
National
0
ਢਿੱਗਾਂ ਖਿਸਕਣ ਕਾਰਨ ਲਾਪਤਾ ਹੋਏ ਵਿਅਕਤੀਆਂ ਦੀ ਭਾਲ ’ਚ ਜੁਟੇ 1300 ਬਚਾਅ ਕਰਮੀ
- by Jasbeer Singh
- August 3, 2024

ਢਿੱਗਾਂ ਖਿਸਕਣ ਕਾਰਨ ਲਾਪਤਾ ਹੋਏ ਵਿਅਕਤੀਆਂ ਦੀ ਭਾਲ ’ਚ ਜੁਟੇ 1300 ਬਚਾਅ ਕਰਮੀ ਵਾਇਨਾਡ, 3 ਅਗਸਤ : ਢਿੱਗਾ ਖ਼ਿਸਕਣ ਕਾਰਨ ਪ੍ਰਭਾਵਿਤ ਕੇਰਲ ਦੇ ਵਾਇਨਾਡ ਜ਼ਿਲ੍ਹੇ ਵਿਚ ਬਚਾਅ ਅਭਿਆਨ ਲਗਾਤਾਰ ਪੰਜਵੇਂ ਦਿਨ ਵੀ ਜਾਰੀ ਹੈ। ਮਲਬੇ ਵਿਚ ਫਸੇ ਲੋਕਾਂ ਨੂੰ ਬਚਾਉਣ ਲਈ 1300 ਤੋਂ ਜ਼ਿਆਦਾ ਬਚਾਅ ਕਰਮੀ, ਮਸ਼ੀਨਾਂ ਅਤੇ ਆਧੁਨੀਕ ਉਪਰਕਨਾਂ ਨੂੰ ਕੰਮ ਤੇ ਲਾਇਆ ਗਿਆ ਹੈ। ਹੁਣ ਤੱਕ ਲੱਗਭੱਗ 300 ਵਿਅਕਤੀਆਂ ਦੇ ਲਾਪਤਾ ਹੋਣ ਦਾ ਖਦਸ਼ਾ ਹੈ। ਇਸ ਮੌਕੇ ਫੌ਼ਜ, ਪੁਲੀਸ ਅਤੇ ਐਮਰਜੈਂਸੀ ਵਿਭਾਗ ਦੀ ਅਗਵਾਈ ਹੇਠ ਖੋਜ ਅਤੇ ਬਚਾਅ ਕਾਰਜਾਂ ਨੂੰ ਚਲਾਉਣ ਵਿੱਚ ਮੁਹਾਰਤ ਰੱਖਣ ਵਾਲੀਆਂ ਨਿੱਜੀ ਕੰਪਨੀਆਂ ਅਤੇ ਵਾਲੰਟੀਅਰ ਵੀ ਹਿੱਸਾ ਲੈ ਰਹੇ ਹਨ। ਢਿੱਗਾਂ ਖਿਸਕਣ ਕਾਰਨ ਮੁੰਡਕਾਈ ਅਤੇ ਚੂਰਲਮਾਲਾ ਦੇ ਰਿਹਾਇਸ਼ੀ ਖੇਤਰਾਂ ਵਿੱਚ ਵੱਡੀ ਗਿਣਤੀ ਵਿੱਚ ਵੱਡੇ ਪੱਥਰ ਅਤੇ ਦਰੱਖਤ ਡਿੱਗ ਗਏ ਹਨ, ਜਿਸ ਕਾਰਨ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਲੱਭਣਾ ਮੁਸ਼ਕਲ ਸਾਹਮਣੇ ਆ ਰਹੀ ਹੈ।