post

Jasbeer Singh

(Chief Editor)

Patiala News

ਅਜਨੌਂਦਾਕਲਾਂ ਦਾ 100 ਵਾਂ ਰਵਾਇਤੀ ਕੁਸ਼ਤੀ ਦੰਗਲ 28 ਸਤੰਬਰ ਨੂੰ

post-img

ਅਜਨੌਂਦਾਕਲਾਂ ਦਾ 100 ਵਾਂ ਰਵਾਇਤੀ ਕੁਸ਼ਤੀ ਦੰਗਲ 28 ਸਤੰਬਰ ਨੂੰ ਕੈਬਨਿਟ ਮੰਤਰੀ ਡਾ. ਬਲਵੀਰ ਸਿੰਘ ਨੇ ਕੀਤਾ ਪੋਸਟਰ ਰਲੀਜ ਨਾਭਾ, 26 ਸਤੰਬਰ 2025 : ਗ੍ਰਾਮ ਪੰਚਾਇਤ ਅਜਨੋਦਾ ਕਲਾਂ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ 100ਵਾਂ ਰਵਾਇਤੀ ਕੁਸ਼ਤੀ ਦੰਗਲ ਕਰਵਾਇਆ ਜਾ ਰਿਹਾ ਹੈ, ਜਿਸ ਪੋਸਟਰ ਕੈਬਨਿਟ ਮੰਤਰੀ ਤੇ ਹਲਕਾ ਵਿਧਾਇਕ ਡਾਕਟਰ ਬਲਵੀਰ ਸਿੰਘ ਵਲੋਂ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਮਨਜਿੰਦਰ ਸਿੰਘ ਮਿੰਦਾ ਨੇ ਦੱਸਿਆ ਹਰ ਸਾਲ ਦੀ ਤਰਾਂ ਇਸ ਵਾਰ ਵੀ ਇਹ ਰਵਾਇਤੀ ਕੁਸ਼ਤੀ ਦੰਗਲ 28 ਸਤੰਬਰ ਦਿਨ ਐਤਵਾਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਗਰਾਊਂਡ ਵਿਖੇ ਕਰਵਾਇਆ ਜਾ ਰਿਹਾ, ਜਿਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆ ਗਈਆਂ ਹਨ । ਇਸ ਕੁਸ਼ਤੀ ਦੰਗਲ ਵਿੱਚ ਸਿਰਫ ਸੱਦੇ ਹੋਏ ਪਹਿਲਵਾਨਾਂ ਦੀਆਂ ਹੀ ਕੁਸ਼ਤੀਆਂ ਕਰਵਾਈਆਂ ਜਾਣਗੀਆਂ । ਇਸ ਕੁਸ਼ਤੀ ਦੰਗਲ ਵਿਚ ਮੁੱਖ ਮਹਿਮਾਨ ਕੈਬਨਿਟ ਮੰਤਰੀ ਡਾਕਟਰ ਬਲਵੀਰ ਸਿੰਘ ਹੋਣਗੇ ਤੇ ਪ੍ਰਧਾਨਗੀ ਜਸਕਿਰਨਜੀਤ ਸਿੰਘ ਤੇਜਾ (ਪੀ. ਪੀ. ਐਸ.) ਕਰਨਗੇ ਅਤੇ ਇਸ ਕੁਸ਼ਤੀ ਦੰਗਲ ਚ ਨਾਮੀ ਪਹਿਲਵਾਨ ਅਪਣੇ ਜੌਹਰ ਦਿਖਾਉਣਗੇ ਤੇ ਜੇਤੂ ਪਹਿਲਵਾਨਾਂ ਨੂੰ ਵੱਡੇ ਇਨਾਮ ਨਾਲ ਸਨਮਾਨਿਤ ਜਾਵੇਗਾ । ਇਸ ਮੋਕੇ ਉਨਾ ਨਾਲ ਬਲਾਕ ਪ੍ਰਧਾਨ ਹੇਮ ਰਾਜ, ਮੈਂਬਰ ਕਰਮਜੀਤ ਸਿੰਘ, ਪਰਦੀਪ ਸਿੰਘ ਤੇਜੇ, ਤਰਨਵੀਰ ਸਿੰਘ, ਗੁਰਜਿੰਦਰ ਸਿੰਘ, ਹਰਵਿੰਦਰ ਸਿੰਘ, ਸੁਖਚੈਨ ਸਿੰਘ, ਰਾਮਚੰਦ, ਕੁਲਦੀਪ ਸਿੰਘ, ਪਾਲੀ ਕਬੱਡੀ ਕੋਚ, ਸਰਪ੍ਰੀਤ ਸਿੰਘ ਤੇਜੇ,ਗੁਰਮੀਤ ਸਿੰਘ ਮੀਤਾ ਆਦਿ ਪ੍ਰਬੰਧਕ ਹਾਜ਼ਰ ਸਨ ।

Related Post