post

Jasbeer Singh

(Chief Editor)

Punjab

ਭੁਟਾਲ ਕਲਾਂ ਵਿਖੇ 13 ਮਾਰਚ ਤੋਂ 12 ਮਈ 2025 ਤਕ 08 ਕਥਿਤ ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਭੇਜਿਆ: ਡੀ.ਐ

post-img

ਯੁੱਧ ਨਸ਼ਿਆਂ ਵਿਰੁੱਧ ਭੁਟਾਲ ਕਲਾਂ ਵਿਖੇ 13 ਮਾਰਚ ਤੋਂ 12 ਮਈ 2025 ਤਕ 08 ਕਥਿਤ ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਭੇਜਿਆ: ਡੀ.ਐਸ.ਪੀ. ਦੀਪਇੰਦਰ ਸਿੰਘ ਜੇਜੀ ਮੁਲਜ਼ਮਾਂ ਪਾਸੋਂ 25 ਗ੍ਰਾਮ ਹੈਰੋਇਨ, 960 ਨਸ਼ੀਲੀਆਂ ਗੋਲੀਆਂ, 20 ਨਸ਼ੀਲੀਆਂ ਸ਼ੀਸ਼ੀਆਂ ਕੀਤੀਆਂ ਬ੍ਰਾਮਦ ਲਹਿਰਾ, 19 ਮਈ : ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਐਸ.ਐਸ.ਪੀ. ਸੰਗਰੂਰ, ਸਰਤਾਜ ਸਿੰਘ ਚਹਿਲ ਦੇ ਨਿਰਦੇਸ਼ਾਂ ਅਨੁਸਾਰ ਥਾਣਾ ਲਹਿਰਾ ਦੇ ਪਿੰਡ ਭੁਟਾਲ ਕਲਾਂ ਵਿਖੇ ਅਸਰਦਾਰ ਢੰਗ ਨਾਲ ਕਾਰਵਾਈ ਕਰਦੇ ਹੋਏ ਨਸ਼ਿਆਂ ਦੇ ਕਾਰੋਬਾਰ ਨੂੰ ਠੱਲ੍ਹ ਪਾਈ ਗਈ ਹੈ। ਇਸ ਮੁਹਿੰਮ ਦੌਰਾਨ 13 ਮਾਰਚ 2025 ਤੋਂ 12 ਮਈ 2025 ਤਕ 08 ਕਥਿਤ ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਭੇਜਿਆ ਗਿਆ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਡੀ.ਐਸ.ਪੀ. ਲਹਿਰਾ, ਦੀਪਇੰਦਰ ਸਿੰਘ ਜੇਜੀ ਨੇ ਦੱਸਿਆ ਕਿ ਮੁਲਜ਼ਮਾਂ ਪਾਸੋਂ 25 ਗ੍ਰਾਮ ਹੈਰੋਇਨ, 960 ਨਸ਼ੀਲੀਆਂ ਗੋਲੀਆਂ, 20 ਨਸ਼ੀਲੀਆਂ ਸ਼ੀਸ਼ੀਆਂ ਬ੍ਰਾਮਦ ਕੀਤੀਆਂ ਗਈਆਂ ਹਨ। ਡੀ.ਐੱਸ.ਪੀ. ਨੇ ਦੱਸਿਆ ਕਿ ਨਸ਼ਾ ਕਰਨ ਦੇ ਆਦੀ 20 ਨਸ਼ਾ ਪੀੜਤਾਂ ਦਾ ਨਸ਼ਾ ਛੁਡਾਊ ਕੇਂਦਰ ਰਾਹੀਂ ਇਲਾਜ ਕਰਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪਿੰਡ ਭੁਟਾਲ ਕਲਾਂ ਵਿਖੇ ਸਖਤ ਨਿਗਰਾਨੀ ਜਾਰੀ ਹੈ। ਪਿੰਡ ਭੁਟਾਲ ਕਲਾਂ ਨੂੰ ਹਰ ਹਾਲਤ ਨਸ਼ਾ ਮੁਕਤ ਕੀਤਾ ਜਾਵੇਗਾ ਤੇ ਕਿਸੇ ਵੀ ਨਸ਼ਾ ਵੇਚਣ ਵਾਲੇ ਨੂੰ ਬਖਸਿਆ ਨਹੀਂ ਜਾਵੇਗਾ। ਐਨ.ਡੀ.ਪੀ.ਐਸ.ਐਕਟ ਤਹਿਤ ਥਾਣਾ ਲਹਿਰਾ ਵਿਖੇ ਜਿਨ੍ਹਾਂ ਖਿਲਾਫ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਗਈ ਹੈ, ਉਹਨਾਂ ਵਿੱਚ ਗੁਰਦੀਪ ਸਿੰਘ ਉਰਫ ਦੀਪ, ਸਤਵੀਰ ਸਿੰਘ ਉਰਫ ਸਤਵੀਰ ਪੁਰੀ, ਹਰਜਿੰਦਰ ਸਿੰਘ ਉਰਫ ਕਾਲਾ, ਸੋਹਣ ਸਿੰਘ ਉਰਫ ਸੋਨੂੰ, ਹਰਵਿੰਦਰ ਪੁਰੀ ਉਰਫ ਬਿੰਦਰ, ਸਰਨਪ੍ਰੀਤ ਸਿੰਘ, ਮੋਹਨ ਸਿੰਘ ਉਰਫ ਮੋਨਾ ਅਤੇ ਗੁਰਦੇਵ ਸਿੰਘ ਉਰਫ ਗੁਰੀਆ ਵਾਸੀਆਨ ਭੂਟਾਲ ਕਲਾਂ ਸ਼ਾਮਲ ਹਨ।

Related Post