post

Jasbeer Singh

(Chief Editor)

National

ਕੋਲਕਾਤਾ ਦੇ ਹੋਟਲ ਵਿੱਚ ਅੱਗ ਲੱਗਣ ਨਾਲ 14 ਮੌਤਾਂ

post-img

ਕੋਲਕਾਤਾ ਦੇ ਹੋਟਲ ਵਿੱਚ ਅੱਗ ਲੱਗਣ ਨਾਲ 14 ਮੌਤਾਂ ਕੋਲਕਾਤਾ, 30 ਅਪੈ੍ਰਲ 2025 : ਭਾਰਤ ਦੇਸ਼ ਦੇ ਸ਼ਹਿਰ ਕੋਲਕਾਤਾ ਦੇ ਮੱਧ ਕੋਲਕਾਤਾ ਵਿਖੇ ਬਣੇ ਇਕ ਹੋਟਲ ਵਿੱਚ ਅੱਗ ਲੱਗਣ ਕਾਰਨ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਰਿਤੁਰਾਜ ਹੋਟਲ ਵਿੱਚ ਲਗਭਗ 8:15 ਕਿਲੋਮੀਟਰ ਦੂਰ ਵਾਪਰੀ। ਕੋਲਕਾਤਾ ਪੁਲਿਸ ਕਮਿਸ਼ਨਰ ਮਨੋਜ ਕੁਮਾਰ ਵਰਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਗ `ਤੇ ਕਾਬੂ ਪਾ ਲਿਆ ਗਿਆ ਹੈ । ਕੇਂਦਰੀ ਮੰਤਰੀ ਅਤੇ ਸੂਬਾ ਭਾਜਪਾ ਪ੍ਰਧਾਨ ਸੁਕਾਂਤ ਮਜੂਮਦਾਰ ਨੇ ਪਹਿਲਾਂ ਸੂਬਾ ਪ੍ਰਸ਼ਾਸਨ ਨੂੰ ਪੀੜਤਾਂ ਨੂੰ ਬਚਾਉਣ ਦੀ ਅਪੀਲ ਕੀਤੀ ਸੀ । ਇਸ ਘਟਨਾ `ਤੇ ਪ੍ਰਤੀਕਿਰਿਆ ਦਿੰਦੇ ਹੋਏ, ਪੱਛਮੀ ਬੰਗਾਲ ਕਾਂਗਰਸ ਦੇ ਪ੍ਰਧਾਨ ਸ਼ੁਭੰਕਰ ਸਰਕਾਰ ਨੇ ਵੀ ਕੋਲਕਾਤਾ ਕਾਰਪੋਰੇਸ਼ਨ ਦੀ ਨਿੰਦਾ ਕੀਤੀ ।

Related Post