

ਅਟਾਰੀ-ਵਾਹਗਾ ਸਰਹੱਦ ਰਾਹੀਂ 786 ਪਾਕਿਸਤਾਨੀਆਂ ਨੇ ਛੱਡਿਆ ਭਾਰਤ ਅੰਮ੍ਰਿਤਸਰ : ਭਾਰਤ ਦੇਸ਼ ਦੇ ਜੰਮੂ ਕਸ਼ਮੀਰ ਸੂਬੇ ਦੇ ਪਹਿਲਗਾਮ ਵਿਖੇ 22 ਅਪੈ੍ਰਲ ਨੂੰ ਅੱਤਵਾਦੀਆਂ ਵਲੋਂ ਹਮਲਾ ਕਰਕੇ ਮਾਰੇ ਗਏ ਭਾਰਤੀ ਸੈਲਾਨੀਆਂ ਦੇ ਘਟਨਾਕ੍ਰਮ ਤੋਂ ਬਾਅਦ ਭਾਰਤ ਵਲੋਂ ਭਾਰਤ ਵਿਚ ਮੌਜੂਦ ਪਾਕਿਸਤਾਨੀਆਂ ਨੂੰ ਭਾਰਤ ਵਲੋਂ ਤੈਅ ਕੀਤੇ ਸਮੇਂ ਅਨੁਸਾਰ ਭਾਰਤ ਛੱਡਣ ਦੇ ਕੀਤੇ ਗਏ ਹੁਕਮਾਂ ਦੇ ਚਦਿਆਂ ਇੱਕ ਸੀਨੀਅਰ ਅਧਿਕਾਰੀ ਦੇ ਦੱਸਣ ਮੁਤਾਬਕ 24 ਅਪ੍ਰੈਲ ਤੋਂ ਛੇ ਦਿਨਾਂ ਦੇ ਅੰਦਰ-ਅੰਦਰ 786 ਪਾਕਿਸਤਾਨੀ ਨਾਗਰਿਕ ਅਟਾਰੀ-ਵਾਹਗਾ ਸਰਹੱਦੀ ਬਿੰਦੂ ਰਾਹੀਂ ਭਾਰਤ ਛੱਡ ਗਏ ਹਨ, ਜਿਸਦੇ ਚਲਦਿਆਂ ਇਸ ਸਮੇਂ ਦੌਰਾਨ ਕੁੱਲ 1376 ਭਾਰਤੀਆਂ ਵਲੋਂ ਅਟਾਰੀ-ਵਾਹਗਾ ਬਾਰਡਰ ਰਾਹੀਂ ਪਾਕਿਸਤਾਨ ਤੋਂ ਵਾਪਸ ਵੀ ਆਇਆ ਗਿਆ ਹੈ। ਦੱਸਣਯੋਗ ਹੈ ਕਿ 22 ਅਪੈ੍ਰਲ ਦੀ ਘਟਨਾ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਤਰ੍ਹਾਂ ਤਰ੍ਹਾਂ ਤੋਂ ਵਧਦਾ ਹੀ ਜਾ ਰਿਹਾ ਹੈ, ਜਿਸਦੇ ਚਲਦਿਆਂ ਭਾਰਤੀਆਂ ਵਲੋਂ ਪਾਕਿਸਤਾਨ ਤੇ ਪਾਕਿਸਤਾਨੀਆਂ ਵਲੋਂ ਭਾਰਤ ਛੱਡਣਾ ਲਗਾਤਾਰ ਜਾਰੀ ਹੈ।