post

Jasbeer Singh

(Chief Editor)

Punjab

ਤਰਨਤਾਰਨ ਜਿਮਨੀ ਚੋਣ ਦੇ ਚੋਣ ਰੁਝੇਵਿਆਂ ਦਾ ਸਿਲਸਿਲਾ ਜਾਰੀ

post-img

ਤਰਨਤਾਰਨ ਜਿਮਨੀ ਚੋਣ ਦੇ ਚੋਣ ਰੁਝੇਵਿਆਂ ਦਾ ਸਿਲਸਿਲਾ ਜਾਰੀ ਤਰਨਤਾਾਰਨ, 14 ਨਵੰਬਰ 2025 : ਪੰਜਾਬ ਦੇ ਵਿਧਾਨ ਸਭਾ ਹਲਕਾ ਤਰਨਤਾਰਨ ਵਿਖੇ ਹਾਲ ਹੀ ਵਿਚ ਹੋਈਆਂ ਚੋਣਾਂ ਦੀ ਅੱਜ ਕਾਊਂਟਿੰਗ ਦੇ ਪਹਿਲੇ, ਦੂਸਰੇ, ਤੀਸਰੇ, ਚੌਥੇ ਤੇ ਪੰਜਵੇਂ ਗੇੜ ਦੇ ਕੀ ਰੂਝਾਨ ਹਨ ਬਾਰੇ ਜਾਣਕਾਰੀ ਦਿੱਤੀ ਗਈ । ਗਿਣਤੀ ਜੋ ਕਿ ਸਵੇਰੇ 8 ਵਜੇ ਸ਼ੁਰੂ ਹੋ ਗਈ ਤਹਿਤ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਕਾਲਜ ਆਫ਼ ਨਰਸਿੰਗ ਵਿਖੇ ਸਥਾਪਤ ਗਿਣਤੀ ਕੇਂਦਰ ਵਿੱਚ ਬੈਲਟ ਪੇਪਰਾਂ ਦੀ ਗਿਣਤੀ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਜਿੱਤ ਅਤੇ ਹਾਰ ਦੀ ਤਸਵੀਰ ਸਵੇਰੇ 11 ਵਜੇ ਤੱਕ ਸਪੱਸ਼ਟ ਹੋ ਜਾਵੇਗੀ । ਪਹਿਲੇ ਰੁਝਾਨ `ਚ ਅਕਾਲੀ ਦਲ ਦੀ ਸੁਖਵਿੰਦਰ ਕੌਰ ਰੰਧਾਵਾ ਅੱਗੇ ਪਹਿਲੇ ਰਾਊਂਡ ਚ 625 ਦੇ ਫਰਕ ਨਾਲ ਅੱਗੇ ਦੂਜੇ ਨੰਬਰ `ਤੇ ਆਮ ਆਦਮੀ ਪਾਰਟੀ ਦੂਜੇ ਰੁਝਾਨ `ਚ ਵੀ ਅਕਾਲੀ ਦਲ ਅੱਗੇ ਅਕਾਲੀ ਦਲ ਦੀ ਸੁਖਵਿੰਦਰ ਕੌਰ ਰੰਧਾਵਾ 1480 ਵੋਟਾਂ ਨਾਲ ਅੱਗੇ `ਆਪ` ਦੇ ਹਰਮੀਤ ਸਿੰਘ ਸੰਧੂ ਦੂਜੇ ਨੰਬਰ `ਤੇ ਤਰਨਤਾਰਨ ਜ਼ਿਮਨੀ ਚੋਣ (ਤੀਜਾ ਰੁਝਾਨ) ਅਕਾਲੀ ਦਲ ਦੀ ਸੁਖਵਿੰਦਰ ਕੌਰ ਰੰਧਾਵਾ ਨੂੰ ਪਈਆਂ 7348 ਵੋਟਾਂ `ਆਪ` ਦੇ ਹਰਮੀਤ ਸਿੰਘ ਸੰਧੂ 6974 ਵੋਟਾਂ ਨਾਲ ਦੂਜੇ ਨੰਬਰ `ਤੇ ਚੌਥੇ ਰਾਊਂਡ ’ਚ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ 179 ਵੋਟਾਂ ਨਾਲ ਅਕਾਲੀ ਉਮੀਦਵਾਰ ਨਾਲੋਂ ਨਿਕਲੇ ਅੱਗੇ ਤਰਨਤਾਰਨ ਜ਼ਿਮਨੀ ਚੋਣ (ਪੰਜਵਾਂ ਰੁਝਾਨ) `ਆਪ` ਦੇ ਹਰਮੀਤ ਸਿੰਘ ਸੰਧੂ 11727 ਵੋਟਾਂ ਨਾਲ ਪਹਿਲੇ ਨੰਬਰ `ਤੇ ਅਕਾਲੀ ਦਲ ਦੀ ਸੁਖਵਿੰਦਰ ਕੌਰ ਰੰਧਾਵਾ ਨੂੰ ਪਈਆਂ 11540 ਵੋਟਾਂ

Related Post

Instagram