Patiala News
0
ਪਟਿਆਲਾ ਰੇਂਜ ਦੇ 126 ਸਿਪਾਹੀ ਬਣੇ ਹੈੱਡ ਕਾਂਸਟੇਬਲ : ਡੀ. ਆਈ. ਜੀ.
- by Jasbeer Singh
- December 31, 2024
ਪਟਿਆਲਾ ਰੇਂਜ ਦੇ 126 ਸਿਪਾਹੀ ਬਣੇ ਹੈੱਡ ਕਾਂਸਟੇਬਲ : ਡੀ. ਆਈ. ਜੀ. ਪਟਿਆਲਾ : ਪੰਜਾਬ ਪੁਲਸ ਨੇ ਨਵੇਂ ਸਾਲ ਦਾ ਤੋਹਫ਼ਾ ਦਿੰਦਿਆਂ ਪਟਿਆਲਾ ਰੇਂਜ ਦੇ 126 ਸਿਪਾਹੀਆਂ ਨੂੰ ਹੈੱਡ ਕਾਂਸਟੇਬਲ ਬਣਾ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਆਈ. ਜੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਟਿਆਲਾ ਜਿ਼ਲ੍ਹੇ ਦੇ 73, ਸੰਗਰੂਰ ਦੇ 18, ਬਰਨਾਲਾ ਦੇ 10, ਮਾਲੇਰਕੋਟਲਾ ਦੇ 6 ਅਤੇ ਜੀ. ਆਰ. ਪੀ. ਦੇ 19 ਸਿਪਾਹੀਆਂ ਨੂੰ ਹੌਲਦਾਰ ਬਣਾਇਆ ਗਿਆ ਹੈ।
