ਦੀ ਤਰਫ ਤੋਂ ਪਟਿਆਲਾ ਵਿਭਾਗ ਪ੍ਰਚਾਰਕ ਸ੍ਰੀ ਰਾਮਵੀਰ ਜੀ, ਪੁਸ਼ਪਿੰਦਰ ਜੀ, ਪਿਯੂਸ਼ ਜੀ, ਸੰਜੀਵ ਜੀ, ਗੌਤਮ ਜੀ, ਨਿਤਨ ਜੀ, ਅਨਿਲ ਜੀ, ਰੋਹਿਤ ਜੀ ਭਾਜਪਾ ਤੋਂ ਇੰਦਰ ਨਾਰੰਗ ਜੀ, ਇੰਜੀ: ਸੁਭਾਸ਼ ਜੀ, ਸੰਜੈ ਨਾਰੰਗ ਅਤੇ ਅਜੈ ਜੀ ਸ਼ਾਮਲ ਹੋਏ। ਇਸ ਖੁਸ਼ੀ ਦੇ ਮੌਕੇ ਤੇ ਸੰਜੀਵ ਸ਼ਰਮਾ ਬਿੱਟੂ ਐਕਸ ਮੇਅਰ ਨਗਰ ਨਿਗਮ ਪਟਿਆਲਾ ਅਤੇ ਕੇ.ਕੇ. ਸ਼ਰਮਾ ਐਕਸ ਚੇਅਰਮੈਨ, ਪੀ.ਆਰ.ਟੀ.ਸੀ ਉਹਨਾਂ ਦੇ ਨਾਲ ਸੰਦੀਪ ਸ਼ਰਮਾ, ਰਾਜੀਵ ਸ਼ਰਮਾ, ਸੋਹਨ ਲਾਲ ਅਤੇ ਅਨਿਲ ਸ਼ਰਮਾ ਸ਼ਾਮਲ ਹੋਏ । ਇਸ ਖੁਸ਼ੀ ਦੇ ਮੌਕੇ ਤੇ ਲਲਿਤਾ ਰਾਓ ਚੇਅਰ ਪਰਸਨ, ਮੰਜੂ ਸ਼ਰਮਾ, ਸੋਨੀਆ, ਇਸ਼ਵਰ ਚੰਦ ਸ਼ਰਮਾ, ਦਰਸ਼ਨ ਸ਼ਰਮਾ, ਨਿਤਨ ਸ਼ਰਮਾ, ਕਰਨ ਮੋਦਗਿੱਲ, ਪਿੰਡ ਬਾਹਲ ਤੋਂ ਸਤੀਸ਼ ਸ਼ਰਮਾ, ਪ੍ਰੋਫੈਸਰ ਕੇ. ਕੇ ਮੋਦਗਿੱਲ, ਪ੍ਰੋਫੈਸਰ ਪ੍ਰੇਮ ਕੁਮਾਰ ਸ਼ਾਮਲ ਹੋਏ। ਅਗਰਵਾਲ ਸਮਾਜ ਸਭਾ ਪਟਿਆਲਾ ਤੋਂ ਪ੍ਰਧਾਨ ਪਵਨ ਗੋਇਲ, ਸੋਹਿੰਦਰ ਕਾਂਸਲ ਜਨਰਲ ਸਕੱਤਰ, ਸੁਰੇਸ਼ ਕੁਮਾਰ ਗਰਗ, ਕੇ. ਕੇ. ਬਾਂਸਲ, ਮਿੱਤਲ ਜੀ ਅਤੇ ਰਾਜਕੁਮਾਰ ਤਾਇਲ ਜਨਮ ਉਤਸਵ ਦੀ ਖੁਸ਼ੀ ਵਿੱਚ ਸ਼ਾਮਲ ਹੋਏ । ਇਸ ਜਨਮ ਉਤਸਵ ਦੀਆਂ ਤਿਆਰੀਆਂ ਵਿੱਚ ਜਨਮ ਉਤਸਵ ਮਨਾਉਣ ਲਈ ਸ੍ਰੀ ਅਸ਼ੋਕ ਸ਼ਰਮਾ ਵਾਇਸ ਪ੍ਰਧਾਨ, ਕੈਲਾਸ਼ ਸ਼ਰਮਾ ਵਾਇਨਾਂਸ ਸੈਕਟਰੀ, ਚੰਦਰ ਸੇਖਰ ਵਾਇਸ ਪ੍ਰਧਾਨ, ਸੰਦੀਪ ਕਪਿਲ ਵਾਇਸ ਪ੍ਰਧਾਨ, ਅਨਿਲ ਸ਼ਰਮਾ ਖਜਾਨਚੀ ਸ੍ਰੀ ਐਸ.ਐਸ. ਪਾਂਡਵ ਦਫਤਰੀ ਸਕੱਤਰ ਵੱਲੋਂ ਦਿਨ ਰਾਤ ਮਿਹਨਤ ਕੀਤੀ ਗਈ । ਅਖੀਰ ਵਿੱਚ ਸੰਸਥਾ ਦੇ ਜਨਰਲ ਸਕੱਤਰ ਸ੍ਰੀ ਯਾਦਵਿੰਦਰ ਸ਼ਰਮਾ ਵੱਲੋਂ ਭਗਵਾਨ ਪਰਸੂਰਾਮ ਜੀ ਦੇ ਜਨਮ ਉਤਸਵ ਦੇ ਖੁਸ਼ੀ ਵਿੱਚ ਆਏ ਸਮੂਹ ਸ਼ਰਧਾਲੂਆਂ ਨੂੰ ਜਨਮ ਉਤਸਵ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹੋਏ ਉਨ੍ਹਾਂ ਦੇ ਆਉਣ ਤੇ ਸ੍ਰੀ ਬ੍ਰਾਹਮਣ ਸਮਾਜ ਵੱਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ ਅਤੇ ਨਾਲ ਹੀ ਬੇਨਤੀ ਕੀਤੀ ਕਿ ਭਗਵਾਨ ਪਰਸ਼ੂਰਾਮ ਵਾਟਿਕਾ ਵਿਖੇ ਪਹਿਲਾਂ ਤੋਂ ਚਲ ਰਹੇ ਮਹੀਨੇ ਦੇ ਪਹਿਲੇ ਐਤਵਾਰ ਨੂੰ ਹੋਣ ਵਾਲੇ ਹਵਨ ਯੱਗ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤੀ। ਇਹ ਵੀ ਦੱਸਿਆ ਕਿ ਇਸ ਪਵਿੱਤਰ ਸਥਾਨ ਵਾਟਿਕਾ ਵਿੱਚ ਭਗਵਾਨ ਪਰਸ਼ੂਰਾਮ ਜੀ ਦੀ ਮੂਰਤੀ ਦਾ ਕੰਮ ਚਲ ਰਿਹਾ ਹੈ, ਹਰ ਸੰਭਵ ਸਹਾਇਤਾ ਲਈ ਵੀ ਬੇਨਤੀ ਕੀਤੀ । ਜਾਰੀ ਕਰਤਾ
Related Post
Popular News
Hot Categories
Subscribe To Our Newsletter
No spam, notifications only about new products, updates.