post

Jasbeer Singh

(Chief Editor)

National

ਪੁਲ ਡਿੱਗਣ ਕਾਰਨ 10 ਦੀ ਮੌਤ ਤੇ ਵਾਹਨ ਨਦੀ ਵਿਚ ਡਿੱਗੇ

post-img

ਪੁਲ ਡਿੱਗਣ ਕਾਰਨ 10 ਦੀ ਮੌਤ ਤੇ ਵਾਹਨ ਨਦੀ ਵਿਚ ਡਿੱਗੇ ਅਹਿਮਦਾਬਾਦ, 9 ਜੁਲਾਈ 2025 : ਭਾਰਤ ਦੇਸ਼ ਦੇ ਸੂਬੇ ਗੁਜਰਾਤ ਦੇ ਵਡੋਦਰਾ ਜ਼ਿਲ੍ਹੇ ਵਿੱਚ ਅੱਜ ਸਵੇਰ ਵੇਲੇ ਪੁਲ ਦਾ ਇੱਕ ਹਿੱਸਾ ਢਹਿ ਜਾਣ ਦੇ ਚਲਦਿਆਂ ਜਿਥੇ ਵੱਡੀ ਗਿਣਤੀ ਵਿਚ ਵਾਹਨ ਨਦੀ ਵਿਚ ਹੀ ਡਿੱਗ ਗਏ, ਉਥੇ ਪੁਲ ਦੇ ਡਿੱਗਣ ਨਾਲ 10 ਲੋਕਾਂ ਦੀ ਮੌਤ ਹੋ ਗਈ ਹੈ ਤੇ ਪੰਜ ਨੂੰ ਬਚਾ ਲਿਆ ਗਿਆ ਹੈ। ਕਿੰਨਾ ਪੁਰਾਣਾ ਸੀ ਪੁਲ ਵਡੋਦਰਾ ਜਿ਼ਲੇ ਵਿਚ ਜੋ ਸਵੇਰ ਸਮੇਂ ਪੁੱਲ ਡਿੱਗਿਆ ਹੈ ਚਾਰ ਦਹਾਕੇ ਪੁਰਾਣਾ ਦੱਸਿਆ ਜਾ ਰਿਹਾ ਹੈ। ਪੁਲ ਸਬੰਧੀ ਜਾਣਕਾਰੀ ਦਿੰਦਿਆਂ ਗੁਜਰਾਤ ਦੇ ਸਿਹਤ ਮੰਤਰੀ ਰਿਸ਼ੀਕੇਸ਼ ਪਟੇਲ ਨੇ ਦੱਸਿਆ ਕਿ ਪੁਲ 1985 ਵਿੱਚ ਬਣਾਇਆ ਗਿਆ ਸੀ ਅਤੇ ਸਮੇਂ-ਸਮੇਂ `ਤੇ ਅਤੇ ਲੋੜ ਪੈਣ `ਤੇ ਇਸਦੀ ਦੇਖਭਾਲ ਕੀਤੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਘਟਨਾ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ। ਸਿਹਤ ਮੰਤਰੀ ਪਟੇਲ ਨੇ ਕਿਹਾ ਕਿ ਗੰਭੀਰਾ ਪੁਲ ਦਾ ਇੱਕ `ਸਲੈਬ` ਡਿੱਗਣ ਤੋਂ ਬਾਅਦ 5 ਤੋਂ 6 ਵਾਹਨ ਮਹੀਸਾਗਰ ਨਦੀ ਵਿੱਚ ਡਿੱਗ ਗਏ ਜਦੋਂ ਕਿ ਮਹੀਸਾਗਰ ਨਦੀ `ਤੇ ਬਣਿਆ ਇਹ ਗੰਭੀਰਾ ਪੁਲ ਮੱਧ ਗੁਜਰਾਤ ਅਤੇ ਰਾਜ ਦੇ ਸੌਰਾਸ਼ਟਰ ਖੇਤਰ ਨੂੰ ਜੋੜਦਾ ਹੈ।

Related Post