post

Jasbeer Singh

(Chief Editor)

National

ਟਰੱਕ ਦੇ ਪਲਟ ਜਾਣ ਕਾਰਨ ਹੋਈ 15 ਵਿਅਕਤੀਆਂ ਦੀ ਮੌਤ

post-img

ਟਰੱਕ ਦੇ ਪਲਟ ਜਾਣ ਕਾਰਨ ਹੋਈ 15 ਵਿਅਕਤੀਆਂ ਦੀ ਮੌਤ ਢਾਕਾ, 25 ਮਈ 2026 : ਭਾਰਤ ਦੇਸ਼ ਦੇ ਸੂਬੇ ਬੰਗਲਾਦੇਸ਼ ਵਿਖੇ ਇਕ ਟਰੱਕ ਦੇ ਪਲਟ ਜਾਣ ਕਾਰਨ ਘੱਟੋ-ਘੱਟ 15 ਵਿਅਕਤੀਆਂ ਦੇ ਸੜਕ ਹਾਦਸੇ ਵਿਚ ਮਾਰੇ ਜਾਣ ਦਾ ਸਮਾਚਾਰ ਹੈ। ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਮੱਧ ਬੰਗਲਾਦੇਸ਼ ਦੇ ਇੱਕ ਮੁੱਖ ਹਾਈਵੇਅ `ਤੇ ਸੋਮਵਾਰ ਤੜਕੇ ਜੋ ਇੱਕ ਟਰੱਕ ਪਲਟ ਗਿਆ, ਜਿਸ ਕਾਰਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਕੀ ਦੱਸਿਆ ਫਾਇਰ ਸਟੇਸ਼ਨ ਇੰਚਾਰਜ ਨੇ ਸਥਾਨਕ ਫਾਇਰ ਸਟੇਸ਼ਨ ਦੇ ਇੰਚਾਰਜ ਅਤਾਉਰ ਰਹਿਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਉਪਰੋਕਤ ਸੜਕ ਹਾਦਸਾ ਯਮੁਨਾ ਪੁਲ ਦੇ ਪੂਰਬੀ ਹਿੱਸੇ ਵਿੱਚ ਵਾਪਰਿਆ, ਜੋ ਉੱਤਰ-ਪੱਛਮੀ ਬੰਗਲਾਦੇਸ਼ ਨੂੰ ਮੱਧ ਹਿੱਸੇ ਨਾਲ ਜੋੜਦਾ ਹੈ । ਉਨ੍ਹਾਂ ਕਿਹਾ ਕਿ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਦੀ ਮਦਦ ਨਾਲ 10 ਜ਼ਖਮੀਆਂ ਨੂੰ ਇਲਾਜ ਲਈ ਸਥਾਨਕ ਸਿਹਤ ਕੇਂਦਰ ਲਿਜਾਇਆ ਗਿਆ। ਕੀ ਸਾਹਮਣੇ ਆਇਆ ਪੁਲਸ ਦੀ ਸ਼ੁਰੂਆਤੀ ਜਾਂਚ ਵਿਚ ਸਥਾਨਕ ਪੁਲਸ ਵਲੋਂ ਕੀਤੀ ਗਈ ਸ਼ੁਰੂਆਤੀ ਵਿਚ ਸਾਹਮਣੇ ਆਇਆ ਹੈ ਕਿ ਟਰੱਕ ਵਿੱਚ ਲੋਹੇ ਦੇ ਸਰੀਏ ਦੇ ਨਾਲ-ਨਾਲ ਕੁਝ ਸਵਾਰੀਆਂ ਵੀ ਬੈਠੀਆਂ ਸਨ ਤੇ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ ਅਤੇ ਇਹ ਮੱਧ ਬੰਗਲਾਦੇਸ਼ ਦੇ ਤੰਗੈਲ ਜਿ਼ਲ੍ਹੇ ਦੇ ਕਾਲੀਹਾਤੀ ਉਪ-ਜਿ਼ਲ੍ਹੇ ਵਿੱਚ ਪਲਟ ਗਿਆ । ਤੰਗੈਲ ਦੀ ਵਧੀਕ ਪੁਲਿਸ ਸੁਪਰਡੈਂਟ ਫੌਜੀਆ ਹਬੀਬ ਖਾਨ ਨੇ ਦੱਸਿਆ ਕਿ ਲਾਰੀ ਜਾਂ ਟਰੱਕ ਦੱਖਣ-ਪੂਰਬੀ ਬੰਦਰਗਾਹ ਸ਼ਹਿਰ ਚਟਗਾਓਂ ਤੋਂ ਉੱਤਰ-ਪੱਛਮੀ ਖੇਤਰ ਵੱਲ ਜਾ ਰਿਹਾ ਸੀ ਅਤੇ ਈਦ-ਉਲ-ਅਜ਼ਹਾ ਦੇ ਮੌਕੇ `ਤੇ ਛੁੱਟੀਆਂ ਮਨਾਉਣ ਜਾ ਰਹੇ ਲੋਕ ਇਸ `ਤੇ ਸਵਾਰ ਹੋਏ ਹੋਣਗੇ ।

Related Post

Instagram