ਫੌਜ ਦਾ ਸਿਖਲਾਈ ਜਹਾਜ਼ ਅਚਾਨਕ ਹੀ ਧਰਤੀ ਤੇ ਡਿੱਗਿਆ ਪ੍ਰਯਾਗਰਾਜ, 21 ਜਨਵਰੀ 2026 : ਭਾਰਤ ਦੇਸ਼ ਦੇ ਸ਼ਹਿਰ ਪ੍ਰਯਾਗਰਾਜ ਵਿਖੇ ਬਣੇ ਕੇ. ਪੀ. ਕਾਲਜ ਦੇ ਪਿਛਲੇ ਪਾਸੇ ਫੌਜ ਦੇ ਇਕ ਸਿਖਲਾਈ ਜਹਾਜ਼ ਦੇ ਹਵਾ ਵਿਚ ਲੜਖੜਾਉਣ ਤੋਂ ਬਾਅਦ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੀ ਕਾਰਨ ਰਿਹਾ ਜਹਾਜ਼ ਦੇ ਡਿੱਗਣ ਦਾ ਅਤੇ ਕਿੰਨੇ ਜਾਣੇ ਸਨ ਸਵਾਰ ਫੌਜ ਦੇ ਸਿਖਲਾਈ ਜਹਾਜ਼ ਦੇ ਪ੍ਰਯਾਗਰਾਜ ਵਿਖੇ ਉਡਦੇ ਸਮੇਂ ਇੱਕੋਦਮ ਡਿੱਗਣ ਦਾ ਕੀ ਕਾਰਨ ਰਿਹਾ ਤੇ ਇਸ ਵਿਚ ਕਿੰਨੇ ਲੋਕ ਸਵਾਰ ਸਨ ਬਾਰੇ ਹਾਲੇ ਤੱਕ ਕੁੱਝ ਪਤਾ ਨਹੀਂ ਚੱਲ ਸਕਿਆ ਹੈ ਪਰ ਜਹਾਜ਼ ਦੇ ਡਿੱਗਣ ਦੇ ਚਲਦਿਆਂ ਆਈ ਆਵਾਜ ਨੂੰ ਸੁਣ ਪਹੁੰਚੇ ਲੋਕਾਂ ਨੇ ਦੱਸਿਆ ਕਿ ਉਥੇ ਮੌਜੂਦ ਲੋਕਾਂ ਵਲੋਂ ਤਿੰਨ ਜਣਿਆਂ ਨੂੰ ਬਚਾਇਆ ਗਿਆ ਹੈ। ਘਟਨਾ ਦਾ ਪਤਾ ਚਲਦਿਆਂ ਹੀ ਪੁਲਸ ਤੇ ਫਾਇਰ ਬ੍ਰਿਗੇਡ ਨੇ ਕੀਤੀ ਪਹੁੰਚ ਜਹਾਜ਼ ਦੇ ਇਸ ਤਰ੍ਹਾਂ ਡਿੱਗਣ ਦੀ ਸੂਚਨਾ ਸਥਾਨਕ ਲੋਕਾਂ ਵਲੋ਼ ਤੁਰੰਤ ਪੁਲਸ ਅਤੇ ਪ੍ਰਸ਼ਾਸਨ ਨੂੰ ਦਿੱਤੀ ਗਈ ਤਾਂ ਜੋ ਮੌਕੇ ਤੇ ਕੀਤੇ ਜਾਣ ਵਾਲੇ ਬਚਾਅ ਕਾਰਜਾਂ ਲਈ ਟੀਮਾਂ ਆ ਸਕਣ। ਜਿਸ ਤੇ ਟੀਮਾਂ ਨੇ ਪਹੁੰਚ ਕੇ ਮੌਕੇ ਦੇ ਹਾਲਾਤਾਂ ਦਾ ਜਾਇਜ਼ਾ ਲਿਆ।
