post

Admin

(Chief Editor)

Haryana News

ਹਰਿਆਣਾ ਮੰਤਰੀ ਮੰਡਲ ਦੀ ਮੀਟਿੰਗ ਵਿਚ 15 ਅਹਿਮ ਮਤੇ ਕੀਤੇ ਗਏ ਪਾਸ

post-img

ਹਰਿਆਣਾ ਮੰਤਰੀ ਮੰਡਲ ਦੀ ਮੀਟਿੰਗ ਵਿਚ 15 ਅਹਿਮ ਮਤੇ ਕੀਤੇ ਗਏ ਪਾਸ

ਚੰਡੀਗੜ੍ਹ, 23 ਜੂੂਨ 2026 : ਹਰਿਆਣਾ (Haryana) ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ (Naib Singh Saini) ਅਗਵਾਈ ਹੇਠ ਬੀਤੇ ਦਿਨੀਂ ਮੰਤਰੀ ਮੰਡਲ ਦੀ ਇਕ ਵਿਸ਼ੇਸ਼ ਮੀਟਿੰਗ ਵਿਚ ਅਹਿਮ ਮਤੇ ਪਾਸ ਕੀਤੇ ਗਏ । 

ਕੀ ਕੀ ਮਤੇ ਪਾਸ ਕੀਤੇ ਗਏ ਮੀਟਿੰਗ ਵਿਚ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਮੁੱਖ ਮੰਤਰੀ (Chief Minister of Haryana) ਨਾਇਬ ਸਿੰਘ ਸੈਣੀ ਜਿਨ੍ਹਾਂ ਵਲੋਂ ਮੰਤਰੀ ਮੰਡਲ (ਕੈਬਨਿਟ) ਦੀ ਅਹਿਮ ਬੈਠਕ ਕੀਤੀ ਗਈ ਨੇ ਮੀਟਿੰਗ ਤੋਂ ਬਾਅਦ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੀਟਿੰਗ ਵਿਚ ਪਾਸ ਕੀਤੇ 15 ਅਹਿਮ ਮਤਿਆਂ ਸਬੰਧੀ ਵੀ ਜਾਣਕਾਰੀ ਦਿੱਤੀ ।

ਕਿਹੜੇ ਕਿਹੜੇ ਹਨ ਪਾਸ ਕੀਤੇ ਗਏ ਮਤੇ

ਅਧਿਆਪਕ ਬਦਲੀ ਨੀਤੀ 2026 ਨੂੰ ਮਨਜ਼ੂਰੀ, ਦਿਆਲੂ ਯੋਜਨਾ `ਚ ਵੱਡੀ ਰਾਹਤ, ਜਿਲ੍ਹਿਆਂ ਲਈ ਵਾਹਨ ਨੀਤੀ ਅਤੇ ਟੈਕਸ ਛੋਟ ਆਦਿ ਸ਼ਾਮਲ ਹਨ । ਕੈਬਨਿਟ ਮੀਟਿੰਗ (Cabinet meeting) ਵਿਚ ਅਧਿਆਪਕ ਬਦਲੀ ਨੀਤੀ 2026 ਨੂੰ ਜੋ ਮਨਜ਼ੂਰੀ ਦਿੱਤੀ ਗਈ ਹੈ ਦੇ ਤਹਿਤ ਅਦਾਲਤ ਦੇ ਦਿਸ਼ਾ-ਨਿਰਦੇਸ਼ਾਂ ਦਾ ਉਚੇਚਾ ਧਿਆਨ ਰੱਖਿਆ ਗਿਆ ਹੈ । ਇਸੇ ਤਰ੍ਹਾਂ ਦਿਆਲੂ ਯੋਜਨਾ `ਚ ਵੱਡੀ ਰਾਹਤ ਦਿੰਦਿਆਂ ਸਰਕਾਰ ਨੇ `ਦਿਆਲੂ ਯੋਜਨਾ` ਦੇ ਨਿਯਮਾਂ ਵਿੱਚ ਢਿੱਲ ਦਿੰਦਿਆਂ ਹੁਣ ਇਸ ਯੋਜਨਾ ਦਾ ਲਾਭ ਲੈਣ ਲਈ ਯੋਗ ਨਾਗਰਿਕ 6 ਮਹੀਨਿਆਂ ਤੱਕ ਅਪਲਾਈ ਕਰ ਸਕਣਗੇ ।

ਹੋਰ ਕੀ ਕੀ ਦਿੱਤੀ ਗਈ ਹੈ ਪਾਸ ਮਤਿਆਂ ਵਿਚ ਛੋਟ

ਇਸ ਤੋਂ ਇਲਾਵਾ ਜਿ਼ਲ੍ਹਿਆਂ ਲਈ ਵਾਹਨ ਨੀਤੀ ਅਤੇ ਟੈਕਸ ਛੋਟ ਮਾਮਲੇ ਵਿਚ ਪ੍ਰਦੂਸ਼ਣ 'ਤੇ ਨੱਥ ਪਾਉਣ ਲਈ ਐਨ. ਸੀ. ਆਰ. ਦੇ ਅਧੀਨ ਆਉਂਦੇ ਜਿ਼ਲ੍ਹਿਆਂ ਵਿੱਚ ਬੀ. ਐਸ.-4 ਵਾਹਨਾਂ `ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ । ਇਸ ਦੇ ਨਾਲ ਹੀ ਈਕੋ-ਫ੍ਰੈਂਡਲੀ ਵਾਹਨਾਂ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਐਲਾਨ ਕੀਤੇ ਗਏ ਹਨ ਜਿਨ੍ਹਾਂ ਵਿਚ ਨਵੇਂ ਈ. ਵੀ. ਅਤੇ ਸੀ. ਐਨ. ਜੀਭ ਵਾਹਨਾਂ ਦੀ ਖ਼ਰੀਦ `ਤੇ 100 ਫੀਸਦੀ ਟੈਕਸ ਛੋਟ ਅਤੇ ਆਰ. ਸੀ. ਬਣਵਾਉਣ `ਤੇ ਵੀ 100 ਫੀਸਦੀ ਛੋਟ ਦਿੱਤੀ ਜਾਵੇਗੀ । ਪੁਰਾਣੇ ਸੀ. ਐਨ. ਜੀ. ਅਤੇ ਈ. ਵੀ. ਵਾਹਨਾਂ ਦੀ ਖ਼ਰੀਦ `ਤੇ 50 ਫੀਸਦੀ ਟੈਕਸ ਛੋਟ ਨੂੰ ਮਨਜ਼ੂਰੀ ਦਿੱਤੀ ਗਈ ਹੈ ।

Related Post

Instagram