
ਪਾਇਲਟ ਦੇ ਲੋਕਾਂ ਦੀ ਰੱਖਿਆ ਫੋਰਸ ਨੂੰ ਅਪਰਾਧੀ ਗਿਰੋਹ ਸਮਝਣ ਦੇ ਚਲਦਿਆਂ ਫੌਜੀ ਹਮਲੇ ਵਿਚ 16 ਜਣਿਆਂ ਦੀ ਹੋਈ ਮੌਤ
- by Jasbeer Singh
- January 13, 2025

ਪਾਇਲਟ ਦੇ ਲੋਕਾਂ ਦੀ ਰੱਖਿਆ ਫੋਰਸ ਨੂੰ ਅਪਰਾਧੀ ਗਿਰੋਹ ਸਮਝਣ ਦੇ ਚਲਦਿਆਂ ਫੌਜੀ ਹਮਲੇ ਵਿਚ 16 ਜਣਿਆਂ ਦੀ ਹੋਈ ਮੌਤ ਨਾਈਜੀਰੀਆ : ਵਿਦੇਸ਼ੀ ਧਰਤੀ ਨਾਈਰੀਆ ਦੇ ਉਤਰ ਪੱਛਮੀ ਰਾਜ ਜਮਫਾਰਾ ਵਿਖੇ ਇਕ ਹਵਾਈ ਜਹਾਜ਼ ਦੇ ਪਾਇਲਟ ਵਲੋਂ ਫੌਜੀ ਹਮਲਾ ਕੀਤੇ ਜਾਣ ਦੇ ਚਲਦਿਆਂ 16 ਜਣਿਆਂ ਦੀ ਮੌਤ ਹੋ ਗਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਮਾਰੇ ਗਏ ਲੋਕ ਇਕ ਸੁਰੱਖਿਆ ਫੋਰਸ ਦੇ ਮੈਂਬਰ ਸਨ ਪਰ ਪਾਇਲਟ ਵਲੋਂ ਉਨ੍ਹਾਂ ਦੀ ਫੋਰਸ ਨੂੰ ਅਸਮਾਨ ਤੋਂ ਧਰਤੀ ਤੇ ਦੇਖਣ ਦੇ ਚਲਦਿਆਂ ਅਪਰਾਧੀਆਂ ਦਾ ਗਿਰੋਹ ਹੋਣਾ ਸਮਝਿਆ ਗਿਆ ਅਤੇ ਹਮਲਾ ਕਰ ਦਿੱਤਾ ਗਿਆ, ਜਿਸ ਕਾਰਨ 16 ਲੋਕੀ ਮਰ ਗਏ। ਦੱਸਣਯੋਗ ਹੈ ਕਿ ਨਾਈਜੀਰੀਆਈ ਫ਼ੌਜ ਲੰਬੇ ਸਮੇਂ ਤੋਂ ਇਸ ਖੇਤਰ ਵਿਚ ਅਪਰਾਧਕ ਗਰੋਹਾਂ ਨਾਲ ਲੜ ਰਹੀ ਹੈ । ਉਨ੍ਹਾਂ ਨੂੰ ਸਥਾਨਕ ਤੌਰ `ਤੇ ਡਾਕੂ ਕਿਹਾ ਜਾਂਦਾ ਹੈ । ਇਹ ਲੜਾਕੇ ਪਿੰਡਾਂ `ਤੇ ਹਮਲਾ ਕਰਦੇ ਹਨ, ਫਿਰੌਤੀ ਲਈ ਲੋਕਾਂ ਨੂੰ ਅਗ਼ਵਾ ਕਰਦੇ ਹਨ ਅਤੇ ਉਨ੍ਹਾਂ ਦੇ ਘਰਾਂ ਨੂੰ ਅੱਗ ਲਗਾ ਦਿੰਦੇ ਹਨ। ਇਸ ਕਰ ਕੇ, ਇੱਥੇ ਰਹਿਣ ਵਾਲੇ ਆਮ ਲੋਕ ਵੀ ਸਵੈ-ਰਖਿਆ ਵਿਚ ਬੰਦੂਕਾਂ ਅਪਣੇ ਕੋਲ ਰਖਦੇ ਹਨ ਅਤੇ ਲੋੜ ਪੈਣ ’ਤੇ ਅਪਰਾਧੀਆਂ ਨੂੰ ਇਲਾਕਿਆਂ ਵਿਚੋਂ ਭਜਾ ਦਿੰਦੇ ਹਨ । ਸ਼ਨੀਵਾਰ ਨੂੰ ਡਾਕੂਆਂ ਨੇ ਜ਼ਮਫਾਰਾ ਦੇ ਡਾਂਗਬੇ ਪਿੰਡ `ਤੇ ਹਮਲਾ ਕੀਤਾ ਅਤੇ ਕਈ ਜਾਨਵਰਾਂ ਨੂੰ ਲੁੱਟ ਲਿਆ । ਇਸ ਤੋਂ ਬਾਅਦ, ਪਿੰਡ ਵਾਸੀਆਂ ਨੇ ਉਨ੍ਹਾਂ `ਤੇ ਬੰਦੂਕਾਂ ਨਾਲ ਹਮਲਾ ਕਰ ਕੇ ਉਨ੍ਹਾਂ ਨੂੰ ਪਿੰਡ ਤੋਂ ਬਾਹਰ ਕੱਢ ਦਿਤਾ । ਜਦੋਂ ਉਹ ਵਾਪਸ ਆ ਰਹੇ ਸਨ ਤਾਂ ਤੁੰਗਰ ਕਾਰਾ ਪਿੰਡ ਨੇੜੇ ਲੜਾਕੂ ਜਹਾਜ਼ ਨੇ ਉਨ੍ਹਾਂ `ਤੇ ਗੋਲੀਬਾਰੀ ਕਰ ਦਿਤੀ । ਐਮਨੈਸਟੀ ਇੰਟਰਨੈਸ਼ਨਲ ਨੇ ਮਰਨ ਵਾਲਿਆਂ ਦੀ ਗਿਣਤੀ 20 ਦੱਸੀ ਹੈ । ਨਾਈਜੀਰੀਆਈ ਅਧਿਕਾਰੀਆਂ ਨੂੰ ਹਵਾਈ ਹਮਲੇ ਦੀ ਤੁਰਤ ਅਤੇ ਨਿਰਪੱਖ ਜਾਂਚ ਕਰਨ ਲਈ ਕਿਹਾ ਗਿਆ ਹੈ । ਇਸ ਘਟਨਾ ਵਿਚ ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ।ਦੱਸ ਦੇਈਏ ਕਿ 2023 ਵਿੱਚ, ਨਾਈਜੀਰੀਆਈ ਫ਼ੌਜ ਨੇ ਉੱਤਰ-ਪੱਛਮੀ ਕਡੂਨਾ ਰਾਜ ਵਿਚ ਇਕ ਧਾਰਮਕ ਇਕੱਠ `ਤੇ ਗ਼ਲਤੀ ਨਾਲ ਗੋਲੀਬਾਰੀ ਕਰ ਦਿਤੀ ਸੀ, ਜਿਸ ਵਿੱਚ 85 ਲੋਕ ਮਾਰੇ ਗਏ ।