post

Jasbeer Singh

(Chief Editor)

Sports

ਪਟਿਆਲਾ ਓਪਨ ਸ਼ਤਰੰਜ ਟੂਰਨਾਮੈਂਟ ਵਿਚ 110 ਖਿਡਾਰੀਆਂ ਨੇ ਲਿਆ ਭਾਗ

post-img

ਪਟਿਆਲਾ ਓਪਨ ਸ਼ਤਰੰਜ ਟੂਰਨਾਮੈਂਟ ਵਿਚ 110 ਖਿਡਾਰੀਆਂ ਨੇ ਲਿਆ ਭਾਗ ਪਟਿਆਲਾ, 8 ਨਵੰਬਰ 2025 : ਪਟਿਆਲਾ ਦੇ ਸ਼ਤਰੰਜ ਪ੍ਰੇਮੀਆਂ ਲਈ ਕੈਰੀਅਰ ਕਾਂਊਂਸਲਰ ਮਾਨਿਕ ਰਾਜ ਸਿੰਗਲਾ ਵਲੋਂ ਓਪਨ ਸ਼ਤਰੰਜ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਸਥਾਨਕ ਪ੍ਰਤਿਭਾਵਾਂ ਨੂੰ ਆਪਣੀ ਖੇਡ ਦਾ ਜੌਹਰ ਦਿਖਾਉਣ ਲਈ ਇੱਕ ਵਧੀਆ ਮੰਚ ਪ੍ਰਦਾਨ ਕੀਤਾ। ਇਸ ਵਿੱਚ ਵੱਖ-ਵੱਖ ਉਮਰ ਦੀਆਂ 5 ਕੈਟੇਗਰੀਆਂ ਵਿੱਚ ਕੁੱਲ 110 ਖਿਡਾਰੀਆਂ ਨੇ ਭਾਗ ਲੈ ਕੇ ਸ਼ਤਰੰਜ ਪ੍ਰਤੀ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। ਮਾਨਿਕ ਸਿੰਗਲਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਮਕਸਦ ਖਿਡਾਰੀਆਂ ਨੂੰ ਆਪਣੇ ਖੇਡ ਦੀ ਪ੍ਰਤਿਭਾ ਦਿਖਾਉਣ ਲਈ ਇੱਕ ਮਜ਼ਬੂਤ ਪਲੇਟਫਾਰਮ ਪ੍ਰਦਾਨ ਕਰਨਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਿਰਫ਼ ਇੱਕ ਖੇਡ ਨਹੀਂ, ਬਲਕਿ ਇੱਕ ਮਾਨਸਿਕ ਕਸਰਤ ਹੈ ਜੋ ਰਣਨੀਤਕ ਸੋਚ ਅਤੇ ਫੈਸਲੇ ਲੈਣ ਦੀ ਸਮਰੱਥਾ ਨੂੰ ਵਧਾਉਂਦੀ ਹੈ। ਇਸ ਟੂਰਨਾਮੈਂਟ ਨੂੰ ਡੀਕੈਥਲੋਨ ਪਟਿਆਲਾ ਅਤੇ ਓਨਡੋਰ੍ਸ ਕੰਪਨੀ ਵੱਲੋਂ ਸਪਾਂਸਰ ਕੀਤਾ ਗਿਆ । ਹਰ ਭਾਗੀਦਾਰ ਨੂੰ ਪਾਰਟੀਸੀਪੇਸ਼ਨ ਸਰਟੀਫਿਕੇਟ ਅਤੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ । ਇਨਾਮ ਵੰਡ ਵਿੱਚ ਰੋਟਰੀ ਕਲੱਬ ਪਟਿਆਲਾ ਮਿਡਟਾਊਨ ਦੇ ਪ੍ਰਧਾਨ ਵਿਸ਼ਾਲ ਸ਼ਰਮਾ ਨੇ ਮੁੱਖ ਮਹਿਮਾਨ ਵੱਜੋਂ ਅਤੇ ਸਿੱਖਿਆ ਵਿਭਾਗ ਤੋਂ ਕੋਆਰਡੀਨੇਟਰ ਇੰਦਰਪ੍ਰੀਤ ਸਿੰਘ, ਰੋਟੇਰੀਅਨ ਹੰਸਰਾਜ ਸਿੰਗਲਾ ਅਤੇ ਮੈਡਮ ਰਿਤਿਕਾ ਸਿੰਗਲਾ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਅਤੇ ਉਹਨਾਂ ਦੀ ਹੋਂਸਲਾ ਅਫ਼ਜ਼ਾਈ ਕੀਤੀ। ਡੀਕੈਥਲੋਨ ਦੇ ਸਟੋਰ ਲੀਡਰ ਅਰੁਣ ਕੁਮਾਰ ਅਤੇ ਸੁਰਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜਰ ਸਨ। ਮਿਲੇ ਨਤੀਜੇ ਅਨੁਸਾਰ ਅੰਡਰ-10 ਵਿਚ ਲਕਸ਼ ਅਨੇਜਾ ਨੇ ਪਹਿਲਾ, ਯੂਵਾਨ ਗੋਇਲ ਨੇ ਦੂਜਾ ਅਤੇ ਭਾਨ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-12 ਵਿਚ ਦੋ ਖਿਡਾਰੀਆਂ ਅਨਹਦ ਅਤੇ ਰੁਦ੍ਰਪ੍ਰਤਾਪ ਨੇ ਪਹਿਲਾ ਸਥਾਨ ਅਤੇ ਤੂਸ਼ਾਨ ਤੇ ਰਾਜਵੀਰ ਸ਼ਰਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਵਿਚ ਕਾਰਤਿਕ ਤੁਤੇਜਾ ਨੇ 7 ਮੈਚ ਜਿੱਤ ਕੇ ਪਹਿਲੇ ਸਥਾਨ ਦੇ ਨਾਲ ਪਲੇਅਰ ਆਫ ਟੂਰਨਾਮੈਂਟ ਦਾ ਖਿਤਾਬ ਵੀ ਹਾਸਲ ਕੀਤਾ ਅਤੇ ਜਯੰਤ ਸ਼ਰਮਾ ਨੇ ਦੂਜਾ ਅਤੇ ਮਾਧਵ ਸੋਨੀ ਨੇ ਤੀਜਾ ਸਥਾਨ ਹਾਸਲ ਕੀਤਾ।ਅੰਡਰ-18 ਦੇ ਵਿਚ ਨਵਰਾਜ ਨੇ ਪਹਿਲਾ ਤੇ ਸਿਧਾਂਤ ਨੇ ਦੂਜਾ ਸਥਾਨ ਅਤੇ 2 ਖਿਡਾਰੀਆਂ ਅਹਿਮ ਅਤੇ ਤਾਨੀਸ਼ਕ਼ ਨੇ ਤੀਜਾ ਸਥਾਨ ਹਾਸਲ ਕੀਤਾ । ਇਸੇ ਤਰ੍ਹਾਂ ਅੰਡਰ-20 ਵਿਚ ਪਾਰਸ ਨੇ ਪਹਿਲਾ, ਜਾਨਵੀ ਕਥੂਰੀਆ ਅਤੇ ਸ਼ਨਵੀਰ ਨੇ ਤੀਜਾ ਸਥਾਨ ਹਾਸਲ ਕੀਤਾ। ਟੂਰਨਾਮੈਂਟ ਦੀ ਕਾਮਯਾਬੀ ਵਿੱਚ ਮਾਨਿਕ ਰਾਜ ਦੀ ਟੀਮ ਦਾ ਵਿਸ਼ੇਸ਼ ਯੋਗਦਾਨ ਰਿਹਾ, ਜਿਸ ਵਿੱਚ ਪ੍ਰਭਕਿਰਤ ਸਿੰਘ, ਹੇਮਨਜੋਤ ਸਿੰਘ, ਲਵਜੋਤ ਸਿੰਘ, ਪ੍ਰਭਸਿਮਰਨ ਸਿੰਘ, ਸ਼ੁਭਮ ਕੁਮਾਰ, ਪਾਰਥ ਥਰੇਜਾ, ਨਕੁਲ ਮਦਾਨ, ਅਭੀ ਸ਼ਰਮਾ, ਆਦਿਤਿਆ ਪ੍ਰਤਾਪ, ਕਰਨ ਸੈਣੀ, ਘਨਿਸ਼ਟ ਕਪੂਰ, ਮੁਸਕਾਨ ਮਲਹੋਤਰਾ, ਦਿਕਸ਼ਾ, ਰਾਜਨ ਕੁਮਾਰ, ਸ਼ਰਵਨ ਕੁਮਾਰ, ਖੁਸ਼ੀ ਸੈਣੀ, ਹਰਸ਼ਿਤਾ, ਸ਼ੂਭਾਂਗੀ, ਯਸ਼ ਅਤੇ ਸ੍ਰਿਸ਼ਟੀ ਸ਼ਾਮਲ ਹਨ । ਜਿਕਰਯੋਗ ਹੈ ਕਿ ਪਟਿਆਲਾ ਸ਼ਹਿਰ ਵਿਚ ਕੈਰੀਅਰ ਕਾਊਂਸਲਰ ਮਾਨਿਕ ਰਾਜ ਸਿੰਗਲਾ ਵਲੋਂ ਕਾਉਂਸਲਿੰਗ ਅਤੇ ਗਾਈਡੈਂਸ ਦੇ ਖੇਤਰ ਵਿਚ ਲਗਾਤਾਰ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਉਹ ਪਟਿਆਲਾ ਜਿੱਲ੍ਹਾ ਟੇਬਲ ਟੈਨਿਸ ਐਸੋਸੀਏਸ਼ਨ ਦੇ ਪ੍ਰਧਾਨ ਹਨ ਅਤੇ ਖੇਡ ਪ੍ਰੇਮੀ ਹਨ । ਜਿਸ ਕਰਕੇ ਉਹ ਬਹੁਤ ਲੰਬੇ ਸਮੇਂ ਤੋਂ ਸ਼ਤਰੰਜ ਅਤੇ ਟੇਬਲ ਟੈਨਿਸ ਦੇ ਟੂਰਨਾਮੈਂਟ ਕਰਵਾਉਂਦੇ ਆ ਰਹੇ ਹਨ।

Related Post

Instagram