ਲਾਰੈਂਸ ਗੈਂਗ ਦਾ ਗੁਰਗਾ ਪਰਮਾਨੰਦ ਯਾਦਵ ਪੁਲਸ ਮੁਕਾਬਲੇ ਵਿਚ ਕਾਬੂ
- by Jasbeer Singh
- January 22, 2026
ਲਾਰੈਂਸ ਗੈਂਗ ਦਾ ਗੁਰਗਾ ਪਰਮਾਨੰਦ ਯਾਦਵ ਪੁਲਸ ਮੁਕਾਬਲੇ ਵਿਚ ਕਾਬੂ ਪਟਨਾ, 22 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ ਦੀ ਰਾਜਧਾਨੀ ਪਟਨਾ ਵਿਖੇ ਇਕ ਪੁਲਸ ਮੁਕਾਬਲੇ ਵਿਚ ਲਾਰੈਂਸ ਬਿਸ਼ਨੋਈ ਧੜੇ ਦਾ ਇਕ ਗੁਰਗਾ ਪੁਲਸ ਵਲੋਂ ਕਾਬੂ ਕਰ ਲਿਆ ਗਿਆ ਹੈ। ਕੌਣ ਹੈ ਇਹ ਗੁਰਗਾ ਜਿਸਨੂੰ ਕਰ ਲਿਆ ਗਿਆ ਕਾਬੂ ਪ੍ਰਾਪਤ ਜਾਣਕਾਰੀ ਅਨੁਸਾਰ ਪਟਨਾ ਪੁਲਸ ਵਲੋਂ ਪੁਲਸ ਮੁਕਾਬਲੇ ਦੌਰਾਨ ਜਿਸ ਗੈਂਗਸਟਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਦਾ ਨਾਮ ਪਰਮਾਨੰਦ ਯਾਦਵ ਹੈ ਤੇ ਇਹ ਲਾਰੈਂਸ ਗੈਂਗ ਦਾ ਹੈ। ਉਕਤ ਘਟਨਾ ਮਸੌਰੀ ਥਾਣਾ ਖੇਤਰ ਵਿਖੇ ਵਾਪਰਿਆ। ਪੁਲਸ ਨਾਲ ਹੋਏ ਮੁਕਾਬਲੇ ਦੌਰਾਨ ਪਰਮਾਨੰਦ ਯਾਦਵ ਦੀ ਲੱਤ ਵਿੱਚ ਗੋਲੀ ਲੱਗੀ, ਜਿਸ ਤੇ ਉਸ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ । ਦੱਸਣਯੋਗ ਹੈ ਕਿ ਪਰਮਾਨੰਦ ਯਾਦਵ `ਤੇ ਪਟਨਾ, ਬਿਹਾਰ ਅਤੇ ਝਾਰਖੰਡ ਵਿੱਚ 36 ਤੋਂ ਵੱਧ ਗੰਭੀਰ ਮਾਮਲੇ ਦਰਜ ਹਨ । ਵੱਡੇ ਅਪਰਾਧ ਨੂੰ ਅੰਜਾਮ ਦੇਣ ਦੀ ਪੁਲਸ ਨੂੰ ਮਿਲੀ ਸੀ ਸੂਚਨਾ ਬਿਹਾਰ ਦੇ ਪਟਨਾ ਸ਼ਹਿਰ ਦੀ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕਿ ਬਿਸ਼ਨੋਈ ਗੈਂਗ ਦਾ ਬਿਹਾਰ ਇੰਚਾਰਜ ਪਰਮਾਨੰਦ ਯਾਦਵ ਇੱਕ ਵੱਡੇ ਅਪਰਾਧ ਨੂੰ ਅੰਜਾਮ ਦੇਣ ਲਈ ਪਟਨਾ ਪਹੁੰਚਿਆ ਹੈ। ਜਿਸ ਤੋਂ ਬਾਅਦ ਪੁਲਸ ਨੇ ਪਰਮਾਨੰਦ ਯਾਦਵ ਦੇ ਟਿਕਾਣਿਆਂ ਦੀ ਭਾਲ ਕਰਨੀ ਸ਼ੁਰੂ ਕੀਤੀ ਤਾਂ ਸੂਚਨਾ ਦੇ ਆਧਾਰ ਤੇ ਐਨ. ਐਚ. 22 ਤੇ ਜਦੋਂ ਨਾਕਾਬੰਦੀ ਕਰਕੇ ਜਾਂਚ ਸ਼ੁਰੂ ਕੀਤੀ ਤਾਂ ਇੱਕ ਪਲਸਰ ਬਾਈਕ ਦੀਆਂ ਚਮਕਦਾਰ ਲਾਈਟਾਂ ਦੂਰੋਂ ਦਿਖਾਈ ਦਿੱਤੀਆਂ । ਬਾਈਕ ਆਮ ਰਫ਼ਤਾਰ ਨਾਲ ਚੱਲ ਰਹੀ ਸੀ ਪਰ ਜਿਵੇਂ ਹੀ ਇਹ ਲਾਲਾ ਬੀਘਾ ਪਿੰਡ ਪਹੁੰਚੀ ਤਾਂ ਪੁਲਸ ਨੇ ਇਸ ਨੂੰ ਘੇਰ ਲਿਆ ਅਤੇ ਇਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਆਪਣੇ ਆਪ ਨੂੰ ਘਿਰਿਆ ਹੋਇਆ ਦੇਖ ਕੇ ਪਰਮਾਨੰਦ ਯਾਦਵ ਨੇ ਬਾਈਕ ਰੋਕੀ, ਆਪਣੀ ਕਮਰ ਤੋਂ ਪਿਸਤੌਲ ਕੱਢੀ ਅਤੇ ਪੁਲਿਸ ਟੀਮ `ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਪਰਮਾਨੰਦ ਵਲੋਂ ਕਰ ਦਿੱਤੀ ਗਈ ਗੋਲੀਬਾਰੀ ਕਰਨੀ ਸ਼ੁਰੂ ਸ਼ੂਟਰ ਪਰਮਾਨੰਦ ਵਲੋਂ ਸ਼ੁਰੂ ਕੀਤੀ ਗਈ ਗੋਲੀਬਾਰੀ ਦੇ ਚਲਅਦਿਆਂ ਜਵਾਬੀ ਫਾਇਰਿੰਗ ਵਿਚ ਪੁਲਿਸ ਵਾਲਿਆਂ ਨੇ ਜਵਾਬੀ ਗੋਲੀਬਾਰੀ ਸ਼ੁਰੂ ਕਰ ਦਿੱਤੀ। ਪਰਮਾਨੰਦ ਯਾਦਵ ਦੀ ਲੱਤ ਵਿੱਚ ਗੋਲੀ ਲੱਗੀ, ਜਿਸ ਕਾਰਨ ਉਹ ਜ਼ਮੀਨ `ਤੇ ਡਿੱਗ ਪਿਆ। ਮੌਕੇ ਦਾ ਫਾਇਦਾ ਉਠਾਉਂਦਿਆਂ ਪੁਲਸ ਨੇ ਉਸ ਨੂੰ ਫੜ ਲਿਆ ਅਤੇ ਉਸ ਦੇ ਹਥਿਆਰ ਜ਼ਬਤ ਕਰ ਲਏ । ਮੁਕਾਬਲੇ ਵਿਚ ਕਿਸੇ ਵੀ ਪੁਲਸ ਕਰਮਚਾਰੀ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਪੁਲਿਸ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
