post

Admin

(Chief Editor)

National

ਹਿਮਾਚਲ `ਚ ਟਾਟਾ ਸੂਮੋ `ਤੇ ਚੱਟਾਨ ਡਿੱਗਣ ਕਾਰਨ 13 ਦੀ ਮੌਤ 2 ਗੰਭੀਰ ਜ਼ਖ਼ਮੀ

post-img

ਹਿਮਾਚਲ `ਚ ਟਾਟਾ ਸੂਮੋ `ਤੇ ਚੱਟਾਨ ਡਿੱਗਣ ਕਾਰਨ 13 ਦੀ ਮੌਤ 2 ਗੰਭੀਰ ਜ਼ਖ਼ਮੀ

ਹਿਮਾਚਲ ਪ੍ਰਦੇਸ਼, 24 ਜੁਲਾਈ 2026 : ਭਾਰਤ ਦੇਸ਼ ਦੇ ਸੂੁਬੇ ਹਿਮਾਚਲ ਪ੍ਰਦੇਸ਼ (Himachal Pradesh) ਦੇ ਕਬਾਇਲੀ ਜਿ਼ਲੇ ਲਾਹੌਲ ਸਪੀਤੀ ਵਿਖੇ ਚੱਟਾਨ ਡਿੱਗਣ ਕਾਰਨ 13 ਦੀ ਮੌਤ (Death) ਤੇ ਦੋ ਗੰਭੀਰ ਜਖਮੀ ਹੋ ਗਏ ਹਨ ।

ਕਿੰਨੇ ਜਣੇ ਸਵਾਰ ਸਨ ਕਾਰ ਵਿਚ

ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਜਿ਼ਲ੍ਹੇ ਲਾਹੌਲ-ਸਪੀਤੀ ਵਿੱਚ ਜੋ ਅੱਜ ਸ਼ੁੱਕਰਵਾਰ ਨੂੰ ਇੱਕ ਦਰਦਨਾਕ ਸੜਕ ਹਾਦਸਾ (Road accident) ਵਾਪਰਿਆ, ਜਿੱਥੇ ਪਹਾੜੀ ਤੋਂ ਅਚਾਨਕ ਇੱਕ ਵਿਸ਼ਾਲ ਚੱਟਾਨ ਟੁੱਟ ਕੇ ਹੇਠਾਂ ਲੰਘ ਰਹੀ ਟਾਟਾ ਸੂਮੋ ਗੱਡੀ `ਤੇ ਜਾ ਡਿੱਗੀ । ਇਸ ਹਾਦਸੇ ਵਿੱਚ ਗੱਡੀ ਵਿੱਚ ਸਵਾਰ 13 ਲੋਕਾਂ ਦੀ ਮੌਕੇ `ਤੇ ਹੀ ਮੌਤ ਹੋ ਗਈ, ਜਦਕਿ 2 ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ (Seriously injured) ਹੋ ਗਏ । ਦੱਸਣਯੋਗ ਹੈ ਕਿ ਕਾਰ ਵਿਚ 15 ਵਿਅਕਤੀ ਸਵਾਰ ਸਨ । ਇਹ ਭਿਆਨਕ ਘਟਨਾ ਉਦੈਪੁਰ ਥਾਣਾ ਖੇਤਰ ਅਧੀਨ ਪੈਂਦੀ ਬੋਰਡਰ ਰੋਡਜ਼ ਆਰਗੇਨਾਈਜ਼ੇਸ਼ਨ ਦੀ ਮੁੱਖ ਸੜਕ `ਤੇ ਕਧੂਨਾਲਾ-ਰਾਹੌਲੀ ਨੇੜੇ ਵਾਪਰੀ ।

ਵਾਹਨ ਦੇ ਕਢੁਨਾਲਾ ਪਹੁੰਚਦਿਆਂ ਹੀ ਚੱਟਾਨ ਕਾਰ ਤੇ ਆ ਡਿੱਗੀ

ਗੱਡੀ ਜਿਵੇਂ ਹੀ ਕਢੁਨਾਲਾ ਇਲਾਕੇ ਨੇੜੇ ਪਹੁੰਚੀ ਤਾਂ ਪਹਾੜ ਖਿਸਕਣ ਕਾਰਨ ਇੱਕ ਭਾਰੀ ਚੱਟਾਨ ਸਿੱਧੀ ਵਾਹਨ ਦੀ ਛੱਤ `ਤੇ ਆ ਡਿੱਗੀ, ਜਿਸ ਨਾਲ ਗੱਡੀ ਦੇ ਪਰਖੱਚੇ ਉੱਡ ਗਏ । ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਲੋਕਾਂ, ਪੁਲਿਸ ਅਤੇ ਰਾਹਤ ਟੀਮਾਂ ਨੇ ਤੁਰੰਤ ਮੌਕੇ `ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤੇ । ਦੋਵੇਂ ਜ਼ਖ਼ਮੀਆਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਇਲਾਜ ਲਈ ਨੇੜਲੇ ਹਸਪਤਾਲ (Hospital) ਭੇਜਿਆ ਗਿਆ ਹੈ ।

ਡੀ. ਸੀ. ਲਾਹੌਲ ਸਪੀਤੀ ਨੇ ਕੀ ਦੱਸਿਆ

ਲਾਹੌਲ-ਸਪੀਤੀ ਦੀ ਡਿਪਟੀ ਕਮਿਸ਼ਨਰ ਕਿਰਨ ਭਦਾਨਾ ਨੇ ਦੱਸਿਆ ਕਿ ਇਹ ਹਾਦਸਾ ਚੰਬਾ ਜ਼ਿਲ੍ਹੇ ਦੇ ਪੰਗੀ ਅਤੇ ਲਾਹੌਲ-ਸਪੀਤੀ ਦੇ ਸਰਹੱਦੀ ਖੇਤਰ ਵਿੱਚ ਵਾਪਰਿਆ ਹੈ । ਮੁੱਢਲੀ ਜਾਂਚ ਅਨੁਸਾਰ ਸਾਰੇ ਮ੍ਰਿਤਕ ਚੰਬਾ ਜ਼ਿਲ੍ਹੇ ਦੇ ਪੰਗੀ ਇਲਾਕੇ ਦੇ ਵਸਨੀਕ ਸਨ । ਥਾਣਾ ਟਿੰਡੀ ਅਤੇ ਉਦੈਪੁਰ ਪੁਲਿਸ ਵੱਲੋਂ ਮ੍ਰਿਤਕਾਂ ਦੀ ਪਛਾਣ ਕਰਨ ਤੋਂ ਬਾਅਦ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ ।

Related Post

Instagram