post

Jasbeer Singh

(Chief Editor)

National

ਹਿਮਾਚਲ ਪ੍ਰਦੇਸ਼ `ਚ ਬਰਫ਼ਬਾਰੀ ਕਾਰਨ 134 ਸੜਕਾਂ ਬੰਦ

post-img

ਹਿਮਾਚਲ ਪ੍ਰਦੇਸ਼ `ਚ ਬਰਫ਼ਬਾਰੀ ਕਾਰਨ 134 ਸੜਕਾਂ ਬੰਦ ਸਿ਼ਮਲਾ : ਭਾਰਤ ਦੇਸ਼ ਸੈਰ ਸਪਾਟਾ ਦੇ ਕੇਂਦਰ ਬਿੰਦੂ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਜਿਲਿਆਂ ਵਿਚ ਬਰਫਬਾਰੀ ਤੋਂ ਬਾਅਦ ਤਿੰਨ ਰਾਸ਼ਟਰੀ ਰਾਜਮਾਰਗਾਂ ਸਮੇਤ ਕੁੱਲ 134 ਸੜਕਾਂ ਨੂੰ ਬੰਦ ਕਰ ਦਿਤਾ ਗਿਆ ਹੈ । ਅਧਿਕਾਰੀਆਂ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ।ਘੱਟੋ-ਘੱਟ ਤਾਪਮਾਨ `ਚ ਗਿਰਾਵਟ ਕਾਰਨ ਲੋਕ ਕੜਾਕੇ ਦੀ ਠੰਢ ਨਾਲ ਕੰਬ ਰਹੇ ਹਨ। ਲਾਹੌਲ ਅਤੇ ਸਪਿਤੀ ਜ਼ਿਲੇ ਦਾ ਤਾਬੋ ਸੂਬੇ ਦਾ ਸਭ ਤੋਂ ਠੰਡਾ ਸਥਾਨ ਰਿਹਾ, ਜਿੱਥੇ ਰਾਤ ਦਾ ਤਾਪਮਾਨ ਮਨਫੀ 10.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।ਅਧਿਕਾਰੀਆਂ ਨੇ ਦਸਿਆ ਕਿ ਅਟਾਰੀ ਅਤੇ ਲੇਹ ਸਮੇਤ ਤਿੰਨ ਰਾਸ਼ਟਰੀ ਰਾਜਮਾਰਗ, ਕੁੱਲੂ ਜਿ਼ਲੇ ਦੇ ਸਾਂਜ ਤੋਂ ਔਟ, ਕਿਨੌਰ ਜਿ਼ਲੇ ਦੇ ਖਾਬ ਸੰਗਮ ਅਤੇ ਲਾਹੌਲ ਅਤੇ ਸਪਿਤੀ ਜਿ਼ਲੇ ਦੇ ਗ੍ਰੰਫੂ ਸਮੇਤ ਕੁੱਲ 134 ਸੜਕਾਂ ਨੂੰ ਆਵਾਜਾਈ ਲਈ ਬੰਦ ਕਰ ਦਿਤਾ ਗਿਆ ਹੈ।ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਦੇ ਅਨੁਸਾਰ, ਸ਼ਿਮਲਾ ਜ਼ਿਲ੍ਹੇ ਵਿਚ ਸਭ ਤੋਂ ਵੱਧ 77 ਸੜਕਾਂ ਬੰਦ ਹਨ। ਇਸ ਤੋਂ ਇਲਾਵਾ, 65 ਟਰਾਂਸਫਾਰਮਰ ਵਿਘਨ ਪਏ, ਜਿਸ ਨਾਲ ਰਾਜ ਭਰ ਵਿਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ । ਮੌਸਮ ਵਿਭਾਗ ਅਨੁਸਾਰ ਭੁੰਤਰ ਵਿਚ 9.7 ਮਿਲੀਮੀਟਰ, ਰਾਮਪੁਰ ਵਿਚ 9.4 ਮਿਲੀਮੀਟਰ, ਸ਼ਿਮਲਾ ਵਿਚ 8.4 ਮਿਲੀਮੀਟਰ, ਬਜੌਰਾ ਵਿਚ 8 ਮਿਲੀਮੀਟਰ, ਸਿਓਬਾਗ ਵਿਚ 7.2 ਮਿਲੀਮੀਟਰ, ਮਨਾਲੀ ਵਿਚ 7 ਮਿਲੀਮੀਟਰ, ਗੋਹਰ ਵਿਚ 6 ਮਿਲੀਮੀਟਰ, ਮੰਡੀ ਵਿਚ 5.4 ਮਿਲੀਮੀਟਰ ਅਤੇ ਜੁਬਾਰਹੱਟੀ ਵਿਚ 3.8 ਮਿਲੀਮੀਟਰ ਬਾਰਿਸ਼ ਹੋਈ । ਮੌਸਮ ਵਿਭਾਗ ਨੇ ਸ਼ੁਕਰਵਾਰ ਸ਼ਾਮ ਤੋਂ ਐਤਵਾਰ ਦੁਪਹਿਰ ਤਕ ਰਾਜ ਦੇ ਕੁਝ ਹਿੱਸਿਆਂ ਖਾਸ ਕਰ ਕੇ ਸਿ਼ਮਲਾ ਵਿਚ ਮੀਂਹ ਅਤੇ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ ।

Related Post

Instagram