
ਬੰਗਲਾਦੇਸ਼ ਵਿੱਚ ਅਗਸਤ ਤੋਂ ਹੁਣ ਤੱਕ 152 ਮੰਦਰਾਂ ਤੇ ਹਮਲੇ ਹੋਏ ਤੇ ਮਾਰੇ ਜਾ ਚੁੱਕੇ ਹਨ 23 ਹਿੰਦੂ : ਸਰਕਾਰ
- by Jasbeer Singh
- February 8, 2025

ਬੰਗਲਾਦੇਸ਼ ਵਿੱਚ ਅਗਸਤ ਤੋਂ ਹੁਣ ਤੱਕ 152 ਮੰਦਰਾਂ ਤੇ ਹਮਲੇ ਹੋਏ ਤੇ ਮਾਰੇ ਜਾ ਚੁੱਕੇ ਹਨ 23 ਹਿੰਦੂ : ਸਰਕਾਰ ਨਵੀਂ ਦਿੱਲੀ : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਬੰਗਲਾਦੇਸ਼ ਵਿਚ ਅਗਸਤ ਤੋਂ ਹੁਣ ਤਕ ਜਿਥੇ 23 ਹਿੰਦੂਆਂ ਦੀ ਮੌਤ ਹੋਈ ਹੈ ਉਥੇ ਹਿੰਦੂ ਮੰਦਰਾਂ `ਤੇ ਹਮਲਿਆਂ ਦੀਆਂ 152 ਘਟਨਾਵਾਂ ਵੀ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਸਰਕਾਰ ਨੇ ਦਿੱਤੀ । ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਵੀ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਕਿਹਾ ਕਿ ਪਿਛਲੇ ਦੋ ਮਹੀਨਿਆਂ (26 ਨਵੰਬਰ 2024 ਤੋਂ 25 ਜਨਵਰੀ 2025 ਤੱਕ) ਦੌਰਾਨ ਬੰਗਲਾਦੇਸ਼ ਵਿੱਚ ਹਿੰਦੂਆਂ ਵਿਰੁੱਧ 76 ਹਮਲਿਆਂ ਦੀਆਂ ਘਟਨਾਵਾਂ ਵਾਪਰੀਆਂ ਹਨ । ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਨੇ ਬੰਗਲਾਦੇਸ਼ ਵਿੱਚ ਹਿੰਦੂਆਂ ਅਤੇ ਹੋਰ ਘੱਟ ਗਿਣਤੀਆਂ ਵਿਰੁੱਧ ਹਿੰਸਾ ਦੀਆਂ ਘਟਨਾਵਾਂ ਦਾ ਨੋਟਿਸ ਲਿਆ ਹੈ ਅਤੇ ਆਪਣੀਆਂ ਚਿੰਤਾਵਾਂ ਬੰਗਲਾਦੇਸ਼ ਸਰਕਾਰ ਨਾਲ ਸਾਂਝੀਆਂ ਕੀਤੀਆਂ ਹਨ ।