post

Jasbeer Singh

(Chief Editor)

National

ਸੰਭਲ ਹਿੰਸਾ ਦੇ ਮੁੱਖ ਮੁਲਜ਼ਮ` ਸ਼ਾਰਿਕ ਸਾਠਾ ਦੀ ਜਾਇਦਾਦ ਕੁਰਕ

post-img

ਸੰਭਲ ਹਿੰਸਾ ਦੇ ਮੁੱਖ ਮੁਲਜ਼ਮ` ਸ਼ਾਰਿਕ ਸਾਠਾ ਦੀ ਜਾਇਦਾਦ ਕੁਰਕ ਸੰਭਲ, 22 ਜਨਵਰੀ 2026 : ਪਿਛਲੇ ਸਾਲ 24 ਨਵੰਬਰ ਨੂੰ ਉੱਤਰ ਪ੍ਰਦੇਸ਼ ਦੇ ਸੰਭਲ `ਚ ਹੋਈ ਹਿੰਸਾ ਦੇ ਮੁੱਖ ਮੁਲਜ਼ਮ ਸ਼ਾਰਿਕ ਸਾਠਾ ਦੀ ਜਾਇਦਾਦ ਬੁੱਧਵਾਰ ਜ਼ਬਤ ਕਰ ਲਈ ਗਈ । ਇਹ ਕਾਰਵਾਈ ਸਾਠਾ ਦੀਆਂ ਚੱਲ ਤੇ ਅਚੱਲ ਜਾਇਦਾਦਾਂ ਨੂੰ ਜ਼ਬਤ ਕਰਨ ਲਈ ਅਦਾਲਤੀ ਵਾਰੰਟ ਅਧੀਨ ਕੀਤੀ ਗਈ । ਜਾਰੀ ਹੋਵੇਗਾ ਰੈੱਡ ਕਾਰਨਰ ਨੋਟਿਸ ਸੰਭਲ ਦੇ ਤਹਿਸੀਲਦਾਰ ਧੀਰੇਂਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਅਦਾਲਤ ਦੇ ਹੁਕਮਾਂ ਦੀ ਸੰਭਲ : ਹਿੰਸਾ ਪਾਲਣਾ ਕਰਦਿਆਂ ਭਾਰਤੀ ਘਰ `ਤੇ ਦੰਡਾਵਲੀ ਦੀ ਧਾਰਾ 84 ਅਧੀਨ ਫਰਾਰ ਮੁਲਜ਼ਮ ਵਿਰੁੱਧ ਇਹ ਕਾਰਵਾਈ ਕੀਤੀ ਗਈ ਹੈ। ਸਾਠਾ ਨਾਲ ਜੁੜੀਆਂ ਹੋਰ ਜਾਇਦਾਦਾਂ ਦੇ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ । ਇਸ ਤੋਂ ਬਾਅਦ ਉਸ ਵਿਰੁੱਧ ਕੌਮਾਂਤਰੀ ਪੱਧਰ `ਤੇ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਜਾਵੇਗਾ । ਸਾਠਾ ਹੈ ਲੰਮੇ ਸਮੇਂ ਤੋ਼ ਫਰਾਰ : ਪੁਲਸ ਸੁਪਰਡੈਂਟ ਪੁਲਸ ਸੁਪਰਡੈਂਟ ਕ੍ਰਿਸ਼ਨ ਕੁਮਾਰ ਬਿਸ਼ਨੋਈ ਨੇ ਕਿਹਾ ਕਿ ਸਾਠਾ ਲੰਬੇ ਸਮੇਂ ਤੋਂ ਫਰਾਰ ਹੈ । ਉਸ ਨੂੰ ਫੜਨ ਲਈ ਕਈ ਥਾਵਾਂ `ਤੇ ਛਾਪੇ ਮਾਰੇ ਗਏ ਪਰ ਉਹ ਅਜੇ ਤੱਕ ਫੜਿਆ ਨਹੀਂ ਗਿਆ । ਉਸ ਵਿਰੁੱਧ ਪਹਿਲਾਂ ਹੀ ਕਈ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਜਾ ਚੁੱਕੇ ਹਨ। ਸਾਠਾ ਨੂੰ ਇਕ ਬਦਨਾਮ ਵਾਹਨ ਚੋਰ ਤੇ ਸੰਭਲ ਹਿੱਸਾ ਮਾਮਲੇ ਦਾ ਮੁੱਖ ਮੁਲਜਮ ਦੱਸਿਆ ਗਿਆ ਹੈ। ਸ਼ੱਕ ਹੈ ਕਿ ਸਾਠਾ ਵਿਦੇਸ਼ ਭੱਜ ਗਿਆ ਹੋ ਸਕਦਾ ਹੈ ।

Related Post

Instagram