post

Admin

(Chief Editor)

Haryana News

ਫਰੀਦਾਬਾਦ ਵਿੱਚ ਦੋ ਦੁਕਾਨਦਾਰਾਂ ਕੋਲੋਂ ਚੀਨੀ ਡੋਰ ਦੇ 10 ਬੰਡਲ ਜ਼ਬਤ

post-img

ਫਰੀਦਾਬਾਦ ਵਿੱਚ ਦੋ ਦੁਕਾਨਦਾਰਾਂ ਕੋਲੋਂ ਚੀਨੀ ਡੋਰ ਦੇ 10 ਬੰਡਲ ਜ਼ਬਤ

ਫਰੀਦਾਬਾਦ, 18 ਅਗਸਤ 2026 : ਹਰਿਆਣਾ (Haryana) ਦੇ ਸ਼ਹਿਰ ਫਰੀਦਾਬਾਦ ਵਿਖੇ ਦੋ ਦੁਕਾਨਦਾਰਾਂ ਕੋਲੋਂ ਚੀਨੀ ਡੋਰ (Chinese door) ਦੇ 10 ਬੰਡਲ ਜਬਤ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਪੁਲਸ ਤੇ ਮੁੱਖ ਮੰਤਰੀ ਫਲਾਇੰਗ ਟੀਮ ਨੇ ਕੀਤੀ ਜਾਂਚ

ਮਿਲੀ ਜਾਣਕਾਰੀ ਅਨੁਸਾਰ ਫਰੀਦਾਬਾਦ (Faridabad) ਵਿਖੇ ਜੋ ਦੋ ਦੁਕਾਨਦਾਰਾਂ ਕੋਲੋਂ ਇਕ ਜਾਂਚ ਦੇ ਦੌਰਾਨ ਚੀਨੀ ਡੋਰ ਦੇ 10 ਬੰਡਲ ਜ਼ਬਤ ਕੀਤੇ ਜਾਣ ਦਾ ਮਾਮਲਾ਼ ਸਾਹਮਣੇ ਆਇਆ ਹੈ ਸਬੰਧੀ ਜਾਂਚ ਪੁਲਸ ਤੇ ਮੁੱਖ ਮੰਤਰੀ ਫਲਾਇੰਗ ਟੀਮ ਵਲੋਂ ਸੂਚਨਾ ਦੇ ਆਧਾਰ ਤੇ ਕੀਤੀ ਗਈ । ਜਿਸ ਦੌਰਾਨ ਦੋ ਦੁਕਾਨਦਾਰਾਂ ਕੋਲੋਂ ਚੀਨੀ ਡੋਰ ਬਰਾਮਦ ਕੀਤੀ ਗਈ । ਦੱਸਣਯੋਗ ਹੈ ਕਿ ਉਕਤ ਜਾਂਚ ਫਰੀਦਾਬਾਦ ਵਿਖੇ ਇਕ ਨੌਜਵਾਨ ਦੀ ਚੀਨੀ ਡੋਰ ਨਾਲ ਗਲਾ ਘੁਟ ਕੇ ਮੌਤ ਹੋ ਜਾਣ ਦੇ ਮਾਮਲੇ ਤੋਂ ਬਾਅਦ ਕੀਤੀ ਗਈ ਹੈ ।

ਕਿਸ ਦੁਕਾਨਦਾਰ ਕੋਲੋਂ ਕਿੰਨੇ ਬੰਡਲ ਕੀਤੇ ਗਏ ਚੀਨੀ ਡੋਰ ਦੇ ਬਰਾਮਦ

ਪ੍ਰਾਪਤ ਸੂਚਨਾ ਮੁਤਾਬਕ ਜਦੋਂ ਉਪਰੋਕਤ ਟੀਮ ਨੇ ਪਾਰਵਤੀਆ ਇਲਾਕੇ ਵਿਚ ਛਾਪਾ ਮਾਰਿਆ ਤਾਂ ਜਿਨ੍ਹਾਂ ਦੋ ਦੁਕਾਨਦਾਰਾਂ ਕੋਲੋਂ ਚੀਨੀ ਡੋਰ ਦੇ ਬੰਡਲ ਬਰਾਮਦ ਕੀਤੇ ਗਏ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਗਿਆ । ਇਸ ਦੌਰਾਨ ਨਾਗਲਾ ਰੋਡ ਤੇ ਕੇ. ਡੀ. ਪਬਲਿਕ ਸਕੂਲ ਨੇੜੇ ਯੋਗੇਸ਼ ਦੀ ਦੁਕਾਨ ਤੋਂ ਇਕ ਡੱਬੇ ਵਿਚ ਰੱਖੇ ਚੀਨੀ ਡੋਰ ਦੇ ਬੰਡਲ ਜਦੋਂ ਕਿ ਭਡਾਨਾ ਚੌਂਕ ਦੇ ਵਸਨੀਕ ਅੰਕਿਤ ਦੀ ਦੁਕਾਨ ਵਿਚੋਂ 6 ਬੰਡਲ ਚੀਨੀ ਡੋਰ ਦੇ ਬਰਾਮਦ ਕੀਤੇ ਗਏ । 

Related Post

Instagram