

ਚੜ੍ਹਦੀਕਲਾ ਅਦਾਰੇ ਵਲੋਂ 12ਵੀਂ ਜਰਨਲਿਸਟ ਕਾਨਫਰੰਸ ਆਯੋਜਿਤ -ਸਿੰਘ ਸਾਹਿਬਾਨ ਗਿਆਨੀ ਹਰਪ੍ਰੀਤ ਸਿੰਘ, ਮੇਅਰ ਗੋਗੀਆ, ਚੰਦੂਮਾਜਰਾ, ਸੁੱਖੀ ਬਾਠ ਨੇ ਕੀਤੀ ਸ਼ਿਰਕਤ ਪਟਿਆਲਾ : ਚੜ੍ਹਦੀਕਲਾ ਅਦਾਰਾ ਵਲੋਂ 12ਵੀਂ ਸਾਲਾਨਾ ਜਰਨਲਿਸਟ ਕਾਨਫਰੰਸ ਆਯੋਜਿਤ ਕੀਤੀ ਗਈ । ਇਸ ਮੌਕੇ ਸਿੰਘ ਸਾਹਿਬਾਨ ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਮੇਅਰ ਨਗਰ ਨਿਗਮ ਪਟਿਆਲਾ ਕੁੰਦਨ ਗੋਗੀਆ ਮੁੱਖ ਮਹਿਮਾਨ ਵਜੋਂ ਪੁੱਜੇ, ਜਦਕਿ ਕੇਕੇ ਰੱਤੂ ਰਿਟਾਇਰ ਡਿਪਟੀ ਡਾਇਰੈਕਟਰ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਪੰਜਾਬ ਭਵਨ ਕਨੇਡਾ ਦੇ ਸੰਸਥਾਪਕ ਸੁੱਖੀ ਬਾਠ, ਪਰਮਜੀਤ ਸਿੰਘ ਸਰੋਆ, ਬਲਜਿੰਦਰ ਸਿੰਘ ਪਰਵਾਨਾ, ਸਤਵਿੰਦਰ ਸਿੰਘ ਹਜੂਰ ਸਾਹਿਬ, ਸੁਰਜੀਤ ਸਿੰਘ ਰੱਖੜਾ ਸਾਬਕਾ ਮੰਤਰੀ ਪੰਜਾਬ, ਸਤਵਿੰਦਰ ਸਿੰਘ ਟੌਹੜਾ ਐਸਜੀਪੀਸੀ ਮੈਂਬਰ, ਰਣਧੀਰ ਸਿੰਘ ਰੱਖੜਾ, ਸੰਦੀਪ ਸਿੰਗਲਾ ਬੁਲਾਰਾ ਕਾਂਗਰਸ, ਹਰਦਿਆਲ ਸਿੰਘ ਕੰਬੋਜ ਸਾਬਕਾ ਵਿਧਾਇਕ ਵਿਸੇਸ ਤੌਰ ਤੇ ਹਾਜਰ ਹੋਏ । ਪ੍ਰੋਗਰਾਮ ਦੀ ਸ਼ੁਰੂਆਤ ਮਾਤਾ ਗੁਜਰੀ ਸੇਵਾ ਸੁਸਾਇਟੀ ਵਲੋਂ ਸਰਦਾਰਨੀ ਜਸਵਿੰਦਰ ਕੌਰ ਦਰਦੀ ਅਤੇ ਡਾ ਇੰਦਰਪ੍ਰੀਤ ਕੌਰ ਦਰਦੀ ਅਤੇ ਕੀਰਤਨੀ ਜੱਥੇ ਜਗਮੋਹਨ ਸਿੰਘ ਕਥੂਰੀਆ ਨੇ ਗੁਰਬਾਣੀ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ । ਇਸ ਮੌਕੇ ਆਏ ਮੁੱਖ ਮਹਿਮਾਨਾ ਅਤੇ ਅਦਾਰੇ ਦੇ ਚੈਅਰਮੈਨ ਪਦਮਸ੍ਰੀ ਜਗਜੀਤ ਸਿੰਘ ਦਰਦੀ ਵਲੋਂ ਚੜ੍ਹਦੀਕਲਾ ਅਦਾਰੇ ਨਾਲ ਜੁੜੇ ਪੰਜਾਬ, ਹਰਿਆਣਾ ਅਤੇ ਦਿੱਲੀ ਸਮੇਤ ਹੋਰਨਾਂ ਰਾਜਾਂ ਤੋਂ ਆਏ ਪੱਤਰਕਾਰਾਂ ਨੂੰ ਪੱਤਰਕਾਰਤਾ ਦੇ ਖੇਤਰ ’ਚ ਯੋਗਦਾਨ ਪਾਉਣ ਬਦਲੇ ਸਨਮਾਨਤ ਵੀ ਕੀਤਾ । ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੀਡੀਆ ਸਮਾਜ ਤੇ ਵੱਡੇ ਲੋਕਾਂ ਲਈ ਸ਼ੀਸ਼ੇ ਦਾ ਕੰਮ ਕਰਦਾ ਹੈ ਪ੍ਰੰਤੂ ਅਜੋਕੇ ਦੌਰ ’ਚ ਪੁਰਾਣੇ ਸਮੇਂ ਦੀ ਪੱਤਰਕਾਰਤਾ ਨਹੀਂ ਰਹੀ ਤੇ ਖੋਜੀ ਪੱਤਰਕਾਰਤਾ ਵੀ ਅਲੋਪ ਹੋ ਰਹੀ ਹੈ, ਜੇਕਰ ਮੀਡੀਆ ਆਪਣੀ ਉਸਾਰੂ ਭੂਮਿਕਾ ਨਿਭਾਉਣ ਲਈ ਰੋਜ਼ਾਨਾ ਆਪਣੇ ਆਪ ’ਤੇ ਨਜ਼ਰ ਮਾਰੇ ਤਾਂ ਨਸ਼ਿਆਂ ਸਮੇਤ ਸਮਾਜਿਕ ਬੁਰਾਈਆਂ ਦਾ ਖਾਤਮਾ ਵੀ ਹੋ ਸਕਦਾ ਹੈ । ਉਨਾਂ ਕਿਹਾ ਕਿ ਚੜ੍ਹਦੀਕਲਾ ਅਦਾਰਾ ਹਮੇਸ਼ਾ ਪੰਥ ਦੀ ਸੇਵਾ ਕਰਦਾ ਆ ਰਿਹਾ ਹੈ । ਉਨ੍ਹਾਂ ਕਿਹਾ ਕਿ ਸ਼ੁਰੂ ਤੋਂ ਹੀ ਦਰਦੀ ਪਰਿਵਾਰ ਨੇ ਪੰਥ ਦੀ ਚੜ੍ਹਦੀਕਲਾ ਵਾਸਤੇ ਦਿਨ ਰਾਤ ਇਕ ਕੀਤਾ ਹੈ । ਆਪਣੇ ਸੰਬੋਧਨ ਚ ਮੇਅਰ ਕੁੰਦਨ ਗੋਗੀਆ ਨੇ ਆਖਿਆ ਕਿ ਬਲੈਕਮੇਲ ਕਰਨ ਵਾਲੇ ਕੁਝ ਕੁ ਲੋਕਾਂ ਨੇ ਪੱਤਰਕਾਰਤਾ ਦਾ ਅਕਸ ਵਿਗਾੜਿਆ ਹੈ ਪਰ ਚੰਗਾ ਮੀਡੀਆ ਲੋਕਤੰਤਰ ਦਾ ਚੌਥਾ ਥੰਮ੍ਹ ਹੈ। ਨੌਜਵਾਨਾ ਦੇ ਵਿਦੇਸ਼ਾਂ ’ਚ ਜਾਣ ਅਤੇ ਜਵਾਨੀ ਦੇ ਨਸ਼ਿਆਂ ਦੀ ਦਲਦਲ ’ਚ ਧਸਦੇ ਜਾਣ ’ਤੇ ਚਿੰਤਾ ਜ਼ਾਹਿਰ ਕਰਦਿਆਂ ਉਨ੍ਹਾਂ ਮੀਡੀਆ ਨੂੰ ਇਸ ਪਾਸੇ ਵੀ ਸਾਰਥਿਕ ਕੰਮ ਕਰਨ ਦੀ ਅਪੀਲ ਕੀਤੀ । ਪਦਮਸ੍ਰੀ ਜਗਜੀਤ ਸਿੰਘ ਦਰਦੀ ਨੇ ਚੜ੍ਹਦੀਕਲਾ ਦੇ ਸਫ਼ਰ, ਪੰਜਾਬ ਤੇ ਪੰਜਾਬੀਅਤ ਦੀ ਸੇਵਾ ਬਾਰੇ ਚਾਨਣਾ ਪਾਇਆ । ਸੁੱਖੀ ਬਾਠ ਨੇ ਕਿਹਾ ਕਿ ਜਦੋਂ ਵੀ ਲੋੜ ਪਈ ਤਾਂ ਪੰਜਾਬ ਦੇ ਨਾਲ ਨਾਲ ਵਿਦੇਸ਼ਾਂ ਚ ਵੀ ਚੜ੍ਹਦੀਕਲਾ ਅਦਾਰੇ ਨੇ ਪੰਜਾਬੀ ਦੀ ਸੇਵਾ ਕਰਨ ਚ ਅਹਿਮ ਭੂਮਿਕਾ ਨਿਭਾਈ ਹੈ । ਡਾ. ਹਰਜਿੰਦਰ ਸਿੰਘ ਵਾਲੀਆ ਨੇ ਮੀਡੀਆ ਦੀ ਅਜੋਕੀ ਭੂਮਿਕਾ ਬਾਰੇ ਚਰਚਾ ਕੀਤੀ । ਇਸ ਮੌਕੇ ਸਰਦਾਰਨੀ ਜਸਵਿੰਦਰ ਕੌਰ ਦਰਦੀ, ਡਾਇਰੈਕਟਰ ਹਰਪ੍ਰੀਤ ਸਿੰਘ ਦਰਦੀ, ਸੀ. ਈ. ਓ. ਡਾ. ਇੰਦਰਪ੍ਰੀਤ ਕੌਰ ਦਰਦੀ, ਦਰਸਨ ਸਿੰਘ ਦਰਸ਼ਕ, ਜਗਜੀਤ ਸਿੰਘ ਕੋਹਲੀ, ਅੰਮ੍ਰਿਤਪਾਲ ਸਿੰਘ, ਮੈਨਜਰ ਮਨਪ੍ਰੀਤ ਸਿੰਘ, ਕੇਕੇ ਸੰਧੂ, ਪਰਮਜੀਤ ਸਿੰਘ, ਅਮਰਜੀਤ ਸਿੰਘ, ਗੁਰਮੁਖ ਸਿੰਘ ਰੁਪਾਣਾ, ਦਮਨਜੀਤ ਸਿੰਘ, ਸਮੇਤ ਪੰਜਾਬ ਅਤੇ ਹਰਿਆਣਾ ਸਮੇਤ ਦਿੱਲੀ ਤੋਂ ਵੱਡੀ ਗਿਣਤੀ ਚ ਪਤਰਕਾਰ ਹਾਜਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.