ਨੀਰਵ ਮੋਦੀ, ਵਿਜੇ ਮਾਲਿਆ ਸਮੇਤ 15 ਲੋਕ ਭਗੌੜੇ ਐਲਾਨ ਨਵੀਂ ਦਿੱਲੀ, 2 ਦਸੰਬਰ 2025 : ਭਾਰਤ ਦੇਸ਼ ਦੇ ਵਿੱਤ ਮੰਤਰਾਲਾ ਨੇ 15 ਭਗੌੜੇ ਆਰਥਿਕ ਅਪਰਾਧੀਆਂ ਨੂੰ ਲੈ ਕੇ ਸੰਸਦ ਵਿਚ ਸੋਮਵਾਰ ਨੂੰ ਅਹਿਮ ਜਾਣਕਾਰੀ ਦਿੱਤੀ । ਕੇਂਦਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਲੋਕ ਸਭਾ ਵਿਚ ਦੱਸਿਆ ਕਿ ਨੀਰਵ ਮੋਦੀ, ਵਿਜੇ ਮਾਲਿਆ, ਨਿਤਿਨ ਸੰਦੇਸਰਾ, ਚੇਤਨ ਸੰਦੇਸਰਾ ਸਮੇਤ 15 ਲੋਕਾਂ ਨੂੰ ਭਗੌੜਾ ਐਲਾਨਿਆ ਗਿਆ ਹੈ। 58000 ਕਰੋੜ ਤੋਂ ਵੱਧ ਦੀ ਹੈ ਦੇਣਦਾਰੀ ਭਗੌੜਾ ਆਰਥਿਕ ਅਪਰਾਧੀ ਐਕਟ-2018 ਦੇ ਤਹਿਤ ਵਿਸ਼ੇਸ਼ ਅਦਾਲਤ ਨੇ ਇਹ ਫੈਸਲਾ ਲਿਆ ਹੈ। ਇਨ੍ਹਾਂ 15 ਭਗੌੜਿਆਂ ਨੇ ਬੈਂਕਾਂ ਨੂੰ 31 ਅਕਤੂਬਰ, 2025 ਤੱਕ ਕੁੱਲ 58 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਪਹੁੰਚਾਇਆ ਹੈ। ਰਿਪੋਰਟ ਦੇ ਅਨੁਸਾਰ, ਇਨ੍ਹਾਂ ਭਗੌੜਿਆਂ ਦੇ ਖਾਤੇ ਐੱਨ. ਪੀ. ਏ. ਐਲਾਨ ਹੋਣ ਦੀ ਤਰੀਕ ਤੋਂ 31 ਅਕਤੂਬਰ, 2025 ਤੱਕ ਇਨ੍ਹਾਂ 15 ਭਗੌੜਿਆਂ ਨੂੰ ਮਿਲਾ ਕੇ ਕੁੱਲ ਵਿੱਤੀ ਨੁਕਸਾਨ 58,082 ਕਰੋੜ ਰੁਪਏ ਤੋਂ ਵੱਧ ਹੋ ਜਾਂਦਾ ਹੈ। 31 ਅਕਤੂਬਰ 2025 ਤੱਕ ਕੀਤੀ ਜਾ ਚੁੱਕੀ ਹੈ 15 ਵਿਅਕਤੀਆਂ ਤੋਂ 19, 187 ਕਰੋੜ ਦੀ ਰਕਮ ਵਸੂਲ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਇਨ੍ਹਾਂ ਭਗੌੜੇ ਆਰਥਿਕ ਅਪਰਾਧੀਆਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਅਤੇ ਵੇਚਣ ਦੀ ਕਾਰਵਾਈ ਤੇਜ਼ ਕਰ ਦਿੱਤੀ ਹੈ। 31 ਅਕਤੂਬਰ-2025 ਤੱਕ ਇਨ੍ਹਾਂ 15 ਵਿਅਕਤੀਆਂ ਤੋਂ ਕੁੱਲ 19,187 ਕਰੋੜ ਰੁਪਏ ਦੀ ਰਕਮ ਵਸੂਲ ਕੀਤੀ ਜਾ ਚੁੱਕੀ ਹੈ।
